ਪੰਜਾਬ

punjab

ETV Bharat / entertainment

Chal Bhajj Chaliye: ਇੰਦਰ ਚਾਹਲ ਦੀ ਨਵੀਂ ਫਿਲਮ 'ਚੱਲ ਭੱਜ ਚੱਲੀਏ' ਦੀ ਸ਼ੂਟਿੰਗ ਸ਼ੁਰੂ, ਰੁਬੀਨਾ ਦਿਲਾਇਕ ਆਏਗੀ ਨਜ਼ਰ - ਇੰਦਰ ਚਾਹਲ

ਇੰਦਰ ਚਾਹਲ ਅਤੇ ਰੁਬੀਨਾ ਦਿਲਾਇਕ ਸਟਾਰਰ ਨਵੀਂ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਦਾ ਐਲਾਨ ਹੋ ਗਿਆ ਹੈ, ਇਸ ਫਿਲਮ ਨਾਲ ਰੁਬੀਨਾ ਦਿਲਾਇਕ ਪੰਜਾਬੀ ਫਿਲਮ ਇੰਡਸਟਰੀ ਵਿੱਚ ਡੈਬਿਊ ਕਰੇਗੀ।

Chal Bhajj Chaliye
Chal Bhajj Chaliye

By

Published : Jul 17, 2023, 3:41 PM IST

ਚੰਡੀਗੜ੍ਹ: ਸਾਲ 2024 ਮੰਨੋਰੰਜਨ ਦੇ ਲਿਹਾਜ਼ ਨਾਲ ਇਸ ਸਾਲ ਨਾਲੋਂ ਵੀ ਜ਼ਿਆਦਾ ਰੁਮਾਂਚਕ ਹੋਣ ਵਾਲਾ ਹੈ। ਅਣਗਿਣਤ ਫਿਲਮਾਂ ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਹਨ ਅਤੇ ਪ੍ਰਸ਼ੰਸਕਾਂ ਵਿੱਚ ਇਹ ਪਹਿਲਾਂ ਹੀ ਉਤਸ਼ਾਹ ਪੈਦਾ ਕਰ ਰਹੀਆਂ ਹਨ ਅਤੇ ਹੁਣ ਇੱਕ ਹੋਰ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਜੀ ਹਾਂ...ਇੰਦਰ ਚਹਿਲ ਅਤੇ ਰੁਬੀਨਾ ਦਿਲਾਇਕ ਦੀ ਫਿਲਮ 'ਚੱਲ ਭੱਜ ਚੱਲੀਏ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਕੁਝ ਫੋਟੋਆਂ ਆਨਲਾਈਨ ਸਾਹਮਣੇ ਆਈਆਂ ਹਨ, ਜਿਸ ਵਿੱਚ ਇੰਦਰ ਚਾਹਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਦੇ ਕਲਾਕਾਰਾਂ ਅਤੇ ਪੂਰੀ ਟੀਮ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਨਵੀਂ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ 'ਚ ਇੰਦਰ ਚਾਹਲ ਅਤੇ ਰੁਬੀਨਾ ਦਿਲਾਇਕ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਦੇਸ਼ਕ ਸੁਨੀਲ ਠਾਕੁਰ ਹਨ। ਇਸ ਫਿਲਮ ਦੇ ਲੇਖਕ ਸੁਰਿੰਦਰ ਅੰਗੁਰਾਲ ਹਨ। ਗੁਰਮੀਤ ਸਿੰਘ ਇਸ ਫਿਲਮ ਦੇ ਨਿਰਮਾਤਾ ਹਨ।

ਰੁਬੀਨਾ ਦਿਲਾਇਕ ਬਾਰੇ ਗੱਲ ਕਰੀਏ ਤਾਂ ਰੁਬੀਨਾ ਇੱਕ ਭਾਰਤੀ ਅਦਾਕਾਰਾ ਹੈ, ਜੋ ਮੁੱਖ ਤੌਰ 'ਤੇ ਟੈਲੀਵਿਜ਼ਨ ਉਦਯੋਗ ਵਿੱਚ ਕੰਮ ਕਰਦੀ ਹੈ। ਅਦਾਕਾਰਾ ਆਪਣੇ ਸ਼ੋਅ 'ਛੋਟੀ ਬਾਬੂ' ਅਤੇ 'ਸ਼ਕਤੀ ਅਸਤਿਤਵ ਕਾ ਅਹਿਸਾਸ ਕੀ' ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਇਹ ਘੋਸ਼ਣਾ ਕੀਤੀ ਗਈ ਹੈ ਕਿ ਰੁਬੀਨਾ ਦਿਲਾਇਕ ਆਪਣੇ ਅਗਲੇ ਪ੍ਰੋਜੈਕਟ ਲਈ ਪੰਜਾਬੀ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਹਿਨਾ ਖਾਨ, ਰਸ਼ਮੀ ਦੇਸਾਈ ਵੀ ਹੋਰ ਪੰਜਾਬੀ ਫਿਲਮਾਂ ਵਿੱਚ ਕਾਸਟ ਕੀਤੀਆਂ ਜਾ ਚੁੱਕੀਆਂ ਹਨ।

ਪੰਜਾਬੀ ਗਾਇਕ-ਅਦਾਕਾਰ ਇੰਦਰ ਚਾਹਲ ਬਾਰੇ ਗੱਲ ਕਰੀਏ ਤਾਂ ਇੰਦਰ ਚਾਹਲ ਇੱਕ ਪ੍ਰਸਿੱਧ ਪੰਜਾਬੀ ਗਾਇਕ, ਗੀਤਕਾਰ ਅਤੇ ਮਾਡਲ ਹੈ। ਉਹ ਭਾਰਤ ਦੇ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਕੁਝ ਚੋਟੀ ਦੇ ਮਸ਼ਹੂਰ ਪੰਜਾਬੀ ਗੀਤਾਂ ਨੂੰ ਗਾਉਣ ਲਈ ਜਾਣਿਆ ਜਾਂਦਾ ਹੈ। ਉਹ 2015 ਤੋਂ ਇੰਡਸਟਰੀ ਵਿੱਚ ਸਰਗਰਮ ਹੈ ਅਤੇ ਜਾਣਿਆ-ਪਛਾਣਿਆ ਨਾਮ ਹੈ। ਉਸਨੇ ਕਰਨ ਔਜਲਾ ਵਰਗੇ ਹੋਰ ਪ੍ਰਸਿੱਧ ਗਾਇਕਾਂ ਨਾਲ ਮਿਲ ਕੇ ਬਹੁਤ ਸਾਰੇ ਗੀਤ ਗਾਏ ਹਨ। ਉਸਦੀ ਆਵਾਜ਼ ਆਕਰਸ਼ਕ ਅਤੇ ਸੁਰੀਲੀ ਹੈ। 2020 'ਚ ਰਿਲੀਜ਼ ਹੋਏ ਉਸ ਦੇ ਗੀਤ 'ਬੇਈਮਾਨ' ਨੂੰ ਯੂਟਿਊਬ 'ਤੇ 11 ਮਿਲੀਅਨ ਤੋਂ ਜਿਆਦਾ ਵਿਊਜ਼ ਮਿਲ ਚੁੱਕੇ ਹਨ।

ABOUT THE AUTHOR

...view details