ਏਰਨਾਕੁਲਮ: ਕੇਰਲ ਵਿੱਚ ਮਸ਼ਹੂਰ ਅਦਾਕਾਰ ਵਿਨਾਇਕਨ ਨੂੰ ਥਾਣੇ ਵਿੱਚ ਹੰਗਾਮਾ ਕਰਨ ਦੇ ਮਾਮਲੇ ਵਿੱਚ ਰਾਹਤ ਮਿਲੀ ਹੈ। 'ਜੇਲਰ' ਫੇਮ ਅਦਾਕਾਰ ਵਿਨਾਇਕਨ ਨੂੰ ਮੰਗਲਵਾਰ ਨੂੰ ਏਰਨਾਕੁਲਮ ਉੱਤਰੀ ਪੁਲਿਸ ਸਟੇਸ਼ਨ 'ਚ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਬੀਤੀ ਸ਼ਾਮ ਪਰਿਵਾਰਕ ਸਮੱਸਿਆਵਾਂ ਨੂੰ ਲੈ ਕੇ ਪੁਲਿਸ ਕਲੂਰ ਸਥਿਤ ਵਿਨਾਇਕਨ ਦੇ ਫਲੈਟ 'ਤੇ ਪਹੁੰਚੀ ਅਤੇ ਜਾਂਚ ਕੀਤੀ। ਉਸ ਸਮੇਂ ਅਦਾਕਾਰ ਨੇ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਸੀ। ਪੁਲਿਸ ਮਾਮਲੇ ਦੀ ਪੁੱਛ-ਪੜਤਾਲ ਕਰਨ ਤੋਂ ਬਾਅਦ ਉਥੋਂ ਵਾਪਸ ਪਰਤ ਗਈ। ਬਾਅਦ 'ਚ ਵਿਨਾਇਕਨ ਨੂੰ ਫਿਰ ਥਾਣੇ ਬੁਲਾਇਆ ਗਿਆ। ਫਿਰ ਏਰਨਾਕੁਲਮ ਨਾਰਥ ਸਟੇਸ਼ਨ 'ਤੇ ਪਹੁੰਚੇ ਵਿਨਾਇਕਨ ਨੇ ਪੁਲਿਸ ਕਰਮਚਾਰੀਆਂ ਨਾਲ ਬਹਿਸ ਕੀਤੀ ਅਤੇ ਉਥੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਐਕਟਰ ਦੇ ਖਿਲਾਫ ਸਰਕਾਰੀ ਡਿਊਟੀਆਂ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਹੈ।