ਪੰਜਾਬ

punjab

ETV Bharat / entertainment

'ਜਿੰਦੇ ਕੁੰਡੇ ਲਾ ਲਓ' ਫਿਲਮ ਨਾਲ ਪਹਿਲੀ ਵਾਰ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰੀ ਪੈਣਗੇ ਹਰਦੀਪ ਗਰੇਵਾਲ-ਇਹਾਨਾ ਢਿੱਲੋਂ - ਇਹਾਨਾ ਢਿੱਲੋਂ

ਹਾਲ ਹੀ ਵਿੱਚ ਇੱਕ ਫਿਲਮ ਵੱਡੇ ਪਰਦੇ 'ਤੇ ਆਪਣਾ ਰਾਹ ਬਣਾ ਰਹੀ ਹੈ। ਜੀ ਹਾਂ...ਫਿਲਮ ਦਾ ਨਾਂ 'ਜਿੰਦੇ ਕੁੰਡੇ ਲਾ ਲਓ' ਹੈ। ਫਿਲਮ ਵਿੱਚ ਹਰਦੀਪ ਗਰੇਵਾਲ ਅਤੇ ਇਹਾਨਾ ਢਿੱਲੋਂ ਪਹਿਲੀ ਵਾਰ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰੀ ਪੈਣਗੇ।

'ਜਿੰਦੇ ਕੁੰਡੇ ਲਾ ਲਓ'
'ਜਿੰਦੇ ਕੁੰਡੇ ਲਾ ਲਓ'

By

Published : May 16, 2023, 12:00 PM IST

ਚੰਡੀਗੜ੍ਹ:ਗਾਇਕ ਹਰਦੀਪ ਗਰੇਵਾਲ ਨੂੰ ਤਾਂ ਅਸੀਂ ਸਾਰੇ ਜਾਣਦੇ ਹਾਂ, 2021 ਦੀ ਪੰਜਾਬੀ ਫਿਲਮ ‘ਟੁਣਕਾ ਟੁਣਕਾ’ ਨਾਲ ਉਨ੍ਹਾਂ ਨੇ ਇੱਕ ਅਦਾਕਾਰ ਅਤੇ ਨਿਰਮਾਤਾ ਵਜੋਂ ਕਾਫ਼ੀ ਡੂੰਘੀ ਛਾਪ ਛੱਡੀ ਹੈ। ਹੁਣ ਹਰਦੀਪ ਗਰੇਵਾਲ ਆਪਣੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਖੁਸ਼ ਹਨ, ਇਸ ਗੱਲ ਦੀ ਜਾਣਕਾਰੀ ਉਸ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਇਹਾਨਾ ਢਿੱਲੋਂ ਸਕ੍ਰੀਨ ਸ਼ੇਅਰ ਕਰੇਗੀ।

ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਗਰੇਵਾਲ ਨੇ ਲਿਖਿਆ ਹੈ ਕਿ 'ਚਾਚਾ ਦਾਰੂ ਨਾਲ ਰੱਜਿਆ ਹੋਵੇ, ਜਿੰਦੇ ਕੁੰਡੇ ਲਾ ਲਓ, ਬਿਜਲੀ, ਬੱਦਲ ਗੱਜਿਆ ਹੋਵੇ, ਜਿੰਦੇ ਕੁੰਡੇ ਲਾ ਲਓ, ਕੋਈ ਕੈਦੀ ਜੇਲ੍ਹੋਂ ਭੱਜਿਆ ਹੋਵੇ, ਜਿੰਦੇ ਕੁੰਡੇ ਲਾ ਲਓ, ਪੈਸਾ ਘਰ ਵਿੱਚ ਕੱਜਿਆ ਹੋਵੇ, ਜਿੰਦੇ ਕੁੰਡੇ ਲਾ ਲਓ, ਇੱਕ ਐਸਾ ਹੀ ਮੁੱਦਾ ਲੈ ਕੇ ਹਾਜ਼ਰ ਐ ਹਰਦੀਪ ਗਰੇਵਾਲ ਅਤੇ ਇਹਾਨਾ ਢਿੱਲੋਂ ਦੀ ਜੋੜੀ "ਜਿੰਦੇ ਕੁੰਡੇ ਲਾ ਲਓ"।

ਜਾਣਕਾਰੀ ਦਿੰਦੇ ਹੋਏ ਹਰਦੀਪ ਗਰੇਵਾਲ ਨੇ ਟੀਮ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਹ ਫਿਲਮ ਇਹਾਨਾ ਢਿੱਲੋਂ ਅਤੇ ਲਾਈਫਲਾਈਨ ਗਰੁੱਪ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਦਾ ਨਿਰਦੇਸ਼ਨ ਮਨਪ੍ਰੀਤ ਬਰਾੜ ਨੇ ਕੀਤਾ ਹੈ। ਇਸ ਫਿਲਮ ਦੀ ਕਹਾਣੀ ਅਮਨ ਸਿੱਧੂ ਨੇ ਲਿਖੀ ਹੈ।

  1. HBD Madhuri Dixit: ਸਿਰਫ ਅਦਾਕਾਰੀ ਹੀ ਨਹੀਂ, 'ਧੱਕ-ਧੱਕ ਗਰਲ' ਨੇ ਆਪਣੇ ਡਾਂਸ ਮੂਵ ਨਾਲ ਵੀ ਦੀਵਾਨੇ ਕੀਤੇ ਨੇ ਪ੍ਰਸ਼ੰਸਕ, ਦੇਖੋ ਵੀਡੀਓ
  2. Zara Hatke Zara Bachke Trailer OUT: ਵਿੱਕੀ ਕੌਸ਼ਲ-ਸਾਰਾ ਅਲੀ ਖਾਨ ਦੀ ਰੋਮਾਂਟਿਕ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਮਜ਼ੇਦਾਰ ਕਿਰਦਾਰ 'ਚ ਨਜ਼ਰ ਆਏ ਵਿੱਕੀ-ਸਾਰਾ
  3. ਆਉਣ ਵਾਲੇ ਦਿਨਾਂ 'ਚ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਧਮਾਲਾਂ ਮਚਾਉਂਦੇ ਨਜ਼ਰ ਆਉਣਗੇ ਇਹ ਪੰਜਾਬੀ ਅਦਾਕਾਰ
  4. ਫਿਲਮ ਦੇ ਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਲੱਗਦਾ ਹੈ ਕਿ ਸ਼ੂਟ ਖਤਮ ਹੋ ਗਿਆ ਹੈ। ਫਿਲਮ 'ਚ ‘ਟੁਣਕਾ ਟੁਣਕਾ’ ਫੇਮ ਹਰਦੀਪ ਗਰੇਵਾਲ ਅਤੇ 'ਬਲੈਕੀਆ' ਸਟਾਰ ਇਹਾਨਾ ਢਿੱਲੋਂ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸਿਨੇਮਾਘਰਾਂ 'ਚ ਇਕੱਠੇ ਦੇਖਣਗੇ ਅਤੇ ਕਲਾਕਾਰਾਂ ਦੀ ਦਿੱਖ ਤੋਂ ਇਹ ਵੀ ਦੇਖਿਆ ਗਿਆ ਹੈ ਕਿ ਹਰਦੀਪ ਗਰੇਵਾਲ ਇਸ ਫਿਲਮ ਵਿੱਚ ਨਵੇਂ ਵਿਸ਼ੇ ਨੂੰ ਪੇਸ਼ ਕਰਨਗੇ।

ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਫਿਲਮ ਮੰਨੋਰੰਜਨ ਅਤੇ ਡਰਾਮੇ ਦਾ ਇੱਕ ਪੈਕ ਹੋਵੇਗੀ ਪਰ ਸਮਾਜਿਕ ਸੰਦੇਸ਼ ਵੀ ਦੇਵੇਗੀ। ਇਸ ਤੋਂ ਇਲਾਵਾ ਫਿਲਮ ''ਜਿੰਦੇ ਕੁੰਡੇ ਲਾ ਲਓ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋ ਸਕਦੀ ਹੈ। ਪਰ ਕੁਝ ਠੋਸ ਉਦੋਂ ਹੀ ਕਿਹਾ ਜਾ ਸਕਦਾ ਹੈ ਜਦੋਂ ਅਧਿਕਾਰਤ ਰਿਲੀਜ਼ ਦੀ ਤਾਰੀਖ ਬਾਹਰ ਆ ਜਾਵੇਗੀ।

'ਜਿੰਦੇ ਕੁੰਡੇ ਲਾ ਲਓ' ਵਿੱਚ ਇਹਾਨਾ ਅਤੇ ਹਰਦੀਪ ਤੋਂ ਇਲਾਵਾ ਮਿੰਟੂ ਕਾਪਾ, ਰਾਜ ਧਾਲੀਵਾਲ, ਪਰਤੀਕ ਵਢੇਰਾ, ਸੁਖਵਿੰਦਰ ਰਾਜ ਬੁੱਟਰ, ਮਲਕੀਤ ਰੌਣੀ, ਜੱਗੀ ਧੂਰੀ, ਜਸਪ੍ਰੀਤ ਢਿੱਲੋਂ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਹਨ। ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਸੱਚਮੁੱਚ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ABOUT THE AUTHOR

...view details