ਚੰਡੀਗੜ੍ਹ:ਤਕਰੀਬਨ ਦੋ ਮਹੀਨੇ ਪਹਿਲਾਂ ਹਰੀਸ਼ ਵਰਮਾ ਨੇ ਆਪਣੀ ਨਵੀਂ ਫਿਲਮ 'ਡਰਾਮੇ ਵਾਲੇ' ਦਾ ਐਲਾਨ ਕੀਤਾ ਸੀ, ਇਸ ਖਬਰ ਨੇ ਪ੍ਰਸ਼ੰਸਕਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਸੀ, ਹੁਣ ਵਰਮਾ ਨੇ ਆਪਣੀ ਇਸ ਫਿਲਮ ਨਾਲ ਸੰਬੰਧਿਤ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਹਰੀਸ਼ ਵਰਮਾ (Drame wale Release Date Out) ਨੇ ਇਸ ਫਿਲਮ ਦਾ ਇੱਕ ਮਜ਼ੇਦਾਰ ਪੋਸਟਰ ਅਤੇ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ।
ਹੀ ਜਾਂ, ਤੁਸੀਂ ਸਹੀ ਪੜ੍ਹਿਆ ਹੈ...ਗਿੱਲ ਮੋਸ਼ਨ ਪਿਕਚਰਜ਼ ਅਤੇ ਜਸਕਰਨ ਸਿੰਘ ਦੁਆਰਾ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਪਹਿਲਾਂ ਪੋਸਟਰ ਸਾਹਮਣੇ ਆ ਗਿਆ ਹੈ, ਪੋਸਟਰ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਇਸ ਫਿਲਮ ਦਾ ਵਿਸ਼ਾ ਕਾਮੇਡੀ ਹੋਵੇਗਾ। ਫਿਲਮ ਡਰਾਮੇ ਵਾਲੇ ਦਾ ਪੋਸਟਰ ਕਾਫੀ ਆਕਰਸ਼ਕ ਹੈ। ਫਿਲਮ ਹਾਸਾ, ਡਰਾਮਾ ਅਤੇ ਕਾਮੇਡੀ ਹੋਣ ਦਾ ਵਾਅਦਾ ਕਰਦੀ ਹੈ।
ਫਿਲਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰ ਹਰੀਸ਼ ਵਰਮਾ ਨੇ ਲਿਖਿਆ ਹੈ, 'ਡਰਾਮੇ, ਭਾਵਨਾਵਾਂ, ਹਾਸੇ ਅਤੇ ਪਿਆਰ ਦੀ ਰੋਲਰ ਕੋਸਟਰ ਰਾਈਡ ਲਈ ਤਿਆਰ ਹੋ ਜਾਓ “DRAME AALE”...19 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਭਰਪੂਰ ਮੰਨੋਰੰਜਨ ਦੇ ਨਾਲ ਪਹੁੰਚ ਰਹੇ ਹਾਂ।'
ਡਰਾਮੇ ਵਾਲੇ ਫਿਲਮ (Drame wale Release Date Out) ਦਾ ਨਿਰਦੇਸ਼ਨ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ ਨੇ ਕੀਤਾ ਹੈ, ਇਹ ਫਿਲਮ ਜਸਕਰਨ ਸਿੰਘ ਦੁਆਰਾ ਬਣਾਈ ਜਾਵੇਗੀ। ਕਾਸਟ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਹਰੀਸ਼ ਵਰਮਾ, ਸ਼ਰਨ ਕੌਰ, ਸੁਖਵਿੰਦਰ ਚਾਹਲ ਵਰਗੇ ਕਈ ਮੰਝੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਕਈ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨੀ ਕਲਾਕਾਰ ਵੀ ਨਜ਼ਰ ਆਉਣਗੇ, ਜਿਸ ਵਿੱਚ ਰੂਬੀ ਅਨਮ, ਮਲਿਕ ਆਸਿਫ ਇਕਬਾਲ, ਕੈਸਰ ਪਿਆ, ਹਨੀ ਅਲਬੇਲਾ ਸ਼ਾਮਿਲ ਹਨ। ਇਹ ਫਿਲਮ (Drame wale Release Date Out) 19 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।