ਚੰਡੀਗੜ੍ਹ:ਅਦਾਕਾਰਾ ਜੈਸਮੀਨ ਭਸੀਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਕੈਰੀ ਆਨ ਜੱਟੀਏ' ਦੀ ਸ਼ੂਟਿੰਗ ਲਈ ਲੰਡਨ ਗਈ ਹੋਈ ਹੈ। ਉਸਨੇ ਦੀਵਾਲੀ ਦੀਆਂ ਬਚਪਨ ਦੀਆਂ ਕੁਝ ਮਨਮੋਹਕ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਸ ਸਮੇਂ ਇਹ ਤਿਉਹਾਰ ਚੰਗਾ ਖਾਣਾ ਖਾਣ, ਰੰਗੋਲੀ ਅਤੇ ਫੁੱਲਝੜੀਆਂ ਜਲਾਉਣ ਦਾ ਹੁੰਦਾ ਸੀ।
ਤੁਹਾਨੂੰ ਦੱਸ ਦਈਏ ਕਿ ਜੈਸਮੀਨ ਰਾਜਸਥਾਨ ਦੇ ਕੋਟਾ ਵਿੱਚ ਵੱਡੀ ਹੋਈ ਹੈ, ਉਸ ਨੇ ਕਿਹਾ, "ਮੁੰਬਈ ਵਰਗੇ ਮੈਟਰੋ ਸ਼ਹਿਰ ਵਿੱਚ ਦੀਵਾਲੀ ਦੇ ਮੁਕਾਬਲੇ ਰਾਜਸਥਾਨ ਵਿੱਚ ਦੀਵਾਲੀ ਦਾ ਇੱਕ ਵੱਖਰਾ ਅਨੁਭਵ ਹੈ, ਮੁੰਬਈ ਵਰਗੇ ਸ਼ਹਿਰ ਵਿੱਚ ਜੀਵਨ ਦੀ ਰਫ਼ਤਾਰ ਬਹੁਤ ਵੱਖਰੀ ਹੈ। ਇੱਥੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਬਚਪਨ ਵਿੱਚ ਇਸ ਤਿਉਹਾਰ ਦਾ ਮਤਲਬ ਚੰਗਾ ਖਾਣ-ਪੀਣ, ਰੰਗੋਲੀ ਅਤੇ ਹੋਰ ਸਮਾਨ ਹੁੰਦਾ ਸੀ।"
"ਪਰ ਹੌਲੀ-ਹੌਲੀ ਜਦੋਂ ਤੁਸੀਂ ਵੱਡੇ ਹੁੰਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਇਹ ਸਾਰੇ ਪਟਾਕੇ ਬਹੁਤ ਜ਼ਿਆਦਾ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ। ਇਹ ਖਾਸ ਤੌਰ 'ਤੇ ਉਦੋਂ ਤੁਹਾਨੂੰ ਪਰੇਸ਼ਾਨ ਕਰਦੇ ਹਨ ਜਦੋਂ ਤੁਸੀਂ ਇੱਕ ਜਾਨਵਰ ਪ੍ਰੇਮੀ ਹੋ। ਮੈਨੂੰ ਉਨ੍ਹਾਂ ਸਾਰੇ ਜਾਨਵਰਾਂ ਲਈ ਹਮਦਰਦੀ ਹੁੰਦੀ ਹੈ, ਜਿਨ੍ਹਾਂ ਨੂੰ ਇਹ ਆਵਾਜ਼ਾਂ ਤੰਗ ਕਰਦੀਆਂ ਹਨ। ਇਸ ਸਾਲ ਮੈਂ ਭਾਰਤ ਵਿੱਚ ਨਹੀਂ ਹਾਂ ਕਿਉਂਕਿ ਮੈਂ ਲੰਡਨ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹਾਂ।" ਹਨੀਮੂਨ ਅਦਾਕਾਰਾ ਨੇ ਅੱਗੇ ਕਿਹਾ।
ਬੇੱਸ਼ਕ ਭਸੀਨ ਦੀਵਾਲੀ ਨੂੰ ਮਿਸ ਕਰੇਗੀ, "ਖਾਸ ਤੌਰ 'ਤੇ ਨਾ ਭੁੱਲਣਯੋਗ ਮਿਠਾਈ ਅਤੇ ਦੀਵਾਲੀ ਦੀਆਂ ਪਾਰਟੀਆਂ। ਪਰ ਇਸ ਵਾਰ ਇਹ ਮੇਰੇ ਲਈ ਕੰਮਕਾਜੀ ਦੀਵਾਲੀ ਹੋਵੇਗੀ। ਮੈਂ ਪਿਛਲੇ ਕੁਝ ਹਫ਼ਤਿਆਂ ਤੋਂ ਲੰਡਨ ਵਿੱਚ ਹਾਂ ਅਤੇ ਹਰ ਰੋਜ਼ ਮੌਸਮ ਅਤੇ ਸ਼ੂਟਿੰਗ ਦਾ ਆਨੰਦ ਲੈ ਰਹੀ ਹਾਂ। ਜਦੋਂ ਤੁਸੀਂ ਤਿਉਹਾਰਾਂ ਦੌਰਾਨ ਆਪਣੇ ਘਰ ਤੋਂ ਦੂਰ ਹੁੰਦੇ ਹੋ ਤਾਂ ਇਹ ਇੱਕ ਵੱਖਰਾ ਅਹਿਸਾਸ ਹੁੰਦਾ ਹੈ, ਪਰ ਇੱਕ ਅਦਾਕਾਰ ਲਈ ਕੋਈ ਖਾਸ ਛੁੱਟੀਆਂ ਨਹੀਂ ਹੁੰਦੀਆਂ ਹਨ। ਜੇਕਰ ਸਮਾਂ ਸਾਰਣੀ ਦੀ ਗੱਲ ਕਰੀਏ ਤਾਂ ਅਸੀਂ ਸਾਲ ਦੇ ਸਾਰੇ ਦਿਨ ਕੰਮ ਕਰਦੇ ਹਾਂ।"
ਜੈਸਮੀਨ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਖੁਸ਼ਹਾਲ ਦੀਵਾਲੀ ਦੀ ਕਾਮਨਾ ਕੀਤੀ ਅਤੇ ਸਾਰਿਆਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਕਿਉਂਕਿ ਇਹ ਹਵਾ ਪ੍ਰਦੂਸ਼ਣ ਅਤੇ ਆਵਾਜ਼ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਅਦਾਕਾਰਾ ਗਿੱਪੀ ਗਰੇਵਾਲ ਦੇ ਪ੍ਰੋਡੋਕਸ਼ਨ ਹਾਊਸ ਵਿੱਚ ਬਣਨ ਜਾ ਰਹੀ ਫਿਲਮ 'ਕੈਰੀ ਔਨ ਜੱਟੀਏ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।