ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ਜਵਾਨ 7 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਹੀ ਐਡਵਾਂਸ ਬੁਕਿੰਗ ਦਾ ਰਿਕੇਰਡ ਤੋੜ ਚੁੱਕੀ ਹੈ ਅਤੇ ਹੁਣ ਇਹ ਫਿਲਮ ਬਾਕਸ ਆਫ਼ਿਸ 'ਤੇ ਵੀ ਧਮਾਲ ਮਚਾ ਰਹੀ ਹੈ। ਰਿਲੀਜ਼ ਦੇ ਪਹਿਲੇ ਦਿਨ ਹੀ ਜਵਾਨ 129 ਕਰੋੜ ਦੀ ਵਰਲਡਵਾਈਡ ਕਮਾਈ ਦੇ ਨਾਲ ਹੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਹੁਣ ਵੀਕੈਂਡ ਖਤਮ ਹੋਣ ਤੋਂ ਪਹਿਲਾ ਹੀ ਕਿੰਗ ਖਾਨ ਦੀ ਫਿਲਮ ਨੇ 200 ਕਰੋੜ ਦੀ ਕਮਾਈ ਕਰ ਲਈ ਹੈ।
ਫਿਲਮ ਜਵਾਨ ਨੂੰ ਮਿਲੇ positive Reviews: ਫਿਲਮ ਜਵਾਨ ਸਾਲ ਦੀਆਂ ਸਭ ਤੋਂ ਵੱਡੀਆਂ ਰਿਲੀਜ਼ ਫਿਲਮਾਂ 'ਚੋ ਇੱਕ ਰਹੀ ਹੈ। ਕਿਉਕਿ ਇਸ 'ਚ ਸ਼ਾਹਰੁਖ ਖਾਨ, ਐਟਲੀ, ਨਯਨਥਾਰਾ, ਵਿਜੇ ਸੇਤੂਪਤੀ ਆਦਿ ਅਦਾਕਾਰ ਇਕੱਠੇ ਨਜ਼ਰ ਆਏ ਹਨ। ਇਸ ਫਿਲਮ ਨੂੰ ਦਰਸ਼ਕਾਂ ਨੇ positive Reviews ਦਿੱਤੇ ਹਨ ਅਤੇ ਇਹ ਫਿਲਮ ਬਾਕਸ ਆਫ਼ਿਸ 'ਤੇ ਜਬਰਦਸਤ ਕਮਾਈ ਕਰ ਰਹੀ ਹੈ। ਦੂਜੇ ਪਾਸੇ ਪ੍ਰਸ਼ੰਸਕ ਵੀ ਜਵਾਨ ਨੂੰ ਸਪੋਰਟ ਕਰ ਰਹੇ ਹਨ। ਇਹ ਫਿਲਮ ਐਟਲੀ ਦੁਆਰਾ ਡਾਈਰੈਕਟ ਅਤੇ ਰੈਡ ਚਿਲੀਜ਼ ਐਂਟਰਟੇਨਮੈਂਟ ਨੇ ਪ੍ਰੋਡਿਊਸ ਕੀਤੀ ਹੈ। ਜਵਾਨ 'ਚ ਸ਼ਾਹਰੁਖ ਖਾਨ, ਨਯਨਥਾਰਾ, ਵਿਜੇ ਸੇਤੂਪਤੀ ਮਹੱਤਵਪੂਰਨ ਰੋਲ ਨਿਭਾਉਦੇ ਨਜ਼ਰ ਆ ਰਹੇ ਹਨ।