ਪੰਜਾਬ

punjab

ETV Bharat / entertainment

Prateik Babbar: ਹੈਪੀ ਰਿਲੇਸ਼ਨਸ਼ਿਪ ਦੇ ਪੂਰੇ ਹੋਏ 3 ਸਾਲ, ਪ੍ਰਤੀਕ ਬੱਬਰ ਨੇ ਗਰਲਫ੍ਰੈਂਡ ਨਾਲ ਸਾਂਝੀ ਕੀਤੀ KISSING ਵੀਡੀਓ - Prateik Babbar latest news

ਦਿੱਗਜ ਅਦਾਕਾਰ ਰਾਜ ਬੱਬਰ ਦਾ ਲਾਡਲਾ ਪ੍ਰਤੀਕ ਬੱਬਰ ਅਤੇ ਉਸ ਦੀ ਪ੍ਰੇਮਿਕਾ ਪ੍ਰਿਆ ਬੈਨਰਜੀ ਨੇ ਇੱਕ ਕਿਸ ਕਰਕੇ ਆਪਣੇ ਰਿਸ਼ਤੇ ਦੇ ਤਿੰਨ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ। ਪ੍ਰਤੀਕ ਬੱਬਰ ਦੀ ਪ੍ਰੇਮਿਕਾ ਪ੍ਰਿਆ ਨੇ ਇਸ ਖਾਸ ਮੌਕੇ 'ਤੇ ਇੱਕ ਪਿਆਰ ਨਾਲ ਭਰਿਆ ਹੋਇਆ ਵੀਡੀਓ ਵੀ ਸਾਂਝਾ ਕੀਤਾ ਹੈ। ਦੇਖੋ...।

Prateik Babbar
Prateik Babbar

By ETV Bharat Punjabi Team

Published : Aug 29, 2023, 12:23 PM IST

ਹੈਦਰਾਬਾਦ:ਅਦਾਕਾਰ ਪ੍ਰਤੀਕ ਬੱਬਰ ਇੱਕ ਵਾਰ ਫਿਰ ਆਪਣੀ ਪ੍ਰੇਮਿਕਾ ਪ੍ਰਿਆ ਬੈਨਰਜੀ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। 'ਰਾਣਾ ਨਾਇਡੂ' ਅਦਾਕਾਰਾ ਪ੍ਰਿਆ ਬੈਨਰਜੀ ਨਾਲ ਰਿਸ਼ਤੇ ਵਿੱਚ ਅਦਾਕਾਰ ਪ੍ਰਤੀਕ ਬੱਬਰ ਨੇ ਆਪਣੀ ਗਰਲਫ੍ਰੈਂਡ ਨਾਲ ਤਿੰਨ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ। ਸੋਮਵਾਰ ਨੂੰ ਪ੍ਰਤੀਕ ਅਤੇ ਉਸਦੀ ਪ੍ਰੇਮਿਕਾ ਨੇ ਮਿਲ ਕੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਰੁਮਾਂਟਿਕ ਵੀਡੀਓ ਅਪਲੋਡ ਕੀਤਾ ਹੈ।

ਇੰਸਟਾਗ੍ਰਾਮ 'ਤੇ ਜੋੜੀ ਨੇ ਇੱਕ ਮਨਮੋਹਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਇਕੱਠੇ ਬਿਤਾਏ ਨਿੱਜੀ ਪਲਾਂ ਨੂੰ ਦਿਖਾਇਆ ਗਿਆ ਹੈ। ਵੀਡੀਓ ਵਿੱਚ ਅਦਾਕਾਰਾ ਪ੍ਰਿਆ ਇੱਕ ਕਮਰੇ ਵਿੱਚ ਦਾਖਲ ਹੁੰਦੀ ਹੈ, ਜਿਸ ਨੂੰ ਗੁਲਾਬ ਦੀਆਂ ਪੱਤੀਆਂ ਨਾਲ ਸਜਾਇਆ ਗਿਆ ਹੈ। ਇਸ ਤੋਂ ਬਾਅਦ ਇਹ ਵੀਡੀਓ ਉਸ ਚਿੱਠੀ ਦੀ ਝਲਕ ਵੀ ਇੱਕ ਦਿੰਦਾ ਹੈ ਜੋ ਪ੍ਰਤੀਕ ਨੇ ਉਸ ਲਈ ਲਿਖੀ ਸੀ, ਜਿਸ ਵਿਚ ਉਸ ਨੂੰ ਆਪਣੀ 'ਜਾਨ' ਕਿਹਾ ਗਿਆ ਸੀ। ਇਸ ਵਿੱਚ ਜੋੜੇ ਦੀਆਂ ਕੁਝ ਤਸਵੀਰਾਂ ਹਨ, ਜਿਸ ਵਿੱਚ ਉਹ ਇੱਕ ਦੂਜੇ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ। ਰੁਮਾਂਟਿਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਿਆ ਨੇ ਇਸ ਦਾ ਕੈਪਸ਼ਨ ਦਿੱਤਾ "ਹੈਪੀ 3 ਸੋਲਮੇਟ।"

ਇਸ ਪਿਆਰੇ ਵੀਡੀਓ ਨੇ ਇੰਟਰਨੈੱਟ ਉਪਭੋਗਤਾਵਾਂ ਵਿੱਚ ਟਿੱਪਣੀਆਂ ਕਰਨ ਦਾ ਜੋਸ਼ ਪੈਦਾ ਕਰ ਦਿੱਤਾ ਹੈ ਅਤੇ ਉਹ ਲਗਾਤਾਰ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ "ਮੁਬਾਰਕ ਹੋ ਅਤੇ ਖੁਸ਼ ਰਹੋ ਹਮੇਸ਼ਾ।" ਇੱਕ ਹੋਰ ਨੇ ਲਿਖਿਆ "ਤੁਸੀਂ ਲੋਕ ਬਹੁਤ ਪਿਆਰੇ ਹੋ।" ਇੱਕ ਹੋਰ ਨੇ ਟਿੱਪਣੀ ਕੀਤੀ "ਸ਼ੁਭ ਵਰ੍ਹੇਗੰਢ ਸੁੰਦਰ...ਇਹ ਬਹੁਤ ਪਿਆਰਾ ਸਮਾਂ ਹੈ।" ਇੱਕ ਪ੍ਰਸ਼ੰਸਕ ਨੇ ਲਿਖਿਆ "ਤੁਹਾਨੂੰ ਦੋਹਾਂ ਪਿਆਰੀਆਂ ਰੂਹਾਂ ਨੂੰ ਬਹੁਤ-ਬਹੁਤ ਮੁਬਾਰਕਾਂ।" ਇਸ ਤੋਂ ਇਲਾਵਾ ਦੂਜੇ ਪ੍ਰਸ਼ੰਸਕਾਂ ਨੇ ਲਾਲ ਦਿਲ ਅਤੇ ਗੁਲਾਬੀ ਦਿਲ ਦੇ ਇਮੋਜੀਆਂ ਨਾਲ ਟਿੱਪਣੀ ਬਾਕਸ ਨੂੰ ਭਰ ਦਿੱਤਾ ਹੈ ਅਤੇ ਕਈਆਂ ਨੇ ਅੱਗ ਦਾ ਇਮੋਜੀ ਵੀ ਸਾਂਝਾ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਲਵਬਰਡਸ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਸਾਲ ਵੈਲੇਨਟਾਈਨ ਡੇਅ 'ਤੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਇਹ ਜੋੜਾ ਅੱਜ ਆਪਣੇ ਰਿਸ਼ਤੇ ਵਿੱਚ ਇੱਕ ਮਹੱਤਵਪੂਰਨ ਮੋੜ 'ਤੇ ਪਹੁੰਚ ਗਿਆ ਹੈ ਕਿਉਂਕਿ ਉਨ੍ਹਾਂ ਨੇ ਸਾਂਝੇਦਾਰੀ ਦੇ ਤਿੰਨ ਸਾਲ ਪੂਰੇ ਕੀਤੇ ਹਨ।

ਅਦਾਕਾਰ-ਰਾਜਨੇਤਾ ਰਾਜ ਬੱਬਰ ਅਤੇ ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦੇ ਪੁੱਤਰ ਪ੍ਰਤੀਕ ਬੱਬਰ ਨੇ ਬਾਲੀਵੁੱਡ ਫਿਲਮ ਉਦਯੋਗ ਵਿੱਚ ਇੱਕ ਪ੍ਰੋਡਕਸ਼ਨ ਅਸਿਸਟੈਂਟ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਸਨੇ ਬਲਾਕਬਸਟਰ 'ਜਾਨੇ ਤੂੰ...ਯਾ ਜਾਨੇ ਨਾ' ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ। ਫਿਲਮ ਵਿੱਚ ਉਸਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਉਸਨੂੰ ਲੱਖਾਂ ਦਿਲਾਂ 'ਤੇ ਕਬਜ਼ਾ ਕਰਵਾਇਆ।

ABOUT THE AUTHOR

...view details