ਚੰਡੀਗੜ੍ਹ: ਰੰਗਮੰਚ ਤੋਂ ਆਪਣੇ ਕਲਾ ਸਫ਼ਰ ਦਾ ਆਗਾਜ਼ ਕਰਨ ਵਾਲਾ ਹੋਣਹਾਰ ਮਲਵਈ ਨੌਜਵਾਨ ਕੁਮਾਰ ਅਜੇ ਹੁਣ ਲੇਖਣ ਦੇ ਨਾਲ ਨਾਲ ਅਦਾਕਾਰ ਵਜੋਂ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਿਹਾ ਹੈ, ਜਿਸ ਵੱਲੋਂ ਲਿਖੀਆਂ ਹਾਲੀਆ ਕਈ ਫਿਲਮਾਂ ਕਾਫ਼ੀ ਚਰਚਾ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।
ਮਾਲਵਾ ਅਧੀਨ ਆਉਂਦੇ ਜ਼ਿਲ੍ਹੇ ਮੋਗਾ ਨਾਲ ਸੰਬੰਧਤ ਇਸ ਪ੍ਰਤਿਭਾਸ਼ਾਲੀ ਲੇਖਕ ਦੁਆਰਾ ਲਿਖੀਆਂ ਹਾਲੀਆ ਫਿਲਮਾਂ ਵਿਚ ਆਰਿਆ ਬੱਬਰ ਦੀ ‘ਹੀਰ ਐਂਡ ਹੀਰੋ', ਨਿਰਦੇਸ਼ਕ ਸੁਨੀਲ ਪੁਰੀ ਦੀ ‘ਛੱਲੇ ਮੁੰਦੀਆਂ’, ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ਪ੍ਰੀਤ ਬਾਠ ਨਾਲ ‘ਜੁਗਨੀ ਯਾਰਾਂ ਦੀ’, ਨਵ ਬਾਜਵਾ ਦੀ ‘ਇਸ਼ਕਾਂ’, ਵਿਵੇਕ ਔਹਰੀ ਨਿਰਮਿਤ ਸਿੱਪੀ ਗਿੱਲ ਦੀ ‘ਘੋੜ੍ਹਾ ਢਾਈ ਕਦਮ’ ਆਦਿ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਲੇਖਕ ਦੇ ਤੌਰ 'ਤੇ ਹੀ ਉਨ੍ਹਾਂ ਦੀਆਂ ਕਈ ਹੋਰ ਅਹਿਮ ਫਿਲਮਾਂ ਵੀ ਰਿਲੀਜ਼ ਲਈ ਤਿਆਰ ਹਨ। ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਦੇ ਨਾਲ ਨਾਲ ਦਿਲਚਸਪ ਅਤੇ ਡ੍ਰਾਮੈਟਿਕ ਫਿਲਮਾਂ ਲਿਖਣ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਕੁਮਾਰ ਅਜੇ ਅਨੁਸਾਰ ਥੀਏਟਰ ਉਨਾਂ ਦੀ ਪਹਿਲੀ ਕਰਮਭੂਮੀ ਰਿਹਾ ਹੈ, ਜਿਸ ਨਾਲ ਸਮੇਂ-ਸਮੇਂ ਜੁੜ੍ਹਨਾਂ ਅੱਜ ਵੀ ਉਹ ਆਪਣਾ ਅਹਿਮ ਫਰਜ਼ ਸਮਝਦੇ ਹਨ।
- Sonam Bajwa hottest Pics: ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ ਸੋਨਮ ਬਾਜਵਾ, ਦੇਖੋ ਤਸਵੀਰਾਂ
- ਐਂਕਰਿੰਗ ਤੋਂ ਬਾਅਦ ਹੁਣ ਸਿਲਵਰ ਸਕਰੀਨ 'ਤੇ ਡੈਬਿਊ ਕਰੇਗੀ ਸਾਇਰਾ, ਰੌਸ਼ਨ ਪ੍ਰਿੰਸ ਦੇ ਨਾਲ ਨਿਭਾ ਰਹੀ ਹੈ ਕਿਰਦਾਰ
- ਆਸਟ੍ਰੇਲੀਆ-ਨਿਊਜ਼ੀਲੈਂਡ ’ਚ ਪਹਿਲੇ ਲਾਈਵ ਸੋਅਜ਼ ਦਾ ਹਿੱਸਾ ਬਣੇਗੀ ਪੰਜਾਬੀ ਸਿਨੇਮਾ ਕੁਈਨ ਸਰਗੁਣ ਮਹਿਤਾ