ਹੈਦਰਾਬਾਦ:ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਨੇ ਜਿੱਥੇ ਪੂਰੇ ਦੇਸ਼ 'ਚ ਹੰਗਾਮਾ ਮਚਾ ਦਿੱਤਾ ਹੈ, ਉੱਥੇ ਹੀ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ 'ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਦੱਸ ਦਈਏ ਕਿ ਰਣਵੀਰ ਸਿੰਘ 'ਤੇ ਨਿਊਡ ਫੋਟੋਸ਼ੂਟ ਕਾਰਨ ਐਫਆਈਆਰ ਵੀ ਦਰਜ ਹੋ ਚੁੱਕੀ ਹੈ। ਪਰ ਇੱਥੇ ਬਾਲੀਵੁੱਡ ਸੈਲੇਬਸ ਅਤੇ ਅਦਾਕਾਰਾਂ ਦਾ ਪਰਿਵਾਰ ਉਸਦਾ ਸਮਰਥਨ ਕਰ ਰਿਹਾ ਹੈ। ਹੁਣ ਵਿਦਿਆ ਬਾਲਨ ਨੇ ਹੈਰਾਨ ਕਰਨ ਵਾਲਾ ਬਿਆਨ ਦੇ ਕੇ ਰਣਵੀਰ ਸਿੰਘ ਦਾ ਬਚਾਅ ਕੀਤਾ ਹੈ।
ਵਿਦਿਆ ਦਾ ਬਿਆਨ:ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਦਿਆ ਬਾਲਨ ਅਦਾਕਾਰ ਰਣਵੀਰ ਸਿੰਘ ਦੇ ਵਿਵਾਦਿਤ ਨਿਊਡ ਫੋਟੋਸ਼ੂਟ ਦਾ ਖੁੱਲ੍ਹ ਕੇ ਸਮਰਥਨ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਪਾਪਰਾਜ਼ੀ ਨੇ ਉਨ੍ਹਾਂ ਨੂੰ ਇਸ ਫੋਟੋਸ਼ੂਟ 'ਤੇ ਪ੍ਰਤੀਕਿਰਿਆ ਕਰਨ ਲਈ ਕਿਹਾ, ਤਾਂ ਅਦਾਕਾਰਾ ਨੇ ਕਿਹਾ 'ਕੀ ਸਮੱਸਿਆ ਹੈ, ਪਹਿਲੀ ਵਾਰ ਕੋਈ ਆਦਮੀ ਅਜਿਹਾ ਕਰ ਰਿਹਾ ਹੈ...ਅਸੀਂ ਵੀ ਅੱਖਾਂ ਸੇਕ ਲਈਏ।' ਇਹ ਕਹਿਣ ਤੋਂ ਬਾਅਦ ਵਿਦਿਆ ਉੱਚੀ-ਉੱਚੀ ਹੱਸਣ ਲੱਗਦੀ ਹੈ। ਉਸਦਾ ਜਵਾਬ ਸੁਣ ਕੇ ਉਥੇ ਮੌਜੂਦ ਲੋਕ ਵੀ ਹੱਸਣ ਲੱਗ ਪਏ। ਅਦਾਕਾਰਾ ਦਾ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।