ਮੁੰਬਈ (ਬਿਊਰੋ): ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਨੂੰ ਲੈ ਕੇ ਸੁਰਖੀਆਂ 'ਚ ਹੈ। ਪ੍ਰਸ਼ੰਸਕ ਸਲਮਾਨ ਅਤੇ ਕੈਟਰੀਨਾ ਨੂੰ ਪਰਦੇ 'ਤੇ ਦੁਬਾਰਾ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਦੋਵਾਂ ਦੀ ਬਾਂਡਿੰਗ ਕਿੰਨੀ ਚੰਗੀ ਹੈ, ਇਹ ਸਭ ਜਾਣਦੇ ਹਨ। ਕੈਟਰੀਨਾ ਨੇ ਸਲਮਾਨ ਖਾਨ ਨਾਲ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਫਿਲਮ ਤੋਂ ਇਲਾਵਾ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਰਹਿੰਦੀ ਹੈ।
ਕੈਟਰੀਨਾ ਕੈਫ ਦੀਆਂ ਤਾਜ਼ਾ ਤਸਵੀਰਾਂ: ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਕੈਫ ਕਾਫੀ ਕੂਲ ਲੁੱਕ 'ਚ ਨਜ਼ਰ ਆ ਰਹੀ ਹੈ। ਆਪਣੀ ਤਾਜ਼ਾ ਪੋਸਟ 'ਚ ਕੈਟਰੀਨਾ ਕੈਫ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਕੈਟਰੀਨਾ ਨੇ ਤਿੰਨੋਂ ਫੋਟੋਆਂ ਵਿੱਚ ਇੱਕੋ ਜਿਹੀ ਡਰੈੱਸ ਪਾਈ ਹੋਈ ਹੈ, ਪਰ ਤਿੰਨੋਂ ਫੋਟੋਆਂ ਵਿੱਚ ਉਸਦਾ ਵੱਖਰਾ ਅੰਦਾਜ਼ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਲਈ ਕਾਫੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ 'ਬਸ ਥੋੜ੍ਹੀ ਜਿਹੀ ਪੋਸਟ ਪੈਕ ਅੱਪ ਪੋਜ਼ਿੰਗ'।
ਤਸਵੀਰਾਂ ਦੇਖ ਬੋਲੇ ਪ੍ਰਸ਼ੰਸਕ:ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਨੇ ਰੈੱਡ ਹਾਰਟ ਇਮੋਜੀ ਸ਼ੇਅਰ ਕੀਤੀ ਹੈ ਅਤੇ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਖੁਸ਼ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਹੋਏ 15 ਮਿੰਟ ਵੀ ਨਹੀਂ ਹੋਏ ਹਨ ਕਿ ਇਸ 'ਤੇ 1 ਲੱਖ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ। ਕੈਟਰੀਨਾ ਦੇ ਕਈ ਪ੍ਰਸ਼ੰਸਕਾਂ ਨੇ ਇਨ੍ਹਾਂ ਤਸਵੀਰਾਂ 'ਤੇ ਫਾਇਰ ਇਮੋਜੀ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 70.9 ਮਿਲੀਅਨ ਲੋਕ ਪਸੰਦ ਕਰਦੇ ਹਨ।
ਕੈਟਰੀਨਾ ਦਾ ਵਰਕਫੰਟ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ ਸਿਰਫ਼ 'ਫੋਨ ਭੂਤ' ਫਿਲਮ ਵਿੱਚ ਹੀ ਨਜ਼ਰ ਆਈ ਹੈ, ਕੈਟਰੀਨਾ ਕੋਲ ਇਸ ਸਮੇਂ ਤਿੰਨ ਫਿਲਮਾਂ ਹਨ। ਹਰ ਕੋਈ ਜਾਣਦਾ ਹੈ ਕਿ ਕੈਟਰੀਨਾ ਕੈਫ ਇੱਕ ਵਾਰ ਫਿਰ ਸਲਮਾਨ ਖਾਨ ਨਾਲ ਫਿਲਮ 'ਟਾਈਗਰ-3' ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ 'ਮੈਰੀ ਕ੍ਰਿਸਮਿਸ' ਅਤੇ 'ਜੀ ਲੇ ਜ਼ਰਾ' ਅਦਾਕਾਰਾ ਦੀ ਝੋਲੀ ਵਿੱਚ ਹਨ।
ਇਹ ਵੀ ਪੜ੍ਹੋ:Bheed First Glimpse: ਲੌਕਡਾਊਨ 'ਤੇ ਬਣੀ ਫਿਲਮ 'ਭੀੜ' ਦੀ ਪਹਿਲੀ ਝਲਕ, 1947 ਦੀ ਭਾਰਤ-ਪਾਕਿ ਵੰਡ ਨੂੰ ਕਰਵਾਏਗੀ ਯਾਦ