ਪੰਜਾਬ

punjab

ETV Bharat / entertainment

Kisi Ka Bhai Kisi Ki Jaan: ਸਲਮਾਨ ਖ਼ਾਨ ਦੀ ਨਵੀਂ ਫਿਲਮ 'ਚ ਪ੍ਰਭਾਵੀ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ ਜੱਸੀ ਗਿੱਲ - ਸਲਮਾਨ ਖ਼ਾਨ

ਪੰਜਾਬੀ ਫਿਲਮਾਂ ਅਤੇ ਸੰਗੀਤ ਜਗਤ ਵਿਚ ਆਪਣੀ ਵੱਖਰੀ ਥਾਂ ਬਣੇ ਚੁੱਕੇ ਜੱਸੀ ਗਿੱਲ ਹੁਣ ਬਾਲੀਬੁੱਡ ਵਿੱਚ ਧਮਾਲ ਮਚਾ ਰਹੇ ਹਨ। ਜੱਸੀ ਗਿੱਲ ਹੁਣ ਸਲਮਾਨ ਖਾਨ ਦੀ ਨਵੀਂ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਖਾਸ ਭੂਮਿਕਾ ਅਦਾ ਕਰਦੇ ਦਿਖਾਈ ਦੇਣਗੇ। ਉਨ੍ਹਾਂ ਦਾ ਫਿਲਮ ਵਿੱਚ ਕੀ ਕਿਰਦਾਰ ਹੈ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Kisi Ka Bhai Kisi Ki Jaan Jassi Gill Salman Khan
Kisi Ka Bhai Kisi Ki Jaan Jassi Gill Salman Khan

By

Published : Feb 12, 2023, 6:29 PM IST

ਈਟੀਵੀ ਭਾਰਤ ਡੈਸਕ:ਪੰਜਾਬੀ ਫ਼ਿਲਮਾਂ ਅਤੇ ਸੰਗੀਤ ਜਗਤ ਵਿਚ ਵਿਲੱਖਣ ਪਹਿਚਾਣ ਰੱਖਦੇ ਜੱਸੀ ਗਿੱਲ ਨੂੰ ਬਾਲੀਵੁੱਡ ’ਚ ਇਕ ਹੋਰ ਵੱਡੀ ਬ੍ਰੇਕ ਮਿਲੀ ਹੈ। ਜੋ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿਚ ਸਲਮਾਨ ਖ਼ਾਨ ਦੇ ਨਾਲ ਪ੍ਰਭਾਵਸ਼ਾਲੀ ਕਿਰਦਾਰ ’ਚ ਨਜ਼ਰ ਆਉਣਗੇ।

ਫਿਲਮ ਵਿੱਚ ਮੌਜੂਦ ਕਲਾਕਾਰ: ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਡੀ. ਵੇਂਕਟੇਸ਼, ਪੂਜਾ ਹੈਗੜ੍ਹੇ, ਜਗਪਤੀ ਬਾਬੂ , ਬੌਕਸਰ ਵਜਿੰਦਰ ਸਿੰਘ ਅਤੇ ਸ਼ਹਿਨਾਜ਼ ਗਿੱਲ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ। ਜਿਸ ਦਾ ਨਿਰਮਾਣ ਜੀ ਸਟੂਡਿਊਜ਼ ਦੇ ਬੈਨਰ ਹੇਠ ਸਲਮਾਨ ਖ਼ਾਨ ਅਤੇ ਸਾਜ਼ਿਦ ਨਾਡਿਆਡਆਲਾ ਵੱਲੋਂ ਕੀਤਾ ਗਿਆ ਹੈ।

ਫਿਲਮ ਵਿੱਚ ਜੱਸੀ ਗਿੱਲ ਦਾ ਰੋਲ: ਹਾਲ ਹੀ ਵਿਚ ਆਈਆਂ ਆਪਣੀਆਂ ਹਿੰਦੀ ਫ਼ਿਲਮਜ਼ ‘ਪੰਗਾ’ ਅਤੇ ‘ਕਯਾ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਵਿਚ ਕਾਫ਼ੀ ਸਰਾਹੇ ਗਏ। ਜੱਸੀ ਆਪਣੇ ਇਸ ਨਵੇਂ ਪ੍ਰੋਜੈਕਟ ਵਿਚ ਸਲਮਾਨ ਖ਼ਾਨ ਦੇ ਛੋਟੇ ਭਰਾ ਦੀ ਭੂਮਿਕਾ ਨਿਭਾ ਰਹੇ ਹਨ। ਜਿੰਨ੍ਹਾਂ ਅਨੁਸਾਰ ਕਾਫ਼ੀ ਚੁਣੌਤੀਪੂਰਨ ਹੈ।

ਟੀਜ਼ਰ ਕੀਤਾ ਸੀ ਸ਼ੇਅਰ: ਪਿਛਲੇ ਦਿਨ ਹੀ ਜੱਸੀ ਗਿੱਲ ਨੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫਿਲਮ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਉਤੇ ਹਮਾਰਾ ਭਾਈ ਹਮਾਰੀ ਜਾਨ ਆਏ ਹਨ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਨਾਲ ਲਿਖ ਕੇ ਸ਼ੇਅਰ ਕੀਤਾ ਹੈ। ਪ੍ਰੰਸ਼ਸਕ ਉਸ ਟੀਜ਼ਰ ਉਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇਸ ਰੋਲ ਨੂੰ ਅਦਾ ਕਰਨਾ ਉਨ੍ਹਾਂ ਲਈ ਖੁਸ਼ਕਿਸਮਤੀ ਅਤੇ ਮਾਣ ਵਾਲੀ ਗੱਲ ਵੀ ਹੈ। ਹਿੰਦੀ, ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਆਪਣੇ ਸੰਗੀਤਕ ਐਲਬਮਾਂ ਨੂੰ ਵੀ ਬਰਾਬਰ ਤਵੱਜੋਂ ਦੇ ਰਹੇ ਹਨ। ਜੱਸੀ ਗਿੱਲ ਦੀ ਪਹਿਲ ਕੁਝ ਖਾਸ ਅਤੇ ਮਿਆਰੀ ਪ੍ਰੋਜ਼ੈਕਟਸ ਕਰਨ ਦੀ ਰਹੀ ਹੈ। ਇਸੇ ਲਈ ਉਹ ਬਹੁਤ ਸੋਚ, ਸਮਝ ਕੇ ਫ਼ਿਲਮਜ਼ ਅਤੇ ਆਪਣੇ ਗੀਤਾਂ ਆਦਿ ਦੀ ਚੋਣ ਕਰਦੇ ਹਨ।

ਇਹ ਵੀ ਪੜ੍ਹੋ:-Kangana Ranaut slams Aaliya: ਨਵਾਜ਼ੂਦੀਨ ਸਿੱਦੀਕੀ ਦੇ ਪਰਿਵਾਰਿਕ ਮਾਮਲੇ 'ਚ ਬੋਲੀ ਕੰਗਣਾ ਰਣੌਤ , ਕਿਹਾ- 'ਇਹ ਕੀ ਬਦਤਮੀਜ਼ੀ ਹੈ'

ABOUT THE AUTHOR

...view details