ਚੰਡੀਗੜ੍ਹ: ਬਾਲੀਵੁੱਡ ਦੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਵਿਚ ਆਪਣੇ ਸ਼ਾਨਦਾਰ ਅਦਾਕਾਰੀ ਹੁਨਰ ਦਾ ਮੁਜ਼ਾਹਰਾ ਕਰ ਚੁੱਕੇ ਮੰਝੇ ਹੋਏ ਚਰਿੱਤਰ ਅਦਾਕਾਰ ਸੰਜੇ ਚੋਪੜਾ ਹੁਣ ਪੰਜਾਬੀ ਸਿਨੇਮਾ ਵਿਚ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜੋ ਹਿੰਦੀ ਸਿਨੇਮਾ ਦੇ ਕਈ ਨਾਮਵਰ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮਾਣ ਵੀ ਆਪਣੀ ਝੋਲੀ ਪਾ ਚੁੱਕੇ ਹਨ।
ਮੂਲ ਰੂਪ ਵਿਚ ਦਿੱਲੀ ਸੰਬੰਧਤ ਅਤੇ ਉਥੋਂ ਦੇ ਨਾਮਵਰ ਦੇਸ਼ਬੰਧੂ ਕਾਲਜ ਅਤੇ ਯੂਨੀਵਰਸਿਟੀ ਪਾਸੋਂ ਉਚ ਸਿੱਖਿਆ ਹਾਸਿਲ ਕਰ ਵਾਲੇ ਇਸ ਬਹੁਪੱਖੀ ਅਦਾਕਾਰ ਨੇ ਆਪਣੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨਾਂ ਐਕਟਰ ਦੇ ਤੌਰ 'ਤੇ ਆਪਣੀ ਸ਼ੁਰੂਆਤ ਜੀਟੀਵੀ ਦੇ ਆਪਾਰ ਮਕਬੂਲ ਰਹੇ ਸੀਰੀਅਲ ਖ਼ਵਾਬੋਂ ਕੇ ਦਰਮਿਆਨ ਤੋਂ ਕੀਤੀ, ਜਿਸ ਵਿਚ ਉਨਾਂ ਦੀ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਇਸ ਉਪਰੰਤ ਉਨਾਂ ਨੂੰ ਬਹੁ-ਚਰਚਿਤ ਹਿੰਦੀ ਫਿਲਮਾਂ ‘ਸਕਾਈ ਇਜ਼ ਪਿੰਕ’ ਅਤੇ ਦੀਪਿਕਾ ਪਾਦੂਕੋਣ ਸਟਾਰਰ ‘ਛਪਾਕ’ ਵਿਚ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨ ਦਾ ਅਵਸਰ ਮਿਲਿਆ, ਜਿੰਨ੍ਹਾਂ ਨੇ ਮਾਇਆਨਗਰੀ ਮੁੰਬਈ ’ਚ ਉਨਾਂ ਦੀ ਅਦਾਕਾਰ ਦੀ ਤੌਰ 'ਤੇ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਅਤੇ ਉਨਾਂ ਦਾ ਦਰਸ਼ਕ ਦਾਇਰਾ ਵਿਸ਼ਾਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਓਟੀਟੀ ਪਲੇਟਫ਼ਾਰਮਜ਼ 'ਤੇ ਆਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰ ਚੁੱਕੀਆਂ ਵੈੱਬ-ਸੀਰੀਜ਼ ‘ਮੇਡ ਇਨ ਹੈਵਾਨ’, ‘ਆਫ਼ਤ’ ਅਤੇ ‘ਜਮੁਨਾ ਪਾਰ’ ਵਿਚ ਵੀ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰ ਚੁੱਕੇ ਅਦਾਕਾਰ ਸੰਜੇ ਕਈ ਵੱਡੀਆਂ ਕਾਰਪੋਰੇਟ ਅਤੇ ਪ੍ਰੋਡੋਕਟ ਐਡ ਫ਼ਿਲਮਜ਼ ਵਿਚ ਵੀ ਕਪਿਲ ਦੇਵ ਅਤੇ ਹੋਰ ਕਈ ਨਾਮੀ ਗਿਰਾਮੀ ਸਟਾਰਜ਼ ਨਾਲ ਕਰਨ ਦਾ ਫ਼ਖਰ ਹਾਸਿਲ ਕਰ ਚੁੱਕੇ ਹਨ।
ਦਿੱਲੀ ਤੋਂ ਲੈ ਕੇ ਗਲੈਮਰ ਵਰਲਡ ਮੁੰਬਈ ਵਿਚ ਆਪਣੇ ਬਾਕਮਾਲ ਅਭਿਨੈ ਦਾ ਬਾਖ਼ੂਬੀ ਪ੍ਰਗਟਾਵਾ ਕਰਨ ’ਚ ਕਾਮਯਾਬ ਰਹੇ ਇਹ ਲਾਜਵਾਬ ਐਕਟਰ ਹਿੰਦੀ ਸਿਨੇਮਾ ’ਚ ਆਪਣੇ ਕਰੀਅਰ ਨੂੰ ਮਿਲ ਰਹੇ ਉਚ ਹੁਲਾਰੇ ਦੇ ਬਾਵਜੂਦ ਅਚਾਨਕ ਪੰਜਾਬੀ ਸਿਨੇਮਾ ਵੱਲ ਕਿੱਦਾ ਮੁੜੇ, ਇਸ ਸੰਬੰਧੀ ਪੁੱਛੇ ਸਵਾਬ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੂਲ ਰੂਪ ਵਿਚ ਅਜਿਹੇ ਪੰਜਾਬੀ ਪਰਿਵਾਰ ਨਾਲ ਸਬੰਧਤ ਹਾਂ, ਜਿੰਨ੍ਹਾਂ ਦਿੱਲੀ ਦੀ ਭੱਜਦੌੜ੍ਹ ਭਰੀ ਅਤੇ ਮਸ਼ਰੂਫ਼ੀਅਤ ਭਰੀ ਜਿੰਦਗੀ ਅਤੇ ਇੱਥੋਂ ਦੇ ਲੰਮੇਰ੍ਹੇ ਵਸੇਂਦੇ ਦੇ ਬਾਵਜੂਦ ਪੰਜਾਬੀਅਤ ਅਤੇ ਆਪਣੇ ਅਸਲ ਜੜਾਂ ਨਾਲ ਜੁੜੀਆਂ ਕਦਰਾਂ ਕੀਮਤਾਂ ਦਾ ਪੱਲੇ ਕਦੇ ਨਹੀਂ ਛੱਡਿਆ ਅਤੇ ਇਹੀ ਕਾਰਨ ਹੈ ਕਿ ਆਪਣੀ ਧਰਤੀ ਅਤੇ ਇਸ ਨਾਲ ਜੁੜੇ ਸਿਨੇਮਾ ਨਾਲ ਜੁੜਨ ਪ੍ਰਤੀ ਮਨ ਹਮੇਸ਼ਾ ਲੋਚਦਾ ਰਿਹਾ ਹੈ, ਜਿਸ ਸੰਬੰਧੀ ਆਪਣੀਆਂ ਆਸ਼ਾਵਾਂ ਨੂੰ ਹੁਣ ਤਾਬੀਰ ਦੇਣ ਜਾ ਰਿਹਾ ਹਾਂ।
ਦੁਨੀਆਭਰ ਵਿਚ ਖਿੱਚ ਦਾ ਕੇਂਦਰਬਿੰਦੂ ਮੰਨੇ ਜਾਂਦੇ ਅਤੇ ਕਲਾ ਮੁਜੱਸ਼ਮੇਂ ਵਜੋਂ ਵੀ ਆਧਾਰ ਦਾਇਰਾ ਤੇਜੀ ਨਾਲ ਵਿਸ਼ਾਲ ਕਰਦੇ ਜਾ ਰਹੇ ਦੁਬਈ ’ਚ ਵੀ ਕਲਾ ਖਿੱਤੇ ਨਾਲ ਸੰਬੰਧਤ ਕਈ ਅਹਿਮ ਕਾਰਜਾਂ ਨੂੰ ਬਾਖ਼ੂਬੀ ਅੰਜ਼ਾਮ ਦੇ ਚੁੱਕੇ ਅਤੇ ਉਥੋਂ ਦੇ ਮੰਨੋਰੰਜਨ ਉਦਯੋਗ ਵਿਚ ਵੀ ਅਹਿਮ ਮੁਕਾਮ ਅਤੇ ਪਹਿਚਾਣ ਰੱਖਦੇ ਅਦਾਕਾਰ ਸੰਜੇ ਚੋਪੜਾ ਪੰਜਾਬੀ ਸਿਨੇਮਾ ’ਚ ਸ਼ੁਰੂ ਹੋਣ ਜਾ ਰਹੀ ਆਪਣੀ ਨਵੀਂ ਸਿਨੇਮਾ ਪਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿੰਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਅੱਜ ਗਲੋਬਲ ਪੱਧਰ 'ਤੇ ਜਿਸ ਤਰ੍ਹਾਂ ਸੋਹਣਾ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ, ਜਿਸ ਨਾਲ ਹਰ ਪੰਜਾਬੀ ਇਸ ਦੇ ਦਿਨ ਬ-ਦਿਨ ਹੋਰ ਸ਼ਾਨਦਾਰ ਹੁੰਦੇ ਜਾ ਰਹੇ ਮੁਹਾਂਦਰੇ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਹਿੰਦੀ ਦੀ ਤਰ੍ਹਾਂ ਪੰਜਾਬੀ ਸਿਨੇਮਾ ਨਾਲ ਜੁੜੇ ਦਰਸ਼ਕ ਵੀ ਅਦਾਕਾਰ ਦੇ ਤੌਰ 'ਤੇ ਪਿਆਰ, ਸਨੇਹ ਨਾਲ ਨਿਵਾਜਣਗੇ।