ਚੰਡੀਗੜ੍ਹ: ਬਾਲੀਵੁੱਡ ਦੇ ਨਾਮਵਰ ਅਤੇ ਬੇਹਤਰੀਨ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਬਹੁ-ਚਰਚਿਤ ਅਤੇ ਕਾਮਯਾਬ ਫਿਲਮ ‘ਭਾਗ ਮਿਲਖ਼ਾ ਭਾਗ’ ਵਿਚ ਜੂਨੀਅਰ ਮਿਲਖ਼ਾ ਦੀ ਭੂਮਿਕਾ ਨਿਭਾ ਚੁੱਕਾ ਅਦਾਕਾਰ ਜਪਤੇਜ਼ ਸਿੰਘ ਰਿਲੀਜ਼ ਹੋਣ ਜਾ ਰਹੀ ਫਿਲਮ ‘ਸਰਾਭਾ’ ਨਾਲ ਇਕ ਹੋਰ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਿਹਾ ਹੈ, ਜਿਸ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਕਵੀ ਰਾਜ ਵੱਲੋਂ ਕੀਤਾ ਗਿਆ ਹੈ।
ਦੇਸ਼ ਲਈ ਜਾਨ ਵਾਰ ਦੇਣ ਵਾਲੇ ਮਹਾਨ ਸੂਰਵੀਰ ਕਰਤਾਰ ਸਿੰਘ ਸਰਾਭਾ ਦੀ ਬਾਇਓਗ੍ਰਾਫ਼ੀ ਵਜੋਂ ਸਾਹਮਣੇ ਆ ਰਹੀ ਇਸ ਫਿਲਮ ਵਿਚ ਇਹ ਬਾਕਮਾਲ ਅਦਾਕਾਰ ਸਰਾਭਾ ਦੇ ਹੀ ਬਚਪਨ ਅਤੇ ਅੱਲੜ੍ਹ ਜੀਵਨ ਨੂੰ ਬਿਆਨ ਕਰਦਾ ਨਜ਼ਰੀ ਪਵੇਗਾ। ਨਿਰਮਾਤਾ ਅਰਵਿੰਦਰ ਸਿੰਗਲਾ, ਕੁਲਦੀਪ ਸ਼ਰਮਾ, ਵਿਪਾਸ਼ਾ ਕਸ਼ਯਪ, ਡਾ. ਸਰਬਜੀਤ ਹੁੰਦਲ, ਨੀਲ ਉਪਲ, ਅਨਿਲ ਯਾਦਵ, ਜਤਿੰਦਰ ਰਾਏ ਮਿਨਹਾਸ, ਕਵੀ ਰਾਜ ਦੁਆਰਾ ਨਿਰਮਿਤ ਕੀਤੀ ਗਈ ਇਸ ਪੀਰੀਅਡ ਫਿਲਮ ਦੀ ਸਟਾਰਕਾਸਟ ਵਿਚ ਮੁਕਲ ਦੇਵ, ਕਵੀ ਰਾਜ, ਜਸਬੀਰ ਜੱਸੀ, ਪੁਨੀਤ, ਜਸਪਿੰਦਰ ਚੀਮਾ, ਮਲਕੀਤ ਰੌਣੀ, ਮਹਾਵੀਰ ਭੁੱਲਰ, ਮਲਕੀਤ ਮੀਤ, ਜੋਬਨਜੀਤ ਸਿੰਘ, ਸੁਮਿੱਧ ਵਾਨਖੇੜੇ, ਗੁਰਪ੍ਰੀਤ ਰਟੌਲ, ਬਾਜ, ਅਮਰਿੰਦਰ ਢਿੱਲੋਂ, ਅਮਨ ਗਿੱਲ, ਅਮਨ ਰੰਧਾਵਾ ਆਦਿ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਪੰਜਾਬ ਅਤੇ ਕੈਨੇਡਾ ਵਿਖੇ ਫਿਲਮਾਈ ਗਈ ਇਸ ਫਿਲਮ ਸੰਬੰਧੀ ਪ੍ਰਤਿਭਾਸ਼ਾਲੀ ਅਦਾਕਾਰ ਜਪਤੇਜ਼ ਨੇ ਦੱਸਿਆ ਕਿ ਅਜ਼ਾਦੀ ਸੰਗਰਾਮ ਦੇ ਇਕ ਅਹਿਮ ਨਾਇਕ ਵਜੋਂ ਉਭਰੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਜੁੜੀ ਫਿਲਮ ਦਾ ਹਿੱਸਾ ਬਣਨਾ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
- ਫਿਲਮ 'ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ’ ਨਾਲ ਪੰਜਾਬੀ ਸਿਨੇਮਾਂ ’ਚ ਡੈਬਯੂ ਕਰੇਗੀ ਫ਼ੇਮਿਨਾ ਮਿਸ ਇੰਡੀਆਂ ਵਰਲਡ 2015 ਅਦਿੱਤੀ ਆਰਿਆ
- RARKPK: ਝੁਮਕਾ ਚੌਕ 'ਤੇ ਰਾਣੀ ਅਤੇ ਰੌਕੀ ਦਾ ਗਲੈਮਰਸ ਅਵਤਾਰ, ਇੱਕ ਝਲਕ ਪਾਉਣ ਲਈ ਉਤਾਵਲੇ ਹੋਏ ਪ੍ਰਸ਼ੰਸਕ
- Shilpa Shetty: ਟਮਾਟਰ ਦੀ ਪੋਸਟ ਦਾ ਚਮਤਕਾਰ, ਇੰਸਟਾਗ੍ਰਾਮ 'ਤੇ ਰਾਤੋ-ਰਾਤ ਵਧੀ ਸ਼ਿਲਪਾ ਸ਼ੈੱਟੀ ਦੇ ਫਾਲੋਅਰਜ਼ ਦੀ ਗਿਣਤੀ, ਅਦਾਕਾਰਾ ਮਨਾ ਰਹੀ ਹੈ ਜਸ਼ਨ