ਹੈਦਰਾਬਾਦ: ਸਾਊਥ ਅਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੰਸਿਕਾ ਮੋਟਵਾਨੀ ਹੁਣ ਆਪਣੇ ਘਰ ਵਸਣ ਜਾ ਰਹੀ ਹੈ। ਅਦਾਕਾਰਾ ਦੇ ਵਿਆਹ ਤੋਂ ਪਹਿਲਾਂ ਦੇ ਤਿਉਹਾਰ ਸ਼ੁਰੂ ਹੋ ਗਏ ਹਨ। ਹੁਣ ਹੰਸਿਕਾ ਮੋਟਵਾਨੀ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ 'ਤੇ ਉਹ ਲਾਲ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਹੰਸਿਕਾ ਦੇ ਹੋਣ ਵਾਲੇ ਪਤੀ ਸੋਹੋਲ ਕਥੂਰੀਆ ਨੇ ਵੀ ਉਸਦੀ ਮਹਿੰਦੀ ਲਗਾਈ ਹੈ। ਇਸ ਤੋਂ ਪਹਿਲਾਂ ਹੰਸਿਕਾ ਅਤੇ ਸੋਹੇਲ ਕਥੂਰੀਆ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਮਿਰਰ ਵਰਕ ਦੇ ਨਾਲ ਸੁੰਦਰ ਲਾਲ ਮੈਚਿੰਗ ਪੋਸ਼ਾਕਾਂ ਵਿੱਚ ਨਜ਼ਰ ਆਏ ਸਨ। ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਹੰਸਿਕਾ ਮੋਟਵਾਨੀ ਦੀ ਮਹਿੰਦੀ ਸੈਰੇਮਨੀ: ਹੰਸਿਕਾ ਮੋਟਵਾਨੀ ਮਹਿੰਦੀ ਸੈਰੇਮਨੀ 'ਚ ਲਾਲ ਰੰਗ ਦੇ ਸ਼ਰਾਰਾ ਸੈੱਟ 'ਚ ਨਜ਼ਰ ਆਈ ਅਤੇ ਅਦਾਕਾਰਾ ਦੇ ਚਿਹਰੇ 'ਤੇ ਵੱਡੀ ਮੁਸਕਰਾਹਟ ਨਜ਼ਰ ਆ ਰਹੀ ਹੈ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕਦੋਂ ਹੈ ਵਿਆਹ?:ਮੀਡੀਆ ਦੀ ਮੰਨੀਏ ਤਾਂ ਹੁਣ ਅਦਾਕਾਰਾ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ। ਖਬਰ ਹੈ ਕਿ ਸਾਊਥ ਫਿਲਮਾਂ 'ਚ ਐਕਟਿਵ ਅਦਾਕਾਰਾ ਹੰਸਿਕਾ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਸੂਫੀ ਨਾਈਟ ਸਮਾਗਮ ਹੋਵੇਗਾ ਅਤੇ 3 ਦਸੰਬਰ ਨੂੰ ਮਹਿੰਦੀ ਅਤੇ ਸੰਗੀਤ ਸਮਾਰੋਹ ਦਾ ਪ੍ਰੋਗਰਾਮ ਹੈ। ਇਹ ਇੱਕ ਸ਼ਾਹੀ ਵਿਆਹ ਦੱਸਿਆ ਜਾ ਰਿਹਾ ਹੈ, ਜੋ ਰਾਜਸਥਾਨ ਦੇ ਇੱਕ 450 ਸਾਲ ਪੁਰਾਣੇ ਕਿਲੇ ਵਿੱਚ ਹੋਣ ਜਾ ਰਿਹਾ ਹੈ।