ਹੈਦਰਾਬਾਦ:ਸਾਊਥ ਨਿਰਦੇਸ਼ਕ ਐਟਲੀ ਦੇ ਨਿਰਦੇਸ਼ਨ 'ਚ ਬਣੀ ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਨੇ ਪ੍ਰਸ਼ੰਸਕਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਫਿਲਮ ਦੀ ਰਿਲੀਜ਼ 'ਚ ਸਿਰਫ 7 ਦਿਨ ਬਾਕੀ ਹਨ। ਇਸ ਦੇ ਨਾਲ ਹੀ ਇਸ ਦੇ ਗੀਤਾਂ ਅਤੇ ਪ੍ਰੀਵਿਊ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਪਰ ਹੁਣ ਇਹ ਵੀ ਖਤਮ ਹੋ ਗਿਆ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸ਼ਾਹਰੁਖ ਖਾਨ ਦੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ।
Jawan Trailer OUT: ਲਓ ਜੀ...ਸ਼ਾਹਰੁਖ ਖਾਨ ਦੀ 'ਜਵਾਨ' ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਇਆ ਕਿੰਗ ਖਾਨ - Shah Rukh khan
Jawan Trailer OUT: ਸ਼ਾਹਰੁਖ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਜਵਾਨ' ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਫਿਲਮ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕਰ ਸਕਦੀ ਹੈ।
Published : Aug 31, 2023, 12:19 PM IST
|Updated : Aug 31, 2023, 12:34 PM IST
ਵਾਅਦੇ ਮੁਤਾਬਕ ਸ਼ਾਹਰੁਖ ਖਾਨ ਨੇ ਫਿਲਮ ਦਾ ਸ਼ਾਨਦਾਰ ਅਤੇ ਧਮਾਕੇਦਾਰ ਟ੍ਰੇਲਰ ਪ੍ਰਸ਼ੰਸਕਾਂ ਨੂੰ ਸੌਂਪ ਦਿੱਤਾ ਹੈ। ਯਕੀਨਨ ਹੁਣ 'ਜਵਾਨ' ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ 'ਚ ਕਾਫੀ ਸ਼ੋਰ ਮਚਾ ਰਿਹਾ ਹੈ। ਸਾਊਥ ਫਿਲਮ ਇੰਡਸਟਰੀ ਦੇ ਨੌਜਵਾਨ ਨਿਰਦੇਸ਼ਕ ਅਰੁਣ ਕੁਮਾਰ ਉਰਫ ਐਟਲੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਪੂਰੀ ਦੁਨੀਆਂ 'ਚ ਧਮਾਲ ਮਚਾਉਣ ਜਾ ਰਹੀ ਹੈ।
ਸ਼ਾਹਰੁਖ ਖਾਨ ਅਤੇ ਨਯਨਤਾਰਾ ਸਟਾਰਰ ਫਿਲਮ 'ਜਵਾਨ' ਦਾ ਟ੍ਰੇਲਰ 2.45 ਮਿੰਟ ਦਾ ਹੈ, ਜਿਸ ਦੀ ਸ਼ੁਰੂਆਤ ਅਤੇ ਅੰਤ ਐਕਸ਼ਨ ਨਾਲ ਹੀ ਹੁੰਦਾ ਹੈ, ਟ੍ਰੇਲਰ ਨੂੰ ਦੇਖ ਕੇ ਕੋਈ ਵੀ ਫਿਲਮ ਦੀ ਸਪੱਸ਼ਟ ਕਹਾਣੀ ਨਹੀਂ ਦੱਸ ਸਕਦਾ। ਇਸ ਵਿੱਚ ਮੈਟਰੋ ਦਾ ਹਾਈਜੈਕ, ਇਸ ਤੋਂ ਇਲਾਵਾ ਸ਼ਾਹਰੁਖ ਖਾਨ ਨੂੰ ਖਾਕੀ ਵਰਦੀ ਵਿੱਚ ਦੇਖਿਆ ਜਾ ਸਕਦਾ ਹੈ। ਸ਼ਾਹਰੁਖ ਦਾ ਇਹ ਕਿਰਦਾਰ ਪ੍ਰਸ਼ੰਸਕਾਂ ਵਿੱਚ ਫਿਲਮ ਦੇਖਣ ਲਈ ਉਤਸ਼ਾਹ ਪੈਦਾ ਕਰ ਰਿਹਾ ਹੈ। ਟ੍ਰੇਲਰ ਵਿੱਚ ਇੱਕ ਤਰਫ਼ ਸ਼ਾਹਰੁਖ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲਾ ਅਤੇ ਦੂਜੇ ਪਾਸੇ ਦੇਸ਼ ਦੀ ਰੱਖਿਆ ਕਰਨ ਵਾਲਾ ਦਿਖਾਈ ਦੇ ਰਿਹਾ ਹੈ। ਹੁਣ ਇਹ ਖਲਨਾਇਕ ਹੈ ਜਾਂ ਨਾਇਕ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।