ਮੁੰਬਈ (ਬਿਊਰੋ): ਇਨ੍ਹੀਂ ਦਿਨੀਂ ਕਈ ਫਿਲਮੀ ਸਿਤਾਰੇ ਗਰਮੀਆਂ ਦੀਆਂ ਛੁੱਟੀਆਂ 'ਤੇ ਬਾਹਰ ਹਨ ਅਤੇ ਸਾਰੇ ਹੀ ਆਪਣੇ ਪ੍ਰਸ਼ੰਸਕਾਂ ਲਈ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਇਸ ਕੜੀ 'ਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੁਮਾ ਕੁਰੈਸ਼ੀ ਨੇ ਹੁਣ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਅਦਾਕਾਰਾ ਗਰਮੀਆਂ ਦੀਆਂ ਛੁੱਟੀਆਂ 'ਤੇ ਗੋਆ ਬੀਚ 'ਤੇ ਮਸਤੀ ਕਰ ਰਹੀ ਹੈ। ਇੱਥੋਂ ਬੀਚ 'ਤੇ ਪਹੁੰਚੀ ਹੁਮਾ ਕੁਰੈਸ਼ੀ ਨੇ ਆਪਣੇ ਬਿਕਨੀ ਅਵਤਾਰ 'ਚ ਵੀਡੀਓ ਸ਼ੇਅਰ ਕਰਕੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ ਹੈ।
ਵੀਡੀਓ 'ਚ ਹੁਮਾ ਦਾ ਹੌਟ ਅਵਤਾਰ ਦੇਖ ਕੇ ਹੁਣ ਪ੍ਰਸ਼ੰਸਕਾਂ ਦੇ ਦਿਲ ਤੇਜ਼ੀ ਨਾਲ ਧੜਕ ਰਹੇ ਹਨ। ਦੂਜੇ ਪਾਸੇ ਹੁਮਾ ਵੀ ਬੀਚ 'ਤੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹੁਮਾ ਗੋਆ ਬੀਚ 'ਤੇ ਨੀਲੇ ਅਤੇ ਚਿੱਟੇ ਰੰਗ ਦੀ ਪ੍ਰਟੇਂਡ ਬਿਕਨੀ ਪਹਿਨ ਕੇ ਮਸਤੀ ਕਰ ਰਹੀ ਹੈ। ਅਦਾਕਾਰਾ ਨੇ ਇਸ ਬਿਕਨੀ 'ਤੇ ਪਾਰਦਰਸ਼ੀ ਸ਼ਰਗ ਵੀ ਪਾਇਆ ਹੋਇਆ ਹੈ। ਇਸ ਵੀਡੀਓ 'ਚ ਉਹ ਐਂਡਰਸ ਸੋਹਨ ਦੇ ਗੀਤ 'ਫਲਾਈ ਅਵੇ ਵਿਦ ਮੀ' 'ਤੇ ਪਾਣੀ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।
- Carry on Jatta 3: ਢੋਲ ਢਮਾਕਿਆਂ ਨਾਲ ‘ਕੈਰੀ ਆਨ ਜੱਟਾ 3’ ਦੇ ਟ੍ਰੇਲਰ ਲਾਂਚ 'ਤੇ ਪੁੱਜੇ ਆਮਿਰ ਖਾਨ
- 'ਜਨਮ ਦਿਨ ਮੁਬਾਰਕ ਮੇਰੇ ਭਰਾ', ਕਪਿਲ ਸ਼ਰਮਾ ਨੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੂੰ ਜਨਮਦਿਨ 'ਤੇ ਦਿੱਤੀਆਂ ਸ਼ੁਭਕਾਮਨਾਵਾਂ, ਲਿਖਿਆ ਪਿਆਰ ਭਰਿਆ ਨੋਟ
- Sonakshi Sinha: ਸੋਨਾਕਸ਼ੀ ਸਿਨਹਾ ਨਵੇਂ ਘਰ 'ਚ ਹੋਈ ਸ਼ਿਫਟ, 'ਲੇਡੀ ਦਬੰਗ' ਨੇ ਦਿਖਾਈ ਸੁਪਨਿਆਂ ਦੇ ਘਰ ਦੀ ਝਲਕ