ਚੰਡੀਗੜ੍ਹ:ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਹੋਰ ਖੁਸ਼ਖਬਰੀ ਲੈ ਕੇ ਆਏ ਹਾਂ, ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਕੁਝ ਮਹੀਨੇ ਪਹਿਲਾਂ ਪੰਜਾਬੀ ਫਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ 'ਐਨੀ ਹਾਓ ਮਿੱਟੀ ਪਾਓ' ਨਾਂ ਦੀ ਨਵੀਂ ਫਿਲਮ ਦਾ ਐਲਾਨ ਕੀਤਾ ਸੀ। ਹੁਣ ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ। ਜਿਵੇਂ ਕਿ ਨਾਮ ਤੋਂ ਅੰਦਾਜ਼ਾਂ ਲਾਇਆ ਜਾ ਸਕਦਾ ਹੈ ਕਿ ਫਿਲਮ ਦੀ ਸ਼ੈਲੀ ਕਾਮਿਕ ਹੋਵੇਗੀ। ਪਰ ਕੁਝ ਠੋਸ ਉਦੋਂ ਹੀ ਸਾਹਮਣੇ ਆ ਸਕਦਾ ਹੈ ਜਦੋਂ ਨਿਰਮਾਤਾ ਇਸ ਬਾਰੇ ਹੋਰ ਵੇਰਵੇ ਦੇਣਗੇ।
ਫਿਲਹਾਲ ਨਿਰਮਾਤਾਵਾਂ ਨੇ ਫਿਲਮ ਨੂੰ 6 ਅਕਤੂਬਰ 2023 ਨੂੰ ਰਿਲੀਜ਼ ਕਰਨ ਦਾ ਮਨ ਬਣਾਇਆ ਹੈ। ਹਾਂ...ਇਸ ਸਾਲ ਸਾਨੂੰ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਕਈਆਂ ਦੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਟੀਮ ਨੇ ਰਿਲੀਜ਼ ਡੇਟ ਦੇ ਐਲਾਨ ਦੇ ਨਾਲ ਪੋਸਟਰ ਵੀ ਸਾਂਝਾ ਕੀਤਾ ਹੈ। ਫਿਲਮ ਬਾਰੇ ਹੋਰ ਗੱਲ਼ ਕਰੀਏ ਤਾਂ ਇਸ ਵਿੱਚ ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਮੁੱਖ ਭੂਮਿਕਾਵਾਂ ਵਿੱਚ ਹਨ। ਜਨਜੋਤ ਸਿੰਘ ਦੁਆਰਾ ਨਿਰਦੇਸ਼ਤ 'ਐਨੀ ਹਾਓ ਮਿੱਟੀ ਪਾਓ' ਨੂੰ ਜੱਸ ਗਰੇਵਾਲ ਦੁਆਰਾ ਲਿਖਿਆ ਗਿਆ ਹੈ।
- ਪਰਿਣੀਤੀ ਚੋਪੜਾ ਨੇ ਆਪਣੀ ਸੁਰੀਲੀ ਅਵਾਜ਼ 'ਚ ਗਾਇਆ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਗੀਤ, ਤੁਸੀਂ ਵੀ ਸੁਣੋ
- Any How Mitti Pao: ਨਵੀਂ ਫਿਲਮ 'ਐਨੀ ਹਾਓ ਮਿੱਟੀ ਪਾਓ' ਨਾਲ ਪਾਲੀਵੁੱਡ ਨੂੰ ਮਿਲੇਗੀ ਹਰੀਸ਼-ਅਮਾਇਰਾ ਦੀ ਖੂਬਸੂਰਤ ਜੋੜੀ
- ਲੰਦਨ ਪੁੱਜੀ ਆਉਣ ਵਾਲੀ ਪੰਜਾਬੀ ਫਿਲਮ ‘ਐਨੀ ਹਾਓ ਮਿੱਟੀ ਪਾਓ’ ਦੀ ਟੀਮ, ਅਮਾਇਰਾ ਦਸਤੂਰ ਫਿਲਮ ਨਾਲ ਪੰਜਾਬੀ ਸਿਨੇਮਾ 'ਚ ਕਰੇਗੀ ਸ਼ਾਨਦਾਰ ਡੈਬਿਊ