ਚੰਡੀਗੜ੍ਹ: ਪੰਜਾਬੀ ਸਿਨੇਮਾ ਹਰ ਬੀਤਦੇ ਦਿਨ ਦੇ ਨਾਲ ਅਤੇ ਨਵੀਂ ਫਿਲਮ ਦੇ ਨਾਲ ਉੱਚਾ ਕਦਮ ਵਧਾ ਰਿਹਾ ਹੈ ਅਤੇ ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਨਵੀਆਂ ਫਿਲਮਾਂ ਦਾ ਐਲਾਨ ਹੁੰਦਾ ਰਹਿੰਦਾ ਹੈ। ਕਈਆਂ ਦੇ ਸਿਰਲੇਖ ਇੰਨੇ ਦਿਲਚਸਪ ਹੁੰਦੇ ਹਨ ਕਿ ਪ੍ਰਸ਼ੰਸਕਾਂ ਨੂੰ ਸਿਰਲੇਖ ਹੀ ਮੋਹਿਤ ਕਰ ਲੈਂਦੇ ਹਨ। ਇਸੇ ਤਰ੍ਹਾਂ ਪਿਛਲੇ ਮਹੀਨਿਆਂ ਦੌਰਾਨ ਫਿਲਮ ਦੇ ਸ਼ੌਕੀਨਾਂ ਨੂੰ ਵਧੀਆ ਸਿਨੇਮਾ ਪ੍ਰਦਾਨ ਕਰਨ ਲਈ ਪੰਜਾਬੀ ਫਿਲਮ ਨਿਰਮਾਤਾ ਉਪਕਾਰ ਸਿੰਘ ਅਤੇ ਜਰਨੈਲ ਸਿੰਘ ਨੇ ਇੱਕ ਬਿਲਕੁਲ ਨਵੀਂ ਫਿਲਮ ਦਾ ਐਲਾਨ ਕੀਤਾ ਸੀ। ਫਿਲਮ ਦਾ ਸਿਰਲੇਖ 'ਐਨੀ ਹਾਓ ਮਿੱਟੀ ਪਾਓ' (Any How Mitti Pao Poster) ਹੈ। ਇਹ ਪ੍ਰੋਜੈਕਟ ਸਿੰਬਲਜ਼ ਐਂਟਰਟੇਨਮੈਂਟ ਲਿਮਟਿਡ ਅਤੇ ਵਿਰਾਸਤ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ।
ਹੁਣ ਫਿਲਮ ਦੇ ਨਿਰਮਾਤਾ ਨੇ ਇਸ ਫਿਲਮ ਦਾ ਇੱਕ ਦਿਲਚਸਪ ਪੋਸਟਰ ਸਾਂਝਾ ਕੀਤਾ ਹੈ, ਪੋਸਟਰ ਵਿੱਚ ਦਿੱਗਜ ਅਦਾਕਾਰ ਕਰਮਜੀਤ ਅਨਮੋਲ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆ ਰਿਹਾ ਹੈ। ਕਿਤੇ ਉਹ ਜੱਜ ਅਤੇ ਕਿਤੇ ਉਹ ਔਰਤ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਇਸ ਪੋਸਟਰ ਨੇ ਪ੍ਰਸ਼ੰਸਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ ਅਤੇ ਉਹ ਕਹਾਣੀ ਬਾਰੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾ ਰਹੇ ਹਨ।
- Any How Mitti Pao: ਨਵੀਂ ਫਿਲਮ 'ਐਨੀ ਹਾਓ ਮਿੱਟੀ ਪਾਓ' ਨਾਲ ਪਾਲੀਵੁੱਡ ਨੂੰ ਮਿਲੇਗੀ ਹਰੀਸ਼-ਅਮਾਇਰਾ ਦੀ ਖੂਬਸੂਰਤ ਜੋੜੀ
- Any How Mitti Pao: ਸਾਹਮਣੇ ਆਈ ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਦੀ ਫਿਲਮ ਦੀ ਰਿਲੀਜ਼ ਡੇਟ, ਇਸ ਅਕਤੂਬਰ ਹੋਵੇਗੀ ਰਿਲੀਜ਼
- Ranna Ch Dhanna Release Date: 'ਹੌਂਸਲਾ ਰੱਖ' ਤੋਂ ਬਾਅਦ ਇੱਕ ਵਾਰ ਫਿਰ ਇੱਕਠੇ ਹੋਏ ਦਿਲਜੀਤ-ਸੋਨਮ ਅਤੇ ਸ਼ਹਿਨਾਜ਼, ਕੀਤਾ ਨਵੀਂ ਫਿਲਮ 'ਰੰਨਾਂ 'ਚ ਧੰਨਾ' ਦੀ ਰਿਲੀਜ਼ ਡੇਟ ਦਾ ਐਲਾਨ