ਹੈਦਰਾਬਾਦ: ਪੌਪ ਗਾਇਕ ਜਸਟਿਨ ਬੀਬਰ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੀ ਜਾਣਕਾਰੀ ਖੁਦ ਜਸਟਿਨ ਬੀਬਰ ਨੇ ਸੋਸ਼ਲ ਮੀਡੀਆ 'ਤੇ ਆ ਕੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਦਰਅਸਲ ਜਸਟਿਨ ਨੂੰ ਰਾਮਸੇ ਹੰਟ ਸਿੰਡਰੋਮ ਨਾਂ ਦੀ ਦੁਰਲੱਭ ਬੀਮਾਰੀ ਹੋ ਗਈ ਹੈ, ਜਿਸ ਕਾਰਨ ਉਸ ਦਾ ਅੱਧਾ ਚਿਹਰਾ ਅਧਰੰਗ ਹੋ ਗਿਆ ਹੈ। ਇਸ ਸਬੰਧੀ ਸਿੰਗਰ ਨੇ ਆਪਣੇ ਆਉਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ ਅਤੇ ਇਲਾਜ ਲਈ ਛੁੱਟੀ 'ਤੇ ਹਨ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਕੇ ਜਸਟਿਨ ਬੀਬਰ ਨੇ ਦੱਸਿਆ ਹੈ ਕਿ ਉਹ ਇਕ ਵਾਇਰਸ ਕਾਰਨ ਇਸ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ। ਇਹ ਵਾਇਰਸ ਉਸ ਦੇ ਚਿਹਰੇ ਦੀਆਂ ਨਸਾਂ 'ਤੇ ਹਮਲਾ ਕਰ ਰਿਹਾ ਹੈ। ਜਿਸ ਕਾਰਨ ਉਸ ਦਾ ਅੱਧਾ ਚਿਹਰਾ ਨੂੰ ਅਧਰੰਗ ਹੋ ਗਿਆ ਹੈ।
ਇੰਨਾ ਹੀ ਨਹੀਂ ਜਸਟਿਨ ਨੇ ਇਸ ਵੀਡੀਓ 'ਚ ਪ੍ਰਸ਼ੰਸਕਾਂ ਨੂੰ ਇਹ ਵੀ ਦਿਖਾਇਆ ਹੈ ਕਿ ਕਿਸ ਤਰ੍ਹਾਂ ਉਹ ਇਕ ਪਾਸੇ ਅੱਖਾਂ ਮੀਚਣ 'ਚ ਅਸਮਰਥ ਹੈ। ਜਸਟਿਨ ਨੂੰ ਅਧਰੰਗ ਵਾਲੇ ਪਾਸੇ ਤੋਂ ਹੱਸ ਵੀ ਨਹੀਂ ਪਾ ਰਿਹਾ। ਤੁਹਾਨੂੰ ਦੱਸ ਦੇਈਏ ਕਿ ਇਹ ਤੀਜੀ ਵਾਰ ਹੈ ਜਦੋਂ ਜਸਟਿਨ ਦਾ ਵਰਲਡ ਟੂਰ ਰੱਦ ਹੋਇਆ ਹੈ। ਕੋਰੋਨਾ ਕਾਰਨ ਪਹਿਲਾਂ ਵੀ ਦੋ ਵਾਰ ਸ਼ੋਅ ਨੂੰ ਮੁਲਤਵੀ ਕਰਨਾ ਪਿਆ ਸੀ।