ਚੰਡੀਗੜ੍ਹ:ਪੰਜਾਬੀ ਗਾਇਕ-ਅਦਾਕਾਰ ਇੰਨੀਂ ਦਿਨੀਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਚਰਚਾ ਵਿੱਚ ਹਨ, ਗਾਇਕ 'ਇਨ ਮਾਈ ਫੀਲਿੰਗਸ' ਸਿਰਲੇਖ ਨਾਲ ਆਪਣੇ ਪਹਿਲੇ ਇੰਡੀਆ ਟੂਰ 'ਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਗਾਇਕ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਹਾਲੀਆ ਇੱਕ ਇੰਟਰਵਿਊ (Harrdy Sandhu Revealed in interview) ਦੌਰਾਨ ਹਾਰਡੀ ਸੰਧੂ ਨੇ ਯਾਦ ਕੀਤਾ ਕਿ ਉਹ ਦੋ ਸਾਲ ਪਹਿਲਾਂ ਇੱਕ ਨਿੱਜੀ ਵਿਆਹ ਦੇ ਸ਼ੋਅ ਵਿੱਚ ਗਿਆ ਸੀ। ਗਾਇਕ ਨੇ ਦੱਸਿਆ ਹੈ ਕਿ ਇੱਕ ਲਾਈਵ ਸ਼ੋਅ ਦੌਰਾਨ ਇੱਕ ਅੱਧਖੜ ਉਮਰ ਦੀ ਔਰਤ ਦੁਆਰਾ ਉਸ ਨਾਲ ਛੇੜਛਾੜ ਕੀਤੀ ਗਈ ਸੀ।
ਉਸ ਦੀ ਹਾਲੀਆ ਇੰਟਰਵਿਊ (Harrdy Sandhu Molested By Middle Aged Woman) ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਰਡੀ ਨੇ ਯਾਦ ਕੀਤਾ ਕਿ ਉਹ ਇੱਕ ਨਿੱਜੀ ਵਿਆਹ ਦੇ ਸ਼ੋਅ ਵਿੱਚ ਗਿਆ ਸੀ, ਜਿੱਥੇ ਉਸਨੇ ਲਗਭਗ ਦੋ ਸਾਲ ਪਹਿਲਾਂ ਸਟੇਜ 'ਤੇ ਲਾਈਵ ਪ੍ਰਦਰਸ਼ਨ ਕੀਤਾ ਸੀ।
ਉਸਨੇ ਕਿਹਾ ਕਿ ਇੱਕ ਔਰਤ ਸੀ, ਜਿਸ ਦੀ ਉਮਰ 40 ਦੇ ਲਗਭਗ ਹੋਵੇਗੀ। ਉਹ ਨੱਚ ਰਹੀ ਸੀ ਅਤੇ ਉਹ ਕਹਿ ਰਹੀ ਸੀ ਕਿ ਉਹ ਸਟੇਜ 'ਤੇ ਉਸ ਨਾਲ ਨੱਚਣਾ ਚਾਹੁੰਦੀ ਹੈ। ਹਾਰਡੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਬੁਲਾਉਂਦਾ ਹੈ ਤਾਂ ਹੋਰ ਲੋਕ ਵੀ ਇਹ ਚਾਹੁੰਣਗੇ, ਜਿਸ ਨਾਲ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।
ਔਰਤ ਨੇ ਸਟੇਜ 'ਤੇ ਆਉਣ ਲਈ ਜ਼ੋਰ ਦਿੱਤਾ ਅਤੇ ਹਾਰਡੀ ਨੇ ਆਖਰਕਾਰ ਉਸਦੀ ਗੱਲ ਮੰਨ ਲਈ। ਫਿਰ ਉਹ ਸਟੇਜ 'ਤੇ ਆ ਗਈ ਅਤੇ ਉਸ ਨਾਲ ਨੱਚਣ ਦੀ ਬੇਨਤੀ ਕੀਤੀ। ਹਾਰਡੀ ਨੇ ਕਿਹਾ, 'ਠੀਕ ਹੈ, ਆਓ ਨੱਚਦੇ ਹਾਂ।' ਉਨ੍ਹਾਂ ਨੇ ਇੱਕ ਗੀਤ 'ਤੇ ਡਾਂਸ ਕੀਤਾ ਅਤੇ ਫਿਰ ਗਾਇਕ ਨੇ ਉਸ ਨੂੰ ਪੁੱਛਿਆ, 'ਠੀਕ ਹੈ, ਹੁਣ ਤੁਸੀਂ ਖੁਸ਼ ਹੋ?'
ਔਰਤ ਨੇ ਫਿਰ ਹਾਰਡੀ ਨੂੰ ਪੁੱਛਿਆ ਕਿ 'ਕੀ ਉਹ ਉਸਨੂੰ ਜੱਫੀ ਪਾ ਸਕਦੀ ਹੈ', ਜਿਸ 'ਤੇ ਹਾਰਡੀ ਨੇ ਕਿਹਾ 'ਠੀਕ ਹੈ'। ਪਰ ਜਿਸ ਪਲ ਉਸਨੇ ਹਾਰਡੀ ਨੂੰ ਜੱਫੀ ਪਾਈ, ਉਸਨੇ ਉਸਦੇ ਕੰਨ ਨੂੰ ਚੱਟ ਲਿਆ। ਗਾਇਕ ਉਸ ਸਮੇਂ ਹੈਰਾਨ ਰਹਿ ਗਿਆ। ਉਹ ਨਹੀਂ ਜਾਣਦਾ ਸੀ ਕਿ ਇਸ ਸਥਿਤੀ 'ਤੇ ਕਿਵੇਂ ਪ੍ਰਤੀਕਿਰਿਆ ਕਰਨੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਹਾਰਡੀ ਸੰਧੂ ਨਵੰਬਰ 2023 ਵਿੱਚ ਆਪਣੇ ਭਾਰਤ ਦੌਰੇ ਲਈ ਤਿਆਰੀ ਕਰ ਰਿਹਾ ਹੈ।