ਹੈਦਰਾਬਾਦ:ਸਾਊਥ ਫ਼ਿਲਮ ਇੰਡਸਟਰੀ ਵਿੱਚ ਅਦਾਕਾਰਾ ਵਜੋਂ ਆਪਣੀ ਕਾਬਲੀਅਤ ਸਾਬਤ ਕਰਨ ਵਾਲੀ ‘ਸਾਮੀ ਗਰਲ’ ਰਸ਼ਮਿਕਾ ਮੰਡਾਨਾ ਨੇ 2022 ਵਿੱਚ ਫ਼ਿਲਮ ‘ਗੁੱਡ ਬਾਏ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਹ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਨਾਲ ਕੰਮ ਕਰਦੀ ਨਜ਼ਰ ਆਈ ਸੀ। ਅਦਾਕਾਰੀ ਤੋਂ ਇਲਾਵਾ ਰਸ਼ਮਿਕਾ ਇੱਕ ਕੂਲ ਡਾਂਸਰ ਵੀ ਹੈ। ਉਸ ਨੇ ਕਈ ਗੀਤਾਂ ਉਤੇ ਡਾਂਸ ਕਰਕੇ ਸਾਬਤ ਕੀਤਾ ਹੈ। ਇਸ ਦੇ ਨਾਲ ਹੀ ਰਸ਼ਮੀਕਾ ਆਪਣੇ ਡਾਂਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਤਾਂ ਆਓ ਦੇਖੀਏ ਰਸ਼ਮਿਕਾ ਦੇ 27ਵੇਂ ਜਨਮਦਿਨ 'ਤੇ ਉਸ ਦੇ ਕੁਝ ਖਾਸ ਡਾਂਸ ਸਟੈਪਸ 'ਤੇ...।
'ਸਾਮੀ ਗਰਲ' ਰਸ਼ਮਿਕਾ ਮੰਡਾਨਾ ਬੁੱਧਵਾਰ (5 ਅਪ੍ਰੈਲ) ਨੂੰ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਰਸ਼ਮੀਕਾ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸਮੇਂ-ਸਮੇਂ 'ਤੇ ਨਵੇਂ ਡਾਂਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਸ ਨੇ ਗੀਤਾਂ 'ਚ ਵੀ ਕਮਾਲ ਦਾ ਡਾਂਸ ਕੀਤਾ ਹੈ, ਚਾਹੇ ਉਹ ਫਿਲਮ ਪੁਸ਼ਪਾ ਦਾ ਗੀਤ 'ਸਾਮੀ-ਸਾਮੀ' ਹੋਵੇ ਜਾਂ 'ਟੌਪ ਟੱਕਰ' ਗੀਤ ਹੋਵੇ।
'ਸਾਮੀ-ਸਾਮੀ' ਗੀਤ: 'ਸਾਮੀ-ਸਾਮੀ' 2021 'ਚ ਰਿਲੀਜ਼ ਹੋਈ 'ਪੁਸ਼ਪਾ- ਦ ਰਾਈਜ਼' ਦਾ ਸਭ ਤੋਂ ਮਸ਼ਹੂਰ ਗੀਤ ਹੈ। ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਰਸ਼ਮੀਕਾ ਨੇ ਇਸ ਗੀਤ ਦੀ ਬੀਟ 'ਤੇ ਕਮਾਲ ਦੇ ਸਟੈਪ ਕੀਤੇ। ਇਸ ਗੀਤ 'ਤੇ ਕਈ ਰੀਲਾਂ ਬਣ ਚੁੱਕੀਆਂ ਹਨ। ਇਸ ਗੀਤ 'ਚ ਰਸ਼ਮੀਕਾ ਦੇ ਨਾਲ ਅੱਲੂ ਅਰਜੁਨ ਵੀ ਨਜ਼ਰ ਆਏ ਸਨ।
'ਟੌਪ ਟਕਰ': ਰਸ਼ਮੀਕਾ ਦੀ 2021 ਵਿੱਚ ਇੱਕ ਹੋਰ ਰਿਲੀਜ਼ ਹੋਈ ਅਤੇ ਉਹ ਸੀ 'ਟੌਪ ਟੱਕਰ'। ਇਸ ਗੀਤ ਨੂੰ ਬਾਦਸ਼ਾਹ, ਉਚਾਨਾ ਅਮਿਤ, ਯੁਵਨ ਸ਼ੰਕਰ ਰਾਜਾ ਅਤੇ ਜੋਨੀਤਾ ਗਾਂਧੀ ਨੇ ਗਾਇਆ ਸੀ। ਇਸ ਐਲਬਮ ਵਿੱਚ ਰਸ਼ਮੀਕਾ ਸੰਗ ਬਾਦਸ਼ਾਹ, ਉਚਾਨਾ ਅਮਿਤ, ਯੁਵਨ ਸ਼ੰਕਰ ਰਾਜਾ ਸਾਊਥ ਸਟਾਈਲ ਵਿੱਚ ਨਜ਼ਰ ਆਏ। ਉਥੇ ਹੀ ਰਸ਼ਮੀਕਾ ਨੇ ਖੂਬ ਡਾਂਸ ਕੀਤਾ।