ਚੰਡੀਗੜ੍ਹ:ਬਾਲੀਵੁੱਡ ਸਿਤਾਰਿਆਂ ਦੀ ਪੰਜਾਬ ਵੱਲ ਆਮਦ ਲਗਾਤਾਰ ਵੱਧ ਰਹੀ ਹੈ, ਜਿਸ ਦਾ ਕਾਰਣ ਇੱਥੇ ਵੱਖ ਵੱਖ ਹਿੰਦੀ ਫ਼ਿਲਮਾਂ ਦੀ ਹੋ ਰਹੀ ਸ਼ੂਟਿੰਗ ਨੂੰ ਮੰਨਿਆ ਜਾ ਸਕਦਾ ਹੈ ਅਤੇ ਇਸੇ ਮੱਦੇਨਜ਼ਰ ਹੀ ਹਿੰਦੀ ਸਿਨੇਮਾ ਦੀ ਨਾਮਵਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਅਗਲੇ ਹਫ਼ਤੇ ਇੱਥੇ ਦਸਤਕ ਦੇਣ ਜਾ ਰਹੀ ਹੈ, ਜੋ ਇੱਥੇ ਹੋ ਰਹੇ ਆਪਣੀ ਨਵੀਂ ਫ਼ਿਲਮ ‘ਫ਼ਤਿਹ’ ਦੇ ਸ਼ੂਟ ਵਿਚ ਹਿੱਸਾ ਲਵੇਗੀ।
ਦੁਬਈ ਵਿਖੇ ਇੰਨੀਂ ਦਿਨ੍ਹੀਂ ਹੋ ਰਹੇ ‘ਆਈਬੀਐਫ਼ਏ’ ਐਵਾਰਡ 2023 ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਹੀ ਜੈਕਲੀਨ ਫਰਨਾਂਡੀਜ਼ ਪੰਜਾਬ ਵਿਖੇ ਫ਼ਿਲਮਾਈ ਜਾ ਰਹੀ ਹਿੰਦੀ ਫ਼ਿਲਮ ‘ਫ਼ਤਿਹ’ ਵਿਚ ਸੋਨੂੰ ਸੂਦ ਦੇ ਨਾਲ ਲੀਡ ਭੂਮਿਕਾ ਨਿਭਾ ਰਹੀ ਹੈ, ਜੋ ਕਿ ਸਾਈਬਰ ਕ੍ਰਾਈਮ ਕਹਾਣੀ ਆਧਾਰਿਤ ਇਸ ਫ਼ਿਲਮ ਨੂੰ ਆਪਣੇ ਅਹਿਮ ਕਿਰਦਾਰ ਦੁਆਰਾ ਅਹਿਮ ਮੋੜ ਦਿੰਦੀ ਨਜ਼ਰ ਆਵੇਗੀ।
ਪੰਜਾਬ ਆਗਮਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਜੈਕਲਿਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜਿਹੇ ਪਵਿੱਤਰ ਅਸਥਾਨ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਉਨਾਂ ਦਾ ਲਗਾਵ ਬਚਪਨ ਦੇ ਸਮੇਂ ਤੋਂ ਹੀ ਰਿਹਾ ਹੈ, ਕਿਉਂ ਕਿ ਉਸ ਦੇ ਮਾਤਾ ਪਿਤਾ ਵੀ ਅਕਸਰ ਇੱਥੋਂ ਦੇ ਦਰਸ਼ਨ ਏ ਦੀਦਾਰ ਲਈ ਆਉਂਦੇ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ:Jodi Release Date: ਫਿਲਮ 'ਜੋੜੀ' ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ ਦਿਲਜੀਤ-ਨਿਮਰਤ, ਫਿਲਮ ਇਸ ਦਿਨ ਹੋਵੇਗੀ ਰਿਲੀਜ਼