ਪੰਜਾਬ

punjab

ETV Bharat / entertainment

Akshay Kumar on Mission Raniganj: ਹੁਣ ਤੱਕ 100 ਤੋਂ ਜਿਆਦਾ ਫਿਲਮਾਂ ਕਰ ਚੁੱਕੇ ਨੇ ਅਕਸ਼ੈ ਕੁਮਾਰ, ਜਾਣੋ ਕਿਸ ਫਿਲਮ ਨੂੰ ਦੱਸਿਆ ਆਪਣੇ ਕਰੀਅਰ ਦੀ ਸਭ ਤੋਂ ਬੈਸਟ ਫਿਲਮ - ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ

Akshay Kumar: ਹਾਲ ਹੀ ਵਿੱਚ ਅਦਾਕਾਰ ਅਕਸ਼ੈ ਕੁਮਾਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਸਦੇ ਕਰੀਅਰ ਦੀ ਸਭ ਤੋਂ ਬੈਸਟ ਫਿਲਮ 'ਮਿਸ਼ਨ ਰਾਣੀਗੰਜ' ਹੈ। ਇਸ ਤੋਂ ਇਲਾਵਾ ਅਦਾਕਾਰ ਨੇ ਫਿਲਮ ਬਾਰੇ ਆਪਣੀ ਭਾਵਨਾ ਵੀ ਵਿਅਕਤ ਕੀਤੀ ਹੈ।

Akshay Kumar
Akshay Kumar

By ETV Bharat Punjabi Team

Published : Oct 12, 2023, 11:34 AM IST

ਨਵੀਂ ਦਿੱਲੀ: ਅਦਾਕਾਰ ਅਕਸ਼ੈ ਕੁਮਾਰ ਨੂੰ ਹਾਲ ਹੀ ਵਿੱਚ ਫਿਲਮ 'ਮਿਸ਼ਨ ਰਾਣੀਗੰਜ' ਵਿੱਚ ਦੇਖਿਆ ਗਿਆ ਸੀ, ਜਿੱਥੇ ਉਸਨੇ ਅਸਲ ਜੀਵਨ ਦੇ ਅਣਗੌਲੇ ਹੀਰੋ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਈ ਸੀ।

ਹਾਲ ਹੀ ਵਿੱਚ ਅਦਾਕਾਰ ਅਕਸ਼ੈ ਕੁਮਾਰ ਨੇ ਨਿਊਜ਼ਵਾਇਰ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ "ਮਿਸ਼ਨ ਰਾਣੀਗੰਜ ਵਿੱਚ ਕਰੀਬ 71 ਮਾਈਨਰ ਸਨ, ਜੋ ਕੋਲੇ ਦੀ ਖਾਨ ਤੋਂ ਸਾਢੇ ਤਿੰਨ ਸੌ ਫੁੱਟ ਹੇਠਾਂ ਫਸ ਗਏ ਸਨ ਅਤੇ ਇਹ ਸਰਦਾਰ ਜਸਵੰਤ ਸਿੰਘ ਗਿੱਲ ਜੋ ਕਿ ਇੱਕ ਇੰਜੀਨੀਅਰ ਸਨ ਅਤੇ ਉਸ ਸਮੇਂ ਉੱਥੇ ਸਨ। ਫਰਾਂਸ ਅਤੇ ਯੂ.ਕੇ. ਤੋਂ ਵੀ ਕੁਝ ਲੋਕ ਆਏ ਸਨ। ਉਨ੍ਹਾਂ ਸਾਰਿਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਾਹਰ ਕੱਢਣਾ ਅਸੰਭਵ ਹੈ, ਉਹ ਮਰ ਚੁੱਕੇ ਹਨ ਕਿਉਂਕਿ ਕਾਰਬਨ ਡਾਈਆਕਸਾਈਡ ਨਾਲ ਭਰਿਆ ਗੈਲਨ ਪਾਣੀ ਵਿੱਚ ਸੀ।”

ਉਸਨੇ ਅੱਗੇ ਕਿਹਾ "ਫਿਰ ਇੱਕ ਆਦਮੀ ਆਉਂਦਾ ਹੈ, ਜੋ ਫੈਸਲਾ ਕਰਦਾ ਹੈ ਕਿ ਮੈਂ ਉਨ੍ਹਾਂ ਨੂੰ ਬਚਾਉਣਾ ਹੀ ਹੈ। ਮੈਨੂੰ ਨਹੀਂ ਪਤਾ ਕਿ ਕੋਈ ਅਜਿਹਾ ਵਿਅਕਤੀ ਇਸ ਦੁਨੀਆਂ ਉਤੇ ਹੋਵੇਗਾ ਜੋ ਜਾਣਦਾ ਹੋਵੇ ਕਿ ਇਸ ਕਾਰਨਾਮੇ ਵਿੱਚ ਮੌਤ ਹੀ ਹੈ, ਫਿਰ ਵੀ ਉਹ ਖੁਦ ਹੇਠਾਂ ਗਿਆ ਅਤੇ ਇੱਕ-ਇੱਕ ਕਰਕੇ ਉਨ੍ਹਾਂ ਨੂੰ ਬਾਹਰ ਕੱਢਿਆ।"


ਅਦਾਕਾਰ ਨੇ ਅੱਗੇ ਕਿਹਾ ਕਿ 'ਮੈਂ ਖੁਦ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ, ਇਹ ਫਿਲਮ ਵਪਾਰਕ ਤੌਰ 'ਤੇ ਸਫਲ ਨਹੀਂ ਹੋਵੇਗੀ ਪਰ ਮੈਂ ਤੁਹਾਨੂੰ ਆਸਾਨੀ ਨਾਲ ਦੱਸ ਸਕਦਾ ਹਾਂ ਕਿ ਇਹ ਮੇਰੇ ਕਰੀਅਰ ਦੀ ਸਭ ਤੋਂ ਵਧੀਆ ਫਿਲਮ ਹੈ। ਇਹ ਮੇਰੀ ਸਭ ਤੋਂ ਬਿਹਤਰ, ਸਭ ਤੋਂ ਇਮਾਨਦਾਰ, ਸਭ ਤੋਂ ਸੱਚੀ ਅਤੇ ਸਭ ਤੋਂ ਚੰਗੀ ਫਿਲਮ ਹੈ। ਮੇਰੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਇੱਕ ਇਮਾਨਦਾਰ ਫਿਲਮ ਬਣਾਈ ਹੈ।"

ਤੁਹਾਨੂੰ ਦੱਸ ਦਈਏ ਕਿ 'ਮਿਸ਼ਨ ਰਾਨੀਗੰਜ' ਵਿੱਚ ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ, ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਿਤ ਇਸ ਨੂੰ ਵਾਸ਼ੂ ਭਗਨਾਨੀ, ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁਖ ਅਤੇ ਅਜੇ ਕਪੂਰ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਹ ਫਿਲਮ ਜਸਵੰਤ ਸਿੰਘ ਗਿੱਲ ਦੀ ਸੱਚੀ ਜੀਵਨ ਘਟਨਾ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਭਾਰਤ ਦੇ ਪਹਿਲੇ ਸਫਲ ਕੋਲਾ ਖਾਨ ਬਚਾਓ ਮਿਸ਼ਨ ਦੀ ਅਗਵਾਈ ਕੀਤੀ ਸੀ।

ABOUT THE AUTHOR

...view details