ਚੰਡੀਗੜ੍ਹ: ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋਇਆ। ਇਹ ਗੀਤ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਹੈ। ਗੀਤ ਦਾ ਸਿਰਲੇਖ ਐੱਸਵਾਈਐੱਲ ਹੈ। ਇਹ ਮਸਲਾ ਦਰਿਆਈ ਪਾਣੀਆਂ ਨੂੰ ਲੈ ਕੇ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਦਾ ਹਰਿਆਣੇ ਦੇ ਕਈ ਗਾਇਕ ਵਿਰੋਧ ਕਰ ਰਹੇ ਹਨ।
ਰੈਪਰ ਕੁਲਬੀਰ ਦਨੋਦਾ ਨੇ ਸ਼ੋਸਲ ਮੀਡੀਆ ਰਾਹੀਂ ਆਪਣੀ ਗੱਲ ਰੱਖੀ ਅਤੇ ਕਿਹਾ 'ਮੈਂ ਸਿੱਧੂ ਦੇ ਪਰਿਵਾਰਾਂ ਅਤੇ ਟੀਮ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਕਿ ਇਸ ਗੀਤ ਦਾ ਵਿਰੋਧ ਥੋੜ੍ਹਾ ਜਿਹਾ ਤਾਂ ਕੀਤਾ ਜਾਵੇਗਾ...ਦੂਜੀ ਗੱਲ ਮੈਂ ਸਿੱਧੂ ਦੀ ਵਿਚਾਰਧਾਰਾ ਨਾਲ ਪਹਿਲਾਂ ਵੀ ਸਹਿਮਤ ਨਹੀਂ ਸੀ, ਪਰ ਉਹਨਾਂ ਦੀ ਲਿਖਤ ਮੈਨੂੰ ਠੀਕ ਲੱਗਦੀ ਸੀ, ਸਿੱਧੂ ਦਾ ਇਸ ਤਰ੍ਹਾਂ ਕਤਲ ਕਰ ਦੇਣਾ ਸਹੀ ਨਹੀਂ ਸੀ ਇਹ ਉਹਨਾਂ ਦੇ ਮਾਂ ਪਿਓ ਲਈ ਬਹੁਤ ਵੱਡਾ ਦੁੱਖ ਸੀ ਅਤੇ ਹਰਿਆਣਾ ਦੇ ਗਇਕਾਂ ਨੇ ਇਸ ਘਟਨਾ ਦਾ ਵਿਰੋਧ ਵੀ ਕੀਤਾ ਸੀ, ਇਹ ਪੀੜਾ ਸਭ ਦੀ ਸਾਂਝੀ ਸੀ।'
ਅੱਗੇ ਉਹਨਾਂ ਨੇ ਕਿਹਾ 'ਹਰਿਆਣਾ ਦੇ ਕਈ ਵਿਅਕਤੀ ਇਸ ਗੀਤ ਨੂੰ ਸਮਝਾਉਣ ਦੀ ਕੋਸ਼ਿਸ ਕਰ ਰਹੇ ਹਨ, ਜਿਸਦਾ ਕਾਰਨ ਸ਼ੁਰੂ ਦੀਆਂ ਦੋ ਸਤਰਾਂ ਹਨ ਕਿ ਪੰਜਾਬ ਨੂੰ ਹਰਿਆਣਾ ਅਤੇ ਹਿਮਾਚਲ ਦੇਂਦੇ, ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਸੀਂ ਪਾਣੀ ਦਾ ਤੁਪਕਾ ਨਹੀਂ ਦੇਣਾ ਤਾਂ ਇਹਨਾਂ ਗੱਲਾਂ ਦਾ ਕੀ ਭਾਵ ਹੈ।'