ਹੈਦਰਾਬਾਦ: ਅੱਜ ਰਜਨੀਕਾਂਤ ਦੇ ਪ੍ਰਸ਼ੰਸਕਾਂ ਵਿੱਚ ਇੱਕ ਲਹਿਰ ਦੌੜ ਰਹੀ ਹੈ, ਕਿਉਕਿ ਅੱਜ 10 ਅਗਸਤ ਨੂੰ ਰਜਨੀਕਾਂਤ ਦੀ ਪੂਰੇ ਦੋ ਸਾਲ ਬਾਅਦ ਕੋਈ ਫਿਲਮ ਰਿਲੀਜ਼ ਹੋਈ ਹੈ। ਰਜਨੀਕਾਂਤ ਦੋ ਸਾਲ ਬਾਅਦ 'ਜੇਲ੍ਹਰ' ਲੈਕੇ ਪ੍ਰਸ਼ੰਸਕਾਂ 'ਚ ਪਹੁੰਚੇ ਹਨ। ਫਿਲਮ ਅੱਜ 10 ਅਗਤਸ ਨੂੰ ਦੁਨੀਆ ਭਰ ਦੀਆਂ 4 ਹਜ਼ਾਰ ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਰਜਨੀਕਾਂਤ ਦੇ ਪ੍ਰਸ਼ੰਸਕ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ ਸਿਨੇਮਾਂ ਦੇ ਬਾਹਰ ਅਤੇ ਅੰਦਰ ਕਾਫ਼ੀ ਭੀੜ ਇਕੱਠੀ ਹੋ ਰਹੀ ਹੈ। ਹੁਣ ਰਜਨੀਕਾਂਤ ਸਟਾਰਰ ਫਿਲਮ 'ਜੇਲ੍ਹਰ' ਦਾ ਟਵਿੱਟਰ Review ਆ ਗਿਆ ਹੈ। Twitter Review ਤੋਂ ਸਾਫ਼ ਹੋ ਗਿਆ ਹੈ ਕਿ ਫਿਲਮ ਬਲਾਕਬਸਟਰ ਸਾਬਤ ਹੋ ਰਹੀ ਹੈ।
ਫਿਲਮ 'ਜੇਲ੍ਹਰ' ਦਾ Twitter Review:ਦੁਨੀਆਂ ਭਰ 'ਚ ਲੋਕ ਫਿਲਮ ਜੇਲਰ ਦੇ ਦੀਵਾਨੇ ਹੋ ਗਏ ਹਨ। ਇਸਦਾ ਸੋਸ਼ਲ ਮੀਡੀਆ ਤੋਂ ਵੀ ਪਤਾ ਲੱਗਦਾ ਹੈ। ਇਸ ਫਿਲਮ ਸੰਬੰਧੀ ਯੂਜ਼ਰਸ ਨੇ ਆਪਣੇ Review ਵੀ ਦਿੱਤੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ਸ਼ਿਵਾਜੀ ਤੋਂ ਬਾਅਦ ਰਜਨੀਕਾਂਤ ਦੀ ਕੋਈ ਸ਼ਾਨਦਾਰ ਫਿਲਮ ਦੇਖਣ ਨੂੰ ਮਿਲੀ ਹੈ। ਫਿਲਮ ਸ਼ਾਨਦਾਰ ਹੈ, ਕਲਾਈਮੈਕਸ ਅਲਟੀਮੇਟ ਹੈ, ਲੰਬੇ ਸਮੇਂ ਬਾਅਦ ਰਜਨੀਕਾਂਤ ਸਿਨੇਮਾਂ 'ਚ ਚਮਕੇ ਹਨ, ਕਿਆ ਕਮਬੈਕ ਹੈ। ਇੱਥੋ ਤੱਕ ਕਿ ਅੱਜ 10 ਅਗਸਤ ਨੂੰ ਬੰਗਲੌਰ ਅਤੇ ਚੇਨਈ ਦੇ ਆਫ਼ਿਸਾਂ 'ਚ ਛੁੱਟੀ ਤੱਕ ਕਰ ਦਿੱਤੀ ਗਈ ਹੈ।
ਦੁਨੀਆਂ ਭਰ 'ਚ ਰਿਲੀਜ਼ ਹੋਈ ਫਿਲਮ ਜੇਲ੍ਹਰ:ਦੱਸ ਦਈਏ ਕਿ ਰਜਨੀਕਾਂਤ ਨੇ ਪੂਰੇ ਦੋ ਸਾਲ ਬਾਅਦ ਫਿਲਮ ਜੇਲ੍ਹਰ ਨਾਲ ਵਾਪਸੀ ਕੀਤੀ ਹੈ। ਫਿਲਮ ਅੱਜ ਦੁਨੀਆਂ ਭਰ ਦੀਆਂ 4 ਹਜ਼ਾਰ ਸਕ੍ਰੀਨਸ 'ਤੇ ਰਿਲੀਜ਼ ਹੋ ਚੁੱਕੀ ਹੈ। ਦੂਜੇ ਪਾਸੇ ਤਾਮਿਲਨਾਡੂ 'ਚ 800 ਸਕ੍ਰੀਨਸ 'ਤੇ ਫਿਲਮ ਰਿਲੀਜ਼ ਹੋਈ ਹੈ।
ਫਿਲਮ ਜੇਲ੍ਹਰ ਬਾਰੇ: ਰਜਨੀਕਾਂਤ, ਤਮੰਨਾ ਭਾਟੀਆ ਅਤੇ ਮੋਹਨ ਲਾਲ ਸਟਾਰਰ ਫਿਲਮ ਜੇਲ੍ਹਰ ਦਾ ਨੇਲਸਨ ਨੇ ਨਿਰਦੇਸ਼ਨ ਕੀਤਾ ਹੈ। ਇਹ ਇੱਕ ਬਲੈਕ ਐਕਸ਼ਨ ਕਾਮੇਡੀ ਫਿਲਮ ਹੈ, ਜਿਸ ਵਿੱਚ ਰਜਨੀਕਾਂਤ ਦੇ ਐਕਸ਼ਨ ਦੇ ਨਾਲ-ਨਾਲ ਸ਼ਾਨਦਾਰ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ।
ਰਜਨੀਕਾਂਤ ਦਾ ਕਰੀਅਰ: ਰਜਨੀਕਾਂਤ ਦਾ ਜਨਮ 12 ਦਸੰਬਰ 1950 ਨੂੰ ਹੋਇਆ ਸੀ। ਉਹ ਇੱਕ ਭਾਰਤੀ ਅਦਾਕਾਰ ਹੈ, ਜੋ ਮੁੱਖ ਤੌਰ 'ਤੇ ਤਾਮਿਲ ਸਿਨੇਮਾ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ 160 ਤੋਂ ਵੱਧ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਤਾਮਿਲ, ਹਿੰਦੀ, ਤੇਲਗੂ, ਕੰਨੜ, ਬੰਗਾਲੀ ਅਤੇ ਮਲਿਆਲਮ ਫਿਲਮਾਂ ਸ਼ਾਮਲ ਹਨ। ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਅਤੇ ਪ੍ਰਸਿੱਧ ਅਦਾਕਾਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 2000 ਵਿੱਚ ਪਦਮ ਭੂਸ਼ਣ, 2016 ਵਿੱਚ ਪਦਮ ਵਿਭੂਸ਼ਣ, ਭਾਰਤ ਦੇ ਤੀਜੇ ਅਤੇ ਦੂਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਅਤੇ 2019 ਵਿੱਚ ਸਿਨੇਮਾ ਦੇ ਖੇਤਰ ਵਿੱਚ ਸਭ ਤੋਂ ਉੱਚੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਸੀ।