ਪੰਜਾਬ

punjab

ETV Bharat / entertainment

Alia Bhatt Birthday: ਨੀਤੂ ਸਿੰਘ ਨੇ ਇਕਲੌਤੀ ਨੂੰਹ ਆਲੀਆ ਭੱਟ ਨੂੰ ਜਨਮਦਿਨ 'ਤੇ ਦਿੱਤੀ ਇਸ ਅੰਦਾਜ਼ ਵਿੱਚ ਵਧਾਈ - ਆਲੀਆ ਭੱਟ ਦੀ ਸੱਸ

Alia Bhatt Birthday: ਪੁਰਾਣੇ ਜ਼ਮਾਨੇ ਦੀ ਦਿੱਗਜ ਅਦਾਕਾਰਾ ਨੀਤੂ ਸਿੰਘ ਨੇ ਆਪਣੀ ਇਕਲੌਤੀ ਨੂੰਹ ਆਲੀਆ ਭੱਟ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Alia Bhatt Birthday
Alia Bhatt Birthday

By

Published : Mar 15, 2023, 2:00 PM IST

ਮੁੰਬਈ: ਬਾਲੀਵੁੱਡ ਦੀ 'ਗੰਗੂਬਾਈ' ਆਲੀਆ ਭੱਟ 15 ਮਾਰਚ ਨੂੰ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਆਲੀਆ ਨੇ ਬਹੁਤ ਘੱਟ ਸਮੇਂ 'ਚ ਹਿੰਦੀ ਸਿਨੇਮਾ 'ਚ ਆਪਣੀ ਪਛਾਣ ਬਣਾ ਲਈ ਹੈ। ਸੋਸ਼ਲ ਮੀਡੀਆ 'ਤੇ ਆਲੀਆ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ ਅਤੇ ਉਸ ਦੇ ਪ੍ਰਸ਼ੰਸਕ ਉਸ ਦੀਆਂ ਫਿਲਮਾਂ ਨੂੰ ਬਹੁਤ ਪਸੰਦ ਕਰਦੇ ਹਨ।




Alia Bhatt Birthday




ਅਜਿਹੇ 'ਚ ਇਸ ਖਾਸ ਮੌਕੇ 'ਤੇ ਪ੍ਰਸ਼ੰਸਕ ਅਤੇ ਰਿਸ਼ਤੇਦਾਰ ਅਦਾਕਾਰਾ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਉਸ ਦੀ ਪਿਆਰੀ ਸੱਸ ਨੀਤੂ ਸਿੰਘ ਨੇ ਵੀ ਆਲੀਆ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਨੀਤੂ ਸਿੰਘ ਨੇ ਇਕਲੌਤੀ ਨੂੰਹ ਆਲੀਆ ਭੱਟ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਸ ਨੂੰ ਜਨਮਦਿਨ 'ਤੇ ਆਸ਼ੀਰਵਾਦ ਦੇ ਨਾਲ ਢੇਰ ਸਾਰਾ ਪਿਆਰ ਦਿੱਤਾ ਹੈ। ਇਸ ਖਾਸ ਮੌਕੇ 'ਤੇ ਆਲੀਆ ਭੱਟ ਦੇ ਪ੍ਰਸ਼ੰਸਕ ਉਸ ਤੋਂ ਸ਼ਾਨਦਾਰ ਤੋਹਫੇ ਦਾ ਇੰਤਜ਼ਾਰ ਕਰ ਰਹੇ ਹਨ। ਨੀਤੂ ਸਿੰਘ ਨੇ ਲਿਖਿਆ, 'ਜਨਮਦਿਨ ਮੁਬਾਰਕ ਬਹੂਰਾਣੀ, ਤੁਹਾਡੇ ਲਈ ਪਿਆਰ ਅਤੇ ਬਸ ਪਿਆਰ।'



ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਤਿੰਨ-ਚਾਰ ਸਾਲ ਦੇ ਰਿਸ਼ਤੇ ਤੋਂ ਬਾਅਦ 14 ਅਪ੍ਰੈਲ ਨੂੰ ਸਾਲ 2022 ਵਿੱਚ ਸੱਤ ਫੇਰੇ ਲਏ ਸਨ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਜੂਨ ਦੇ ਦੂਜੇ ਮਹੀਨੇ (27 ਜੂਨ) 'ਚ ਇਸ ਜੋੜੇ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਆਲੀਆ ਨੇ ਵਿਆਹ ਦੇ 7 ਮਹੀਨੇ ਬਾਅਦ ਹੀ 6 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਨੀਤੂ ਸਿੰਘ ਨੇ ਰਣਬੀਰ-ਆਲੀਆ ਦੀ ਬੇਟੀ ਦਾ ਨਾਂ ਸੁਝਾਇਆ ਸੀ।




Alia Bhatt Birthday

ਤੁਹਾਨੂੰ ਦੱਸ ਦਈਏ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਅਤੇ ਅਦਾਕਾਰ ਸੋਨੀ ਰਾਜ਼ਦਾਨ ਦੀ ਧੀ ਆਲੀਆ ਭੱਟ ਇਸ ਸਮੇਂ ਬਾਲੀਵੁੱਡ ਇੰਡਸਟਰੀ ਵਿੱਚ ਸਭ ਤੋਂ ਵੱਧ ਮੰਗੀ ਜਾਣ ਵਾਲੀ ਅਦਾਕਾਰਾਂ ਵਿੱਚੋਂ ਇੱਕ ਹੈ। ਬਾਲੀਵੁੱਡ ਸਟਾਰ ਨੇ 2012 ਵਿੱਚ ਕਰਨ ਜੌਹਰ ਦੀ 'ਸਟੂਡੈਂਟ ਆਫ ਦਿ ਈਅਰ' ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਸਨੇ 'ਹਾਈਵੇ', 'ਉੜਤਾ ਪੰਜਾਬ', 'ਡਾਰਲਿੰਗਸ' ਅਤੇ ਹੋਰਾਂ ਬਹੁਤ ਸਾਰੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ।

ਆਲੀਆ ਦੇ ਵਰਕ ਫਰੰਟ 'ਤੇ ਨਜ਼ਰ ਮਾਰੀਏ ਤਾਂ ਉਹ ਆਪਣੀ ਹਾਲੀਵੁੱਡ ਡੈਬਿਊ ਫਿਲਮ 'ਹਾਰਟ ਆਫ ਸਟੋਨ' ਨਾਲ ਚਰਚਾ 'ਚ ਹੈ। ਇਸ ਤੋਂ ਇਲਾਵਾ ਆਲੀਆ, ਰਣਵੀਰ ਸਿੰਘ, ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਦੇ ਨਾਲ ਕਰਨ ਜੌਹਰ ਦੁਆਰਾ ਨਿਰਦੇਸ਼ਤ ਆਉਣ ਵਾਲੇ ਰੋਮਾਂਟਿਕ ਡਰਾਮਾ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਦਿਖਾਈ ਦੇਵੇਗੀ। ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਆਲੀਆ ਕੋਲ ਕੈਟਰੀਨਾ ਕੈਫ ਅਤੇ ਪ੍ਰਿਅੰਕਾ ਚੋਪੜਾ ਨਾਲ ਆਉਣ ਵਾਲੀ ਫਿਲਮ 'ਜੀ ਲੇ ਜ਼ਾਰਾ' ਵੀ ਹੈ।

ਇਹ ਵੀ ਪੜ੍ਹੋ:Mohammad Nazim Khilji: 'ਸਾਥ ਨਿਭਾਨਾ ਸਾਥੀਆ' ਦੇ ਅਹਿਮ ਮੋਦੀ 7 ਸਾਲ ਬਾਅਦ ਪੰਜਾਬੀ ਫਿਲਮ 'ਚ ਆਉਣਗੇ ਨਜ਼ਰ

ABOUT THE AUTHOR

...view details