ਹੈਦਰਾਬਾਦ: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਨੇ ਬਾਕਸ ਆਫ਼ਿਸ 'ਤੇ ਕਾਫ਼ੀ ਕਮਾਈ ਕਰ ਲਈ ਹੈ। ਫਿਲਮ 7 ਸਤੰਬਰ ਨੂੰ ਰਿਲੀਜ਼ ਹੋਈ ਸੀ ਅਤੇ ਅੱਜ 24 ਸਤੰਬਰ ਨੂੰ ਆਪਣੀ ਰਿਲੀਜ਼ ਦੇ 18ਵੇਂ ਦਿਨ 'ਚ ਪਹੁੰਚ ਗਈ ਹੈ। ਫਿਲਮ ਨੇ ਕੱਲ 17ਵੇਂ ਦਿਨ ਬਾਕਸ ਆਫਿਸ 'ਤੇ ਕਮਾਈ ਦਾ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਫਿਲਮ ਜਵਾਨ ਦਾ ਜਾਦੂ ਬਾਕਸ ਆਫਿਸ 'ਤੇ ਅਜੇ ਵੀ ਬਰਕਰਾਰ ਹੈ ਅਤੇ ਪ੍ਰਸ਼ੰਸਕ ਇਸ ਫਿਲਮ ਨੂੰ ਕਾਫ਼ੀ ਪਿਆਰ ਦੇ ਰਹੇ ਹਨ। ਫਿਲਮ ਅਜੇ ਵੀ ਵਧੀਆ ਕਲੈਕਸ਼ਨ ਕਰ ਰਹੀ ਹੈ।
Jawan Box Office Collection Day 18: ਪਠਾਨ ਅਤੇ ਗਦਰ 2 ਨੂੰ ਪਿੱਛੇ ਛੱਡ ਕੇ ਫਿਲਮ 'ਜਵਾਨ' ਬਣੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ - Shah Rukh Khan new film
Jawan Box Office Collection: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਪਠਾਨ ਅਤੇ ਗਦਰ 2 ਨੂੰ ਪਿੱਛੇ ਛੱਡ ਕੇ ਹਿੰਦੀ ਸਿਨੇਮਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
Published : Sep 24, 2023, 11:07 AM IST
ਫਿਲਮ ਜਵਾਨ ਦੀ 18ਵੇਂ ਦਿਨ ਦੀ ਕਮਾਈ: Sacknilk ਦੇ ਅਨੁਸਾਰ, ਜਵਾਨ ਅੱਜ ਬਾਕਸ ਆਫਿਸ 'ਤੇ ਵਧੀਆ ਕਲੈਕਸ਼ਨ ਕਰਨ ਜਾ ਰਹੀ ਹੈ। ਫਿਲਮ ਅੱਜ 15 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੈਕਸ਼ਨ ਕਰੇਗੀ। ਇਸਦੇ ਨਾਲ ਹੀ ਫਿਲਮ ਦਾ ਘਰੇਲੂ ਬਾਕਸ ਆਫਿਸ ਕਲੈਕਸ਼ਨ 550 ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਮ ਜਵਾਨ ਦਾ ਘਰੇਲੂ ਬਾਕਸ ਆਫਿਸ ਕਲੈਕਸ਼ਨ 543 ਅਤੇ ਗਦਰ 2 ਦਾ 522 ਕਰੋੜ ਰੁਪਏ ਹੈ। ਸ਼ਾਹਰੁਖ ਖਾਨ ਨੇ ਫਿਲਮ ਜਵਾਨ ਨਾਲ ਹੀ ਆਪਣੀ ਰਿਲੀਜ਼ ਹੋ ਚੁੱਕੀ ਫਿਲਮ ਪਠਾਨ ਦੇ ਲਾਈਫਟਾਈਮ ਕਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ ਅਤੇ ਇਸਦੇ ਨਾਲ ਹੀ ਗਦਰ 2 ਨੂੰ ਵੀ ਪਿੱਛੇ ਛੱਡ ਦਿੱਤਾ। ਫਿਲਮ ਜਵਾਨ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ, ਤਾਂ ਇਹ ਕਲੈਕਸ਼ਨ 953 ਕਰੋੜ ਰੁਪਏ ਹੋ ਗਿਆ ਹੈ।
- Ragneeti Wedding: ਰਾਘਵ ਅਤੇ ਪਰਿਣੀਤੀ ਦਾ ਵਿਆਹ ਅੱਜ, ਦੋ ਸੂਬਿਆਂ ਦੇ ਸੁਰੱਖਿਆ ਕਰਮਚਾਰੀ ਕੀਤੇ ਤਾਇਨਾਤ
- Jawan Box Office Collection Day 17: ਭਾਰਤੀ ਬਾਕਸ ਆਫਿਸ ਉਤੇ 'ਜਵਾਨ' ਨੇ ਦਿੱਤੀ 'ਪਠਾਨ' ਨੂੰ ਮਾਤ, ਜਾਣੋ 17ਵੇਂ ਦਿਨ ਦੀ ਕਮਾਈ
- Mission Raniganj Trailer Date: ਅਕਸ਼ੈ ਕੁਮਾਰ ਦੀ ਬਹੁ-ਚਰਚਿਤ ਫਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ ਕਦੋਂ ਹੋਵੇਗਾ ਰਿਲੀਜ਼, ਇਥੇ ਜਾਣੋ
ਫਿਲਮ ਜਵਾਨ ਬਾਰੇ: ਸਾਊਥ ਨਿਰਦੇਸ਼ਕ ਐਟਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ ਜਵਾਨ 'ਚ ਸ਼ਾਹਰੁਖ ਖਾਨ, ਨਯਨਤਾਰਾ, ਦੀਪਿਕਾ ਪਾਦੁਕੋਣ, ਸਾਨਿਆ ਮਲਹੋਤਰਾ, ਰਿਧੀ ਡੋਗਰਾ, ਵਿਜੇ ਸੇਤੂਪਤੀ ਅਤੇ ਸੰਜੇ ਦੱਤ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।