ਚੰਡੀਗੜ੍ਹ: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪਠਾਨ' ਦੇ ਪਹਿਲੇ ਅਤੇ ਵਿਵਾਦਿਤ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਗੀਤ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਹਨ। ਇਸ ਕਾਰਨ ਹਿੰਦੂ ਮਹਾਸਭਾ ਦੇ ਲੋਕ ਨਾਰਾਜ਼ ਹਨ। ਹੁਣ ਇਸ ਗਰੁੱਪ ਦਾ ਕਹਿਣਾ ਹੈ ਕਿ ਜਾਂ ਤਾਂ ਗੀਤ ਐਡਿਟ ਕਰੋ ਨਹੀਂ ਤਾਂ ਅਸੀਂ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ। ਹੁਣ ਅਜਿਹੇ ਗੰਭੀਰ ਵਿਵਾਦ ਦੇ ਵਿਚਕਾਰ ਮਸ਼ਹੂਰ ਪੰਜਾਬੀ ਅਦਾਕਾਰਾ-ਮਾਡਲ ਹਿਮਾਂਸ਼ੀ ਖੁਰਾਣਾ ਨੇ ਇਸ ਗੀਤ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਖੁਰਾਣਾ 'ਪਠਾਨ' ਦੇ ਕ੍ਰੇਜ਼ੀ ਗੀਤ 'ਬੇਸ਼ਰਮ ਰੰਗ' 'ਤੇ ਜ਼ਬਰਦਸਤ ਡਾਂਸ ਕਰ ਰਹੀ ਹੈ। ਹਿਮਾਂਸ਼ੀ ਨੇ ਮਿੰਨੀ ਡਰੈੱਸ ਪਾਈ ਹੋਈ ਹੈ। ਹਿਮਾਂਸ਼ੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ '' ਪਠਾਨ, ਬੇਸ਼ਰਮ ਰੰਗ''।