ਪੰਜਾਬ

punjab

ETV Bharat / entertainment

ਜੌਰਡਨ ਸੰਧੂ ਨੇ ਵਿਆਹ ਦਾ ਇੱਕ ਸਾਲ ਪੂਰਾ ਹੋਣ 'ਤੇ ਪਤਨੀ ਨਾਲ ਸਾਂਝੀ ਕੀਤੀ ਰੋਮਾਂਟਿਕ ਫੋਟੋ - ਜੌਰਡਨ ਸੰਧੂ ਦੇ ਗੀਤ

ਜੌਰਡਨ ਸੰਧੂ ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਗਾਇਕ ਹੈ, ਗਾਇਕ ਅੱਜ 21 ਜਨਵਰੀ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ, ਇਸ ਮੌਕੇ ਗਾਇਕ ਨੇ ਪਤਨੀ ਨਾਲ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ।

Jordan Sandhu Wedding Anniversary
Jordan Sandhu Wedding Anniversary

By

Published : Jan 21, 2023, 6:06 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਗਾਇਕ ਜੌਰਡਨ ਸੰਧੂ ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਇਕ ਚੰਗੇ ਪਰਿਵਾਰ ਵਾਲੇ ਵੀ ਹਨ। ਆਪਣੇ ਕੰਮ ਦੇ ਨਾਲ-ਨਾਲ ਉਹ ਪਰਿਵਾਰ ਨੂੰ ਪਿਆਰ ਅਤੇ ਸਹਿਯੋਗ ਦੋਵੇਂ ਦੇਣਾ ਨਹੀਂ ਭੁੱਲਦੇ। ਜੌਰਡਨ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਪਰਿਵਾਰਕ ਪੋਸਟਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਅਤੇ ਪਰਿਵਾਰ ਦੋਵਾਂ ਦਾ ਪਿਆਰ ਇਕੱਠਾ ਕਰਦੇ ਹਨ।

ਹੁਣ ਜੌਰਡਨ ਨੇ ਆਪਣੀ ਪਤਨੀ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸੰਧੂ ਨੇ ਆਪਣੀ ਪਤਨੀ ਦੇ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਇਸ ਵਧਾਈ ਪੋਸਟ ਨੂੰ ਇੱਕ ਪਿਆਰਾ ਕੈਪਸ਼ਨ ਵੀ ਦਿੱਤਾ ਹੈ। ਗਾਇਕ ਨੇ ਪਿਛਲੇ ਸਾਲ ਕੇਨੈਡਾ ਵਿੱਚ ਰਹਿੰਦੀ ਜਸਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ ਅਤੇ ਹੁਣ ਉਨ੍ਹਾਂ ਦੇ ਵਿਆਹ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ।

ਜੌਰਡਨ ਸੰਧੂ ਨੇ ਆਪਣੀ ਪਤਨੀ ਨੂੰ ਦਿੱਤੀ ਵਧਾਈ:ਸੰਧੂ ਨੇ ਪਤਨੀ ਜਸਪ੍ਰੀਤ ਲਈ ਸੋਸ਼ਲ ਮੀਡੀਆ 'ਤੇ ਵਧਾਈ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ 'ਮੇਰੀਏ ਸਰਦਾਰਨੀਏ ਤੈਨੂੰ ਉਮਰ ਮੇਰੀ ਲੱਗ ਜਾਵੇ, ਪਹਿਲੀ ਵਿਆਹ ਦੀ ਵਰ੍ਹੇਗੰਢ ਮੁਬਾਰਕ, ਤੁਹਾਡੇ ਕੋਲ ਹੋਣ ਲਈ ਮੁਬਾਰਕ।' ਜੌਰਡਨ ਦੀ ਇਹ ਵਧਾਈ ਵਾਲੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਸਟਾਰ ਜੋੜੇ ਨੂੰ ਉਨ੍ਹਾਂ ਦੇ ਵਿਆਹ ਲਈ ਵਧਾਈਆਂ ਦੇ ਰਹੇ ਹਨ।

ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ:ਨਿਰਦੇਸ਼ਕ ਜਗਦੀਪ ਸਿੱਧੂ ਨੇ ਲਿਖਿਆ 'ਵਧਾਈਆਂ'। ਪ੍ਰਸ਼ੰਸਕ ਵੀ ਕਾਫੀ ਵਧਾਈਆਂ ਦੇ ਰਹੇ ਹਨ।

ਜੌਰਡਨ ਸੰਧੂ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪਿਛਲੇ ਸਾਲ ਰਿਲੀਜ਼ ਹੋਈ ਗੀਤ 'ਮੁੰਡਾ ਸਰਦਾਰਾਂ ਦਾ' ਨੇ ਕਾਫ਼ੀ ਪ੍ਰਸ਼ੰਸਾ ਖੱਟੀ, ਇਸ ਗੀਤ ਵਿੱਚ ਸੰਧੂ ਨਾਲ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਮਾਡਲ ਦੇ ਤੌਰ ਉਤੇ ਨਜ਼ਰ ਆਈ ਸੀ, ਇਸ ਗੀਤ ਨੂੰ ਹੁਣ ਤੱਕ 19 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ:ਰੋਂਦੇ ਨੂੰ ਵੀ ਹੱਸਣ ਲਈ ਮਜ਼ੂਬਰ ਕਰ ਦਿੰਦੇ ਨੇ ਪੰਜਾਬੀ ਦੇ ਇਹ ਕਾਮੇਡੀਅਨ, ਦੇਖੋ ਲਿਸਟ

ABOUT THE AUTHOR

...view details