ਪੰਜਾਬ

punjab

ETV Bharat / entertainment

Jawan Advance Booking: ਸ਼ਾਹਰੁਖ ਖਾਨ ਦੀ ਫਿਲਮ ਦੀਆਂ 1 ਘੰਟੇ ਵਿੱਚ ਵਿਕੀਆਂ 70% ਟਿਕਟਾਂ, ਜਾਣੋ ਪਹਿਲੇ ਦਿਨ ਦੀ ਵਿਕਰੀ

Jawan Advance Booking: ਅਕਸ਼ੈ ਕੁਮਾਰ ਦੀ ਫਿਲਮ 'ਸੈਲਫੀ' ਨੇ ਐਡਵਾਂਸ ਬੁਕਿੰਗ ਟਿਕਟ ਵਿੱਚ ਜਿੰਨੀ ਰਕਮ ਕਮਾਈ ਸੀ, ਉਸ ਅੰਕੜੇ ਨੂੰ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੇ ਐਡਵਾਂਸ ਬੁਕਿੰਗ ਸ਼ੁਰੂ ਹੁੰਦੇ ਹੀ ਪੰਜ ਮਿੰਟ ਵਿੱਚ ਪਾਰ ਕਰ ਲਿਆ ਹੈ।

Jawan Advance Booking
Jawan Advance Booking

By ETV Bharat Punjabi Team

Published : Sep 1, 2023, 4:09 PM IST

ਹੈਦਰਾਬਾਦ:ਬਾਲੀਵੁੱਡ ਦੇ 'ਕਿੰਗ ਖਾਨ' ਦੀ ਫਿਲਮ'ਜਵਾਨ' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। 7 ਸਤੰਬਰ ਨੂੰ ਬਾਕਸ ਆਫਿਸ 'ਤੇ ਸੁਨਾਮੀ ਆਉਣ ਵਾਲੀ ਹੈ। ਇਸ ਦੇ ਨਾਲ ਹੀ ਅੱਜ 1 ਸਤੰਬਰ ਨੂੰ ਸ਼ੁਰੂ ਹੋਈ ਫਿਲਮ 'ਜਵਾਨ' ਦੀ ਐਡਵਾਂਸ ਬੁਕਿੰਗ ਦੇ ਨਤੀਜੇ ਦੱਸਦੇ ਹਨ ਕਿ ਫਿਲਮ ਹਿੰਦੀ ਸਿਨੇਮਾ ਵਿੱਚ ਕਈ ਰਿਕਾਰਡ ਭੰਨਣ ਜਾ ਰਹੀ ਹੈ। ਹੁਣ ਜਵਾਨ ਦੇ ਐਡਵਾਂਸ ਬੁਕਿੰਗ ਡੇਟਾ ਤੋਂ ਪਤਾ ਲੱਗ ਰਿਹਾ ਹੈ ਕਿ ਫਿਲਮ ਨੇ ਬੁਕਿੰਗ ਦੇ ਪਹਿਲੇ ਪੰਜ ਮਿੰਟਾਂ ਵਿੱਚ ਹੀ ਅਕਸ਼ੈ ਕੁਮਾਰ ਦੀ ਫਿਲਮ 'ਸੈਲਫੀ' ਦਾ ਐਡਵਾਂਸ ਟਿਕਟ ਬੁਕਿੰਗ ਦਾ ਰਿਕਾਰਡ ਤੋੜ ਦਿੱਤਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਮੌਜੂਦਾ ਸਾਲ ਦੇ ਫਰਵਰੀ ਮਹੀਨੇ ਵਿੱਚ ਰਿਲੀਜ਼ ਹੋਈ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਦੀ ਫਿਲਮ 'ਸੈਲਫੀ' ਨੇ ਐਡਵਾਂਸ ਬੁਕਿੰਗ ਵਿੱਚ 48 ਲੱਖ ਦਾ ਬਿਜ਼ਨੈੱਸ ਕੀਤਾ ਸੀ, ਪਰ ਸ਼ਾਹਰੁਖ ਖਾਨ ਦੀ ਜਵਾਨ ਨੇ ਪੰਜ ਮਿੰਟਾਂ ਵਿੱਚ ਇਹ ਅੰਕੜਾ ਪਾਰ ਕਰ ਲਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪਹਿਲੇ ਹੀ ਦਿਨ ਜਵਾਨ ਦੀ ਇੱਕ ਲੱਖ ਐਡਵਾਂਸ ਟਿਕਟਾਂ ਬੁੱਕ ਹੋ ਗਈਆਂ ਹਨ।



ਸਿੰਗਲ ਸਕ੍ਰੀਨ ਦੀਆਂ ਸਾਰੀਆਂ ਟਿਕਟਾਂ ਬੁੱਕ: ਬਿਹਾਰ ਵਿੱਚ ਸਿੰਗਲ ਸਕ੍ਰੀਨ ਵਾਲੇ ਥਿਏਟਰਾਂ ਵਿੱਚ ਸਾਰੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ, ਜਦੋਂ ਕਿ ਫਿਲਮ ਰਿਲੀਜ਼ ਹੋਣ ਵਿੱਚ ਅਜੇ 6 ਦਿਨ ਬਾਕੀ ਹਨ, ਰਿਪੋਰਟਾਂ ਮੁਤਾਬਕ ਜਵਾਨ ਐਡਵਾਂਸ ਬੁਕਿੰਗ ਦੇ ਮਾਮਲੇ ਵਿੱਚ ਬਾਲੀਵੁੱਡ ਦੇ ਸਾਰੇ ਰਿਕਾਰਡ ਤੋੜਣ ਜਾ ਰਹੀ ਹੈ, ਉਥੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੇੱਨਈ ਵਿੱਚ ਇੱਕ ਘੰਟੇ ਵਿੱਚ ਜਵਾਨ ਦੀਆਂ 70 ਪ੍ਰਤੀਸ਼ਤ ਟਿਕਟਾਂ ਬੁੱਕ ਹੋ ਚੁੱਕੀਆਂ ਹਨ ਅਤੇ ਕੋਲਕਾਤਾ ਵਿੱਚ ਜਵਾਨ ਦੇ ਸਵੇਰ ਦੇ ਸ਼ੋਅ ਲਈ ਕੋਈ ਵੀ ਸੀਟ ਨਹੀਂ ਬਚੀ ਹੈ।

ਪਠਾਨ ਨੂੰ ਵੀ ਛੱਡਿਆ ਪਿੱਛੇ: ਸਭ ਤੋਂ ਖਾਸ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਖੁਦ ਆਪਣੀ ਫਿਲਮ ਪਠਾਨ ਦੀ ਐਡਵਾਂਸ ਬੁਕਿੰਗ ਦਾ ਰਿਕਾਰਡ ਤੋੜਣ ਜਾ ਰਹੇ ਹਨ, ਜੋ ਖੁਦ ਉਹਨਾਂ ਨੇ 7 ਮਹੀਨੇ ਪਹਿਲਾਂ ਬਣਿਆ ਸੀ। ਦੱਸ ਦਈਏ ਕਿ ਪਠਾਨ ਨੇ ਆਪਣੀ ਐਡਵਾਂਸ ਬੁਕਿੰਗ ਵਿੱਚ 32 ਕਰੋੜ ਦਾ ਬਿਜ਼ਨੈੱਸ ਕੀਤਾ ਸੀ, ਜੋ ਬਾਲੀਵੁੱਡ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ।

ABOUT THE AUTHOR

...view details