ਪੰਜਾਬ

punjab

ETV Bharat / entertainment

ਹਿੰਦੂ ਸੰਗਠਨਾਂ ਨੇ ਫਿਲਮ 'ਪਠਾਨ' ਦੇ ਰਿਲੀਜ਼ 'ਤੇ ਰੋਕ ਲਗਾਉਣ ਦੀ ਚੁੱਕੀ ਮੰਗ - ਪਠਾਨ

ਪੰਜਾਬ ਦੇ ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਨੇ ਫਿਲਮ 'ਪਠਾਨ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਚੁੱਕੀ ਹੈ। ਸੰਗਠਨ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਫਿਲਮ ਦੇ ਗੀਤ 'ਬੇਸ਼ਰਮ ਰੰਗ' ਨੇ ਹਿੰਦੂ ਧਰਮ ਨਾਲ ਜੁੜੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।

Etv Bharat
Etv Bharat

By

Published : Dec 19, 2022, 1:18 PM IST

ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਨੇ ਫਿਲਮ 'ਪਠਾਨ' ਦੇ ਰਿਲੀਜ਼ 'ਤੇ ਰੋਕ ਲਗਾਉਣ ਦੀ ਉਠਾਈ ਮੰਗ

ਅੰਮ੍ਰਿਤਸਰ:ਪੂਰੇ ਦੇਸ਼ 'ਚ ਸ਼ਾਹਰੁਖ ਖਾਨ ਦੀ ਨਵੀਂ ਆ ਰਹੀ ਫਿਲਮ 'ਪਠਾਨ' ਦੇ ਪਹਿਲੇ ਗੀਤ 'ਬੇਸ਼ਰਮ ਰੰਗ' ਦਾ ਵਿਰੋਧ ਹੋ ਰਿਹਾ ਹੈ ਅਤੇ ਹੁਣ ਪੰਜਾਬ ਦੇ ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਨੇ ਫਿਲਮ 'ਪਠਾਨ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਉਠਾਈ ਹੈ। ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਦਫਤਰ 'ਚ ਰਾਸ਼ਟਰੀ ਭਗਵਾ ਸੈਨਾ ਦੀ ਤਰਫੋਂ ਮੰਗ ਪੱਤਰ ਸੌਂਪਿਆ ਗਿਆ। ਸੰਗਠਨ ਦੇ ਮੈਂਬਰਾਂ ਦਾ ਦੋਸ਼ ਹੈ ਕਿ ਫਿਲਮ ਦੇ ਗੀਤ 'ਬੇਸ਼ਰਮ ਰੰਗ' ਨੇ ਹਿੰਦੂ ਧਰਮ ਨਾਲ ਜੁੜੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।

ਸ਼ਿਵ ਸੈਨਾ ਰਾਸ਼ਟਰੀ ਭਗਵਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਕਿਹਾ ਕਿ ਇਸ ਫਿਲਮ ਦਾ ਗੀਤ 'ਬੇਸ਼ਰਮ ਰੰਗ' 12 ਦਸੰਬਰ ਨੂੰ ਰਿਲੀਜ਼ ਹੋਇਆ ਸੀ। 'ਬੇਸ਼ਰਮ ਰੰਗ' ਦੇ ਸਿਰਲੇਖ ਵਾਲੇ ਇਸ ਗੀਤ ਵਿੱਚ ਦੀਪਿਕਾ ਪਾਦੂਕੋਣ ਭਗਵੇਂ ਰੰਗ ਦੀ ਬਿਕਨੀ ਵਿੱਚ ਨਜ਼ਰ ਆ ਰਹੀ ਹੈ।

ਉਹਨਾਂ ਨੇ ਕਿਹਾ ਕਿ ਫਿਲਮ ਨੂੰ ਪਬਲੀਸਿਟੀ ਦੇਣ ਲਈ ਇਸ ਗੀਤ ਨੂੰ 'ਬੇਸ਼ਰਮ' ਟਾਈਟਲ ਨਾਲ ਰਿਲੀਜ਼ ਕੀਤਾ ਗਿਆ ਸੀ ਤਾਂ ਜੋ ਫਿਲਮ ਵਿਵਾਦਾਂ 'ਚ ਘਿਰ ਜਾਵੇ ਅਤੇ ਲੋਕਪ੍ਰਿਯ ਹੋ ਸਕੇ। ਪਰ ਫਿਲਮ ਇੰਡਸਟਰੀ ਦੀ ਇਸ ਚਾਲ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹਿੰਦੂ ਸੰਗਠਨ ਨੇ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਜੇਕਰ ਕੋਈ ਥੀਏਟਰ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ। ਜੇਕਰ ਸਰਕਾਰ ਕੁਝ ਨਹੀਂ ਕਰੇਗੀ ਤਾਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਵੇਗਾ।

ਮੰਤਰੀ ਨਰੋਤਮ ਮਿਸ਼ਰਾ ਨੇ ਵੀ ਚਿਤਾਵਨੀ ਦਿੱਤੀ ਸੀ: ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਗੀਤ 'ਚ ਭਗਵਾ ਬਿਕਨੀ ਪਹਿਨ ਦੀਪਿਕਾ ਪਾਦੂਕੋਣ 'ਤੇ ਹੰਗਾਮਾ ਕੀਤਾ ਸੀ। ਮੰਤਰੀ ਨੇ ਸਾਫ਼ ਲਹਿਜੇ ਵਿੱਚ ਕਿਹਾ ਸੀ ਕਿ ਗੀਤ ਦੇ ਉਹ ਸੀਨ ਬਦਲੇ ਜਾਣੇ ਚਾਹੀਦੇ ਹਨ। ਮੰਤਰੀ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਫਿਲਮ 'ਪਠਾਨ' ਨੂੰ ਮੱਧ ਪ੍ਰਦੇਸ਼ 'ਚ ਰਿਲੀਜ਼ ਨਹੀਂ ਹੋਣ ਦੇਣਗੇ।

ਫਿਲਮ ਕਦੋਂ ਰਿਲੀਜ਼ ਹੋਵੇਗੀ?: ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਜੌਨ ਅਬ੍ਰਾਹਮ ਅਤੇ ਟਾਈਗਰ ਸ਼ਰਾਫ (ਕੈਮਿਓ ਰੋਲ) ਸਟਾਰਰ ਫਿਲਮ 'ਪਠਾਨ' ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ 25 ਜਨਵਰੀ (2023) ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੇ ਪਹਿਲਾਂ ਹੀ ਧਮਾਲ ਮਚਾ ਦਿੱਤਾ ਹੈ ਅਤੇ ਹੁਣ ਸ਼ਾਹਰੁਖ ਦੇ ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫਿਲਮ ਦੀ ਰਿਲੀਜ਼ 'ਚ ਸਿਰਫ ਡੇਢ ਮਹੀਨਾ ਬਚਿਆ ਹੈ। ਹੁਣ ਦੇਖਣਾ ਹੋਵੇਗਾ ਕਿ ਫਿਲਮ 'ਪਠਾਨ' ਨੂੰ ਬਾਕਸ ਆਫਿਸ 'ਤੇ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

ਇਹ ਵੀ ਪੜ੍ਹੋ:ਨੈਸ਼ਨਲ ਏਜੰਸੀਆਂ ਦੀ ਰਡਾਰ ਉੱਤੇ ਪੰਜਾਬ ਗਾਇਕ ਕੰਵਰ ਗਰੇਵਾਲ ਤੇ ਰਣਜੀਤ ਬਾਵਾ !

ABOUT THE AUTHOR

...view details