ਮੁੰਬਈ: ਮਾਧੁਰੀ ਦੀਕਸ਼ਿਤ ਹਿੰਦੀ ਸਿਨੇਮਾ ਦੀ ਸਦਾਬਹਾਰ ਅਦਾਕਾਰਾਂ ਵਿੱਚੋਂ ਇੱਕ ਹੈ। ਮਾਧੁਰੀ ਅੱਜ 15 ਮਈ ਨੂੰ ਆਪਣਾ 56ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਦੀ 'ਧੱਕ-ਧੱਕ ਗਰਲ' ਨਾ ਸਿਰਫ ਆਨ-ਸਕਰੀਨ 'ਤੇ ਚਮਕਦੀ ਹੈ ਸਗੋਂ ਆਪਣੇ ਡਾਂਸ ਮੂਵ 'ਚ ਵੀ ਨਜ਼ਰ ਆਉਂਦੀ ਹੈ। ਅਦਾਕਾਰਾ ਆਪਣੇ ਨਵੇਂ ਡਾਂਸ ਮੂਵਜ਼ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇੰਨਾ ਹੀ ਨਹੀਂ ਉਹ ਇੰਸਟਾਗ੍ਰਾਮ ਦੀਆਂ ਰੀਲਾਂ 'ਤੇ ਵੀ ਹੱਥ ਅਜ਼ਮਾਉਂਦੀ ਹੈ।
ਕਲਾਸੀਕਲ ਤੋਂ ਹਿਪ ਹੌਪ ਡਾਂਸ ਤੱਕ, ਮਾਧੁਰੀ ਦੀਕਸ਼ਿਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਕਈ ਡਾਂਸ ਮੂਵਜ਼ ਅਤੇ ਰੀਲਾਂ ਨੂੰ ਸਾਂਝਾ ਕੀਤਾ ਹੈ। ਅਦਾਕਾਰਾ ਨੇ ਪਿਛਲੇ ਦਿਨੀਂ ਆਪਣੀ ਇੱਕ ਨਵੀਂ ਡਾਂਸ ਵੀਡੀਓ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ ਵਿੱਚ ਲਿਖਿਆ ਸੀ, 'ਬਾਹਰ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਡਾਂਸ ਬ੍ਰੇਕ'। ਵੀਡੀਓ 'ਚ ਧੱਕ-ਧੱਕ ਗਰਲ ਬਲੈਕ ਸਾੜੀ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।
- ਮੰਗਣੀ ਤੋਂ ਬਾਅਦ ਪਰਿਣੀਤੀ ਚੋਪੜਾ ਨੇ ਸਾਂਝਾ ਕੀਤਾ ਪਿਆਰਾ ਨੋਟ, ਕਿਹਾ-'ਸਾਡੀ ਦੁਨੀਆਂ ਇੱਕ ਹੋ ਗਈ'
- Zara Hatke Zara Bachke Trailer OUT: ਵਿੱਕੀ ਕੌਸ਼ਲ-ਸਾਰਾ ਅਲੀ ਖਾਨ ਦੀ ਰੋਮਾਂਟਿਕ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਮਜ਼ੇਦਾਰ ਕਿਰਦਾਰ 'ਚ ਨਜ਼ਰ ਆਏ ਵਿੱਕੀ-ਸਾਰਾ
- ਰਿਲੀਜ਼ ਲਈ ਤਿਆਰ ਹੋ ਰਹੀ ਹੈ ਪੰਜਾਬੀ ਵੈੱਬਸੀਰੀਜ਼ ‘ਜਨੌਰ’, ਕਈ ਨਾਮਵਰ ਚਿਹਰੇ ਨਿਭਾਉਣਗੇ ਭੂਮਿਕਾਵਾਂ