ਪੰਜਾਬ

punjab

ETV Bharat / entertainment

Akshay Kumar Birthday: ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਬਾਲੀਵੁੱਡ ਦਾ 'ਖਿਲਾੜੀ' ਅਕਸ਼ੈ ਕੁਮਾਰ, ਇੱਕ ਫਿਲਮ ਲਈ ਲੈਂਦੇ ਨੇ ਇੰਨੀ ਕਰੋੜ - ਅਕਸ਼ੈ ਕੁਮਾਰ ਦਾ ਜਨਮਦਿਨ

HBD Akshay Kumar: ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ 9 ਸਤੰਬਰ ਨੂੰ 56 ਸਾਲ ਦੇ ਹੋ ਗਏ ਹਨ। ਹੁਣ ਇਥੇ ਅਸੀਂ ਅਦਾਕਾਰ ਨਾਲ ਸੰਬੰਧਤ ਕੁੱਝ ਅਣਸੁਣੀਆਂ ਗੱਲਾਂ ਲੈ ਕੇ ਆਏ ਹਾਂ।

EtAkshay Kumar Birthday
Akshay Kumar Birthday

By ETV Bharat Punjabi Team

Published : Sep 9, 2023, 12:14 PM IST

ਮੁੰਬਈ:ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ (Akshay Kumar Birthday) 9 ਸਤੰਬਰ ਨੂੰ 56 ਸਾਲ ਦੇ ਹੋ ਗਏ ਹਨ। ਆਪਣੀ ਦਮਦਾਰ ਅਦਾਕਾਰੀ ਕਾਰਨ ਅਕਸ਼ੈ ਕੁਮਾਰ ਦੀ ਦੇਸ਼ 'ਚ ਵੱਖਰੀ ਪਛਾਣ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਸ਼ੈ ਕੁਮਾਰ ਦੇਸ਼ ਦੇ ਇਕਲੌਤੇ ਅਜਿਹੇ ਸਟਾਰ ਹਨ, ਜੋ ਸਾਲ 'ਚ 3 ਤੋਂ 4 ਫਿਲਮਾਂ ਪ੍ਰਸ਼ੰਸਕਾਂ ਦੇ ਸਨਮੁੱਖ ਕਰਦੇ ਹਨ।

ਕੁਝ ਦਿਨ ਪਹਿਲਾਂ ਹੀ ਅਕਸ਼ੈ ਕੁਮਾਰ ਦੀ ਫਿਲਮ (Akshay Kumar Birthday news) 'OMG 2' ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੀ ਇਸ ਖਿਡਾਰੀ ਨੇ ਜਨਮ ਅਸ਼ਟਮੀ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਨਵਾਂ ਤੋਹਫਾ ਦਿੱਤਾ ਹੈ। ਖਿਲਾੜੀ ਨੇ ਆਪਣੀ ਫਿਲਮ 'ਮਿਸ਼ਨ ਰਾਣੀਗੰਜ' ਦੀ ਝਲਕ ਵੀ ਦਿਖਾਈ ਹੈ।

ਫਿਲਹਾਲ ਅਕਸ਼ੈ ਕੁਮਾਰ ਆਪਣੀ ਫਿਲਮ 'ਸਕਾਈ ਫੋਰਸ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ ਕਾਰਨ ਉਨ੍ਹਾਂ ਕੋਲ ਆਪਣੇ ਜਨਮਦਿਨ 'ਤੇ ਛੁੱਟੀਆਂ ਮਨਾਉਣ ਦਾ ਸਮਾਂ ਨਹੀਂ ਹੈ। ਹਾਲਾਂਕਿ ਹਰ ਸਾਲ ਅਕਸ਼ੈ ਕੁਮਾਰ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਲੰਡਨ 'ਚ ਮਨਾਉਣਾ ਪਸੰਦ ਕਰਦੇ ਹਨ ਪਰ ਇਸ ਸਾਲ ਉਹ ਕੰਮ ਕਾਰਨ ਨਹੀਂ ਜਾ ਸਕੇ ਹਨ।

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਅਕਸ਼ੈ ਕੁਮਾਰ ਦੇ ਪਿਤਾ ਹਰੀਓਮ ਭਾਟੀਆ ਫੌਜੀ ਅਫਸਰ ਸਨ। ਅਕਸ਼ੈ ਕੁਮਾਰ (akshay kumar first movie) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਸੌਗੰਧ' (1991) ਨਾਲ ਕੀਤੀ ਸੀ। ਅਕਸ਼ੈ ਕੁਮਾਰ ਦੀ ਪਹਿਲੀ ਹਿੱਟ ਫਿਲਮ 'ਖਿਲਾੜੀ' ਹੈ, ਜਿਸ ਕਾਰਨ ਉਹ 'ਖਿਲਾੜੀ' ਦੇ ਨਾਂ ਨਾਲ ਮਸ਼ਹੂਰ ਹੋਏ।

ਅਕਸ਼ੈ ਕੁਮਾਰ ਦਾ ਨਾਂ ਵੱਧ ਤਨਖਾਹ ਲੈਣ ਵਾਲੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਅਦਾਕਾਰ ਇੱਕ ਫਿਲਮ ਲਈ 80 ਤੋਂ 100 ਕਰੋੜ ਰੁਪਏ ਲੈਂਦੇ ਹਨ। ਜੇਕਰ ਸਾਲਾਨਾ ਕਮਾਈ ਦੀ ਗੱਲ ਕਰੀਏ ਤਾਂ ਇਹ 500 ਕਰੋੜ ਰੁਪਏ ਹੈ। ਫਿਲਮਾਂ ਤੋਂ ਇਲਾਵਾ ਅਕਸ਼ੈ ਕੁਮਾਰ ਇਸ਼ਤਿਹਾਰਾਂ ਤੋਂ ਵੀ ਚੰਗੀ ਕਮਾਈ ਕਰਦੇ ਹਨ। ਅਕਸ਼ੈ ਕੁਮਾਰ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ ਕੇਪ ਆਫ ਗੁੱਡ ਫਿਲਮ ਹੈ। ਇਸ ਪ੍ਰੋਡਕਸ਼ਨ ਹਾਊਸ ਤੋਂ ਕਈ ਫਿਲਮਾਂ ਬਣਾਈਆਂ ਗਈਆਂ ਹਨ। ਅਕਸ਼ੈ ਕੁਮਾਰ ਦੇ ਕੋਲ ਮੁੰਬਈ ਵਿੱਚ ਚਾਰ ਫਲੈਟ, ਇੱਕ ਬੰਗਲਾ ਅਤੇ ਇੱਕ ਡੁਪਲੈਕਸ ਹੈ, ਜਿਸ ਦੀ ਕੀਮਤ 105 ਕਰੋੜ ਰੁਪਏ ਹੈ। ਮੁੰਬਈ ਤੋਂ ਇਲਾਵਾ ਗੋਆ 'ਚ ਵੀ ਇਕ ਆਲੀਸ਼ਾਨ ਬੰਗਲਾ ਹੈ। ਕੁਮਾਰ ਦੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਦੋ-ਦੋ ਘਰ ਹਨ।

ABOUT THE AUTHOR

...view details