ਚੰਡੀਗੜ੍ਹ: ਸਰਗੁਣ ਮਹਿਤਾ ਅਤੇ ਗਿਤਾਜ਼ ਬਿੰਦਰਖੀਆ ਸਟਾਰਰ ਪੰਜਾਬੀ ਫਿਲਮ ਮੋਹ 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਫਿਲਮ ਬਾਰੇ ਕਈ ਤਰ੍ਹਾਂ ਦੇ ਚੰਗੇ ਰਿਵੀਊਜ਼ ਆ ਰਹੇ ਹਨ, ਫਿਲਮ ਨੂੰ ਚੰਗੀਆਂ ਫਿਲਮਾਂ ਵਿੱਚ ਗਿਣਿਆ ਜਾ ਰਿਹਾ ਹੈ ਪਰ ਫਿਰ ਵੀ ਫਿਲਮ ਨੂੰ ਕਲੈਕਸ਼ਨ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਦੁਖੀ ਹਨ, ਸਿੱਧੂ ਨੇ ਇਨ੍ਹਾਂ ਭਾਵਾਂ ਨੂੰ ਵਿਅਕਤ ਕਰਨ ਲਈ ਸ਼ੋਸ਼ਲ ਮੀਡੀਆ ਦਾ ਸਹਾਰਾ ਲਿਆ।
ਸਿੱਧੂ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਫਿਲਮ ਮੋਹ ਬਾਰੇ ਲਿਖਿਆ ਕਿ " ਸਭ ਤੋਂ ਚੰਗੇ ਰਿਵੀਊਜ਼...ਸੰਦੇਸ਼, ਸਟੋਰੀ ਟੈਗ...ਮੇਰੀ ਅੱਜ ਤੱਕ ਦੀ ਸਭ ਤੋਂ ਵਧੀਆ ਫਿਲਮ ਦੱਸਿਆ ਜਾ ਰਿਹਾ ਹੈ ਮੋਹ ਨੂੰ...ਪੰਜਾਬੀ ਸਿਨੇਮਾ ਲਈ ਨਾਜ਼ ਪਲ ਕਿਹਾ ਜਾ ਰਿਹਾ ਹੈ...ਪਰ ਇਮਾਨਦਾਰੀ ਨਾਲ ਕਹਾਂ ਤਾਂ ਬਾਕਸ ਆਫਿਸ ਕਲੈਕਸ਼ਨ ਠੀਕ ਹੀ ਰਿਹਾ ਹੈ...ਅਤੇ ਮੈਨੂੰ ਲੱਗਿਆ ਤੁਹਾਨੂੰ ਸੰਦੇਸ਼ ਲਿਖਣਾ ਜਿਆਦਾ ਠੀਕ ਹੈ...ਪ੍ਰੋਡਿਊਸਰ ਨੂੰ ਹਮਦਰਦੀ ਦੇ ਸੰਦੇਸ਼ ਲਿਖਣ ਨਾਲੋਂ, ਇਹੋ ਜਿਹੀਆਂ ਫਿਲਮਾਂ ਬਣਾਉਣ ਦਾ ਫਾਇਦਾ ਕੀ ਜਦੋਂ ਤੁਸੀਂ ਸਪੋਟ ਹੀ ਨਹੀਂ ਕਰਨਾ, ਕਿਉ ਮੈਂ ਕਿਸੇ ਪ੍ਰੋਡਿਊਸਰ ਦੇ ਪੈਸੇ ਖਰਾਬ ਕਰਾਂ..."