ਮੁੰਬਈ: ਫਿਲਮ ਮੇਕਰ ਸੰਜੈ ਲੀਲਾ ਭੰਸਾਲੀ ਆਪਣੀ ਫਿਲਮ ਨੂੰ ਸ਼ਾਨਦਾਰ ਤਰੀਕੇ ਨਾਲ ਕਰਨ ਦੇ ਲਈ ਜਾਣੇ ਜਾਂਦੇ ਹਨ। ਜਲਦ ਹੀ ਉਹ ਆਪਣੇ ਅਪਕੰਮਿਗ ਸਟ੍ਰੀਮਿੰਗ ਏਪਿਕ ਹੀਰਾਮੰਡੀ ਦੇ ਨਾਲ ਡਿਜਿਟਲ ਸਪੇਸ ਵਿੱਚ ਕਦਮ ਰੱਖਣ ਜਾ ਰਹੇ ਹਨ। ਗਂਗੁਬਾਈ ਕਾਠੀਵਾੜੀ ਦੇ ਨਿਰਦੇਸ਼ਕ ਹਾਲ ਹੀ ਵਿੱਚ ਮੁੰਬਈ ਵਿੱਚ ਸਟ੍ਰੀਮਿੰਗ ਦਿੱਗਜ ਨੇਟਫਿਲਕਸ ਦੇ ਸਹਿ-ਸੀ.ਈ.ਓ ਦੇ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰੀਰਕ ਰੂਪ ਨਾਲ ਮੰਗ ਹੈ ਕਿ ਕਲਾਕਾਰਾਂ ਨੂੰ ਲੰਬੀ ਮਿਆਦ ਦੇ ਲਈ ਖੁਦ ਨੂੰ ਇੱਕ ਪ੍ਰੋਜੈਕਟ ਦੇ ਲਈ ਆਤਮਸਮਰਪਨ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਲੰਬੇ ਫਾਰਮੈਟ ਵਾਲੀ ਸਮੱਗਰੀ ਦੇ ਨਾਲ ਡਿਜਿਟਲ ਮਾਧਿਅਮ ਵਿੱਚ ਕੰਮ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਫਿਲਮਾਂ ਬਣਾਈਆ ਹਨ, ਪਰ ਡਿਜਿਟਲ ਵਿੱਚ ਸ਼ਿਫਟ ਹੋਣ ਨਾਲ ਇਹ ਮੇਰੇ ਲਈ ਹੋਰ ਵੀ ਜਿਆਦਾ ਹੋ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਹੀਰਾਮੰਡੀ ਨੂੰ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਅਤੇ ਕਿਹਾ ਕਿ ਹੀਰਾਮੰਡੀ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਅਤੇ ਮੇਰੇ ਲਈ ਆਡਿਓ-ਵਿਜੁਅਲ ਕਲਾ ਦਾ ਇੱਕ ਟੁਕੜਾ ਬਣਾਉਨਾ ਅਤੇ ਇਮਸਿਰਵ ਬਣਾਉਨਾ ਹੈ। ਇਸਨੂੰ ਭਾਵਨਾਤਮਕ ਰੂਪ ਵਿੱਚ ਆਕਰਸ਼ਨ ਬਣਾਉਨਾ ਹੈ ਅਤੇ ਡਿਜਿਟਲ ਮੈਨੂੰ ਗਹਿਰਾਈ ਤੱਕ ਜਾਣ ਦੀ ਇਜ਼ਾਜਤ ਦਿੰਦਾ ਹੈ।