ਮੁੰਬਈ: ਦਾਦਾ ਸਾਹਿਬ ਫਾਲਕੇ ਪੁਰਸਕਾਰ ਸਿਨੇਮਾ ਦੇ ਖੇਤਰ 'ਚ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਦਾਦਾ ਸਾਹਿਬ ਫਾਲਕੇ ਪੁਰਸਕਾਰ 2023 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਬੀਤੇ ਸੋਮਵਾਰ ਰਾਤ (20 ਫਰਵਰੀ) ਨੂੰ ਕੀਤਾ ਗਿਆ ਸੀ। ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਮੁੰਬਈ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਆਓ ਇਥੇ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਜੇਤੂਆਂ ਦੀ ਪੂਰੀ ਸੂਚੀ ਦੇਖੀਏ...।
ਦਾਦਾ ਸਾਹਿਬ ਫਾਲਕੇ ਅਵਾਰਡ ਦੇ ਜੇਤੂਆਂ ਦੀ ਪੂਰੀ ਸੂਚੀ
ਸਰਵੋਤਮ ਫਿਲਮ - ਦਿ ਕਸ਼ਮੀਰ ਫਾਈਲਜ਼
ਸਾਲ ਦੀ ਫਿਲਮ - ਆਰ.ਆਰ.ਆਰ
ਸਰਵੋਤਮ ਅਦਾਕਾਰ - ਰਣਬੀਰ ਕਪੂਰ (ਬ੍ਰਹਮਾਸਤਰ ਭਾਗ ਪਹਿਲਾ: ਸ਼ਿਵਾ)
ਸਰਵੋਤਮ ਅਦਾਕਾਰਾ - ਆਲੀਆ ਭੱਟ (ਗੰਗੂਭਾਈ ਕਾਠੀਆਵਾੜੀ)
ਆਲੋਚਕ ਸਰਵੋਤਮ ਅਦਾਕਾਰ - ਵਰੁਣ ਧਵਨ (ਭੇਡੀਆ)
ਆਲੋਚਕ ਸਰਵੋਤਮ ਅਦਾਕਾਰਾ - ਵਿਦਿਆ ਬਾਲਨ
ਸਰਵੋਤਮ ਨਿਰਦੇਸ਼ਕ - ਆਰ. ਬਾਲਕੀ (ਚੁੱਪ)
ਸਰਵੋਤਮ ਸਿਨੇਮੈਟੋਗ੍ਰਾਫਰ - ਪੀਐਸ ਵਿਨੋਦ (ਵਿਕਰਮ ਵੇਧਾ)
ਮੋਸਟ ਪ੍ਰੋਮਿਜ਼ਿੰਗ ਐਕਟਰ - ਰਿਸ਼ਭ ਸ਼ੈੱਟੀ (ਕਾਂਤਾਰਾ)