ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿਚ ਬਤੌਰ ਨਿਰਦੇਸ਼ਕ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਨੌਜਵਾਨ ਫਿਲਮਕਾਰ ਜਨਜੋਤ ਸਿੰਘ ਹੁਣ ਆਪਣੇ ਅਗਲੇ ਪ੍ਰੋਜੈਕਟ ਮਿਊਜ਼ਿਕ ਵੀਡੀਓ ‘ਧੀਏ’ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਅਗਲੇ ਦਿਨ੍ਹੀਂ ਵੱਖ ਵੱਖ ਪਲੇਟਫ਼ਾਰਮਾਂ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਪੰਜਾਬੀ ਸੰਗੀਤ ਜਗਤ ਵਿਚ ਮਾਣਮੱਤਾ ਮੁਕਾਮ ਕਾਇਮ ਕਰ ਚੁੱਕੇ ਗਾਇਕ ਬੀਰ ਸਿੰਘ ਵੱਲੋਂ ਪ੍ਰਸਤੁਤ ਕੀਤਾ ਜਾ ਰਿਹਾ ਹੈ, ਇਸ ਗੀਤ ਵਿਚ ਪੰਜਾਬੀ ਫਿਲਮ ਜਗਤ ਨਾਲ ਹੀ ਸੰਬੰਧਤ ਦੋ ਅਹਿਮ ਅਦਾਕਾਰਾਂ ਸੀਮਾ ਕੌਸ਼ਲ ਅਤੇ ਰੂਪੀ ਗਿੱਲ ਵੱਲੋਂ ਅਦਾਕਾਰੀ ਕੀਤੀ ਗਈ ਹੈ, ਜੋ ਇਸ ਗੀਤ ਦੇ ਭਾਵਪੂਰਨ ਅਤੇ ਅਰਥ ਭਰੇ ਬੋਲਾਂ ‘ਧੀਏ’ ਨੂੰ ਸਾਰਥਿਕ ਰੂਪ ਦਿੰਦਿਆਂ ਨਜ਼ਰੀ ਪੈਣਗੀਆਂ।
ਗੀਤਕਾਰ ਗਾਇਕ ਬੀਰ ਸਿੰਘ ਦੇ ਹੀ ਨਵੇਂ ਸੰਗੀਤਕ ਪ੍ਰੋਜੈਕਟ ਵਜੋਂ ਸਾਹਮਣੇ ਆ ਰਹੇ ਇਸ ਮਿਊਜ਼ਿਕ ਵੀਡੀਓ ਵਿਚ ਜਰਨੈਲ ਸਿੰਘ, ਰਾਣੀ ਸਿਦਕ ਕੌਰ ਜਿਹੇ ਨਾਮਵਰ ਚਿਹਰਿਆਂ ਵੱਲੋਂ ਵੀ ਅਭਿਨੈ ਕੀਤਾ ਗਿਆ ਹੈ।
ਜਨਜੋਤ ਸਿੰਘ ਦੀ ਮਿਊਜ਼ਿਕ ਵੀਡੀਓ ‘ਧੀਏ’ ਰਿਲੀਜ਼ ਲਈ ਤਿਆਰ ਉਕਤ ਗੀਤ ਦਾ ਸੰਗੀਤ ਗੁਰਮੋਹ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀਆਂ ਸੁਰੀਲੀਆਂ ਧੁੰਨਾਂ ਨਾਲ ਸ਼ਿੰਗਾਰੇ ਗਏ ਇਸ ਗੀਤ ਸੰਬੰਧਤ ਮਿਊਜ਼ਿਕ ਵੀਡੀਓ ਦੇ ਕੈਮਰਾਮੈਨ ਗੈਰੀ ਸਿੰਘ, ਐਸੋਸੀਏਟ ਨਿਰਦੇਸ਼ਕ ਜੱਸੀ ਸਿੰਘ, ਲਾਇਨ ਨਿਰਮਾਤਾ ਦਾ ਕੇ-ਫੋਰ-ਥਰੀ ਸਟੂਡਿਓ ਅਤੇ ਐਮੀ ਰਿਸ਼ਮ, ਕਾਸਟਿਊਮ ਡਿਜ਼ਾਇਨਰ ਨਤਾਸ਼ਾ ਭਠੇਜਾ ਅਤੇ ਸਹਾਇਕ ਨਿਰਦੇਸ਼ਕ ਅਮਨ ਗਰੇਵਾਲ ਅਤੇ ਗੁਰਦਾਸ ਗਿੱਲ ਹਨ।
ਨਿਰਮਾਤਾ ਹਰਪ੍ਰੀਤ ਸ਼ਾਹਪੁਰ ਵੱਲੋਂ ਪੇਸ਼ ਕੀਤੇ ਜਾ ਰਹੇ, ਇਸ ਮਿਊਜ਼ਿਕ ਵੀਡੀਓ ਦਾ ਫ਼ਿਲਮਾਂਕਣ ਚੰਡੀਗੜ੍ਹ ਆਸਪਾਸ ਦੀਆਂ ਲੋਕੇਸ਼ਨਾਂ 'ਤੇ ਪੂਰਾ ਕੀਤਾ ਗਿਆ ਹੈ।
ਜਨਜੋਤ ਸਿੰਘ ਦੀ ਮਿਊਜ਼ਿਕ ਵੀਡੀਓ ‘ਧੀਏ’ ਰਿਲੀਜ਼ ਲਈ ਤਿਆਰ ਹਾਲ ਹੀ ਵਿਚ ਰਿਲੀਜ਼ ਹੋਈਆਂ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3' ਜਿਹੀਆਂ ਵੱਡੀਆਂ ਅਤੇ ਸਫ਼ਲ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਜਨਜੋਤ ਸਿੰਘ ਇੰਨ੍ਹੀਂ ਦਿਨ੍ਹੀਂ ਇਕ ਹੋਰ ਬਹੁਚਰਚਿਤ ਫਿਲਮ ਸੀਕਵਲ ‘ਗੋਲਕ ਬੁਗਨੀ ਬੈਂਕ ਤੇ ਬਟੂਆ 2’ ਦਾ ਵੀ ਨਿਰਦੇਸ਼ਨ ਕਰ ਰਹੇ ਹਨ, ਜਿਸ ਦੀ ਸ਼ੂਟਿੰਗ ਵੀ ਲੰਦਨ ਉਪਰੰਤ ਪੰਜਾਬ ਵਿਚ ਕੀਤੇ ਜਾਣ ਦੀਆਂ ਤਿਆਰੀਆਂ ਜ਼ੋਰਾ 'ਤੇ ਹੈ।
ਪੰਜਾਬੀ ਫਿਲਮਾਂ ਵਿਚ ਬਰਾਬਰ ਸਰਗਰਮੀ ਦੇ ਨਾਲ ਨਾਲ ਗਿਣੇ ਚੁਣੇ ਮਿਊਜ਼ਿਕ ਵੀਡੀਓਜ਼ ਨਾਲ ਵੀ ਮੰਨੋਰੰਜਨ ਖੇਤਰ ਵਿਚ ਨਿਰਦੇਸ਼ਕ ਦੇ ਤੌਰ 'ਤੇ ਆਪਣਾ ਦਾਇਰਾ ਵਿਸ਼ਾਲ ਕਰ ਰਹੇ ਇਸ ਹੋਣਹਾਰ ਨਿਰਦੇਸ਼ਕ ਅਨੁਸਾਰ ਉਨ੍ਹਾਂ ਦਾ ਨਵਾਂ ਗੀਤ ਮਾਂ ਧੀ ਦੇ ਰਿਸ਼ਤੇ ਦੀ ਬਹੁਤ ਹੀ ਖੂਬਸੂਰਤ ਬਿਆਨਬਾਨੀ ਕਰਦਾ ਨਜ਼ਰੀ ਪਵੇਗਾ, ਜਿਸ ਵਿਚ ਇਸ ਗਹਿਰੇ ਰਿਸ਼ਤੇ ਦੀ ਇਕ ਦੂਜੇ ਪ੍ਰਤੀ ਅੰਦਰੂਨੀ ਖਿੱਚ ਨੂੰ ਵੀ ਬਹੁਤ ਹੀ ਸੋਹਣੇ ਰੂਪ ਵਿਚ ਫ਼ਿਲਮਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੇ ਇਸ ਮਿਊਜ਼ਿਕ ਵੀਡੀਓ ਨੂੰ ਜਲਦ ਹੀ ਵੱਖ ਵੱਖ ਚੈਨਲਾਂ ਅਤੇ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:Sonam Bajwa: ਮਿੰਨੀ ਡਰੈੱਸ ਵਿੱਚ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ, ਪਲ਼ਾਂ-ਛਨਾਂ 'ਚ ਵਧਿਆ ਇੰਟਰਨੈੱਟ ਦਾ ਤਾਪਮਾਨ