ਪੰਜਾਬ

punjab

ETV Bharat / entertainment

ਲਾਲ ਡਰੈੱਸ 'ਚ ਦੁਲਹਨ ਬਣੀ ਹੰਸਿਕਾ ਮੋਟਵਾਨੀ, ਵੇਖੋ ਵਿਆਹ ਦੀ ਪਹਿਲੀ ਤਸਵੀਰ - ਹੰਸਿਕਾ ਮੋਟਵਾਨੀ ਦਾ ਵਿਆਹ

Hansika Motwani Wedding Pics: ਸਾਊਥ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਖੂਬਸੂਰਤ ਅਦਾਕਾਰਾ ਹੰਸਿਕਾ ਮੋਟਵਾਨੀ ਦਾ ਵਿਆਹ ਹੋ ਗਿਆ ਹੈ ਅਤੇ ਹੁਣ ਵਿਆਹ ਦੀ ਪਹਿਲੀ ਤਸਵੀਰ ਵਾਇਰਲ ਹੋ ਰਹੀ ਹੈ।

Etv Bharat
Etv Bharat

By

Published : Dec 5, 2022, 10:37 AM IST

ਹੈਦਰਾਬਾਦ: ਸਾਊਥ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਖੂਬਸੂਰਤ ਅਦਾਕਾਰਾ ਹੰਸਿਕਾ ਮੋਟਵਾਨੀ ਨੇ 4 ਦਸੰਬਰ ਨੂੰ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ ਅਤੇ ਹੁਣ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਿਆਹ ਵਾਲੇ ਦਿਨ ਹੰਸਿਕਾ ਲਾਲ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੰਸਿਕਾ-ਸੋਹੇਲ ਦਾ ਵਿਆਹ ਜੈਪੁਰ ਦੇ ਮੁੰਡੋਟਾ ਫੋਰਟ ਐਂਡ ਪੈਲੇਸ 'ਚ ਹੋਇਆ, ਜੋ 450 ਸਾਲ ਪੁਰਾਣਾ ਹੈ। ਹੰਸਿਕਾ ਨੇ ਆਪਣੇ ਬੁਆਏਫ੍ਰੈਂਡ ਸੋਹੇਲ ਨਾਲ ਇਸ ਕਿਲੇ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕੀਤਾ ਸੀ।

Hansika Motwani and Soheal Kathuriya

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਤਸਵੀਰਾਂ ਬਹੁਤ ਖੂਬਸੂਰਤ ਹਨ। ਹੰਸਿਕਾ ਨੇ ਆਪਣੇ ਵਿਆਹ ਲਈ ਕਲਾਸੀਕਲ ਲਾਲ ਰੰਗ ਦੀ ਵੈਡਿੰਗ ਡਰੈੱਸ ਚੁਣੀ ਅਤੇ ਸੋਹੇਲ ਕਰੀਮ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ। ਇਸ ਖੂਬਸੂਰਤ ਵਿਆਹ ਦੇ ਜੋੜੇ 'ਚ ਦੋਵੇਂ ਮਾਸ਼ੱਲਾ ਲੱਗ ਰਹੇ ਹਨ। ਦੱਸ ਦੇਈਏ ਕਿ ਹੰਸਿਕਾ ਅਤੇ ਸੋਹੇਲ ਨੇ ਪੈਰਿਸ ਦੇ ਆਈਫਲ ਟਾਵਰ ਦੇ ਸਾਹਮਣੇ ਬੇਹੱਦ ਰੋਮਾਂਟਿਕ ਤਰੀਕੇ ਨਾਲ ਸਗਾਈ ਕੀਤੀ ਸੀ। ਉੱਥੇ ਹੀ ਹੰਸਿਕਾ ਨੇ ਆਪਣੇ ਵਿਆਹ ਦੀ ਖਬਰ ਦੀ ਪੁਸ਼ਟੀ ਕੀਤੀ ਸੀ। ਹੰਸਿਕਾ ਅਤੇ ਸੋਹੇਲ ਨੂੰ ਉਨ੍ਹਾਂ ਦੇ ਵਿਆਹ ਲਈ ਬਹੁਤ ਸਾਰੀਆਂ ਵਧਾਈਆਂ ਅਤੇ ਹੁਣ ਪ੍ਰਸ਼ੰਸਕ ਵੀ ਇਸ ਜੋੜੀ ਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਦਿਲੋਂ ਵਧਾਈਆਂ ਭੇਜ ਰਹੇ ਹਨ।

Hansika Motwani and Soheal Kathuriya

ਹੰਸਿਕਾ ਮੋਟਵਾਨੀ ਦਾ ਵਰਕਫ੍ਰੰਟ:ਤੁਹਾਨੂੰ ਦੱਸ ਦੇਈਏ ਹੰਸਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਸ਼ਾਕਾ-ਲਕਾ ਬੂਮ-ਬੂਮ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਸੋਨ ਪਰੀ' ਅਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਵਰਗੇ ਸ਼ੋਅਜ਼ 'ਚ ਬਾਲ ਕਲਾਕਾਰ ਵਜੋਂ ਵੀ ਨਜ਼ਰ ਆ ਚੁੱਕੀ ਹੈ। ਉਥੇ ਹੀ ਹੰਸਿਕਾ ਪਹਿਲੀ ਵਾਰ ਫਿਲਮ 'ਕੋਈ ਮਿਲ ਗਿਆ' 'ਚ ਬਾਲੀਵੁੱਡ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸਨੇ ਤਮਿਲ ਫਿਲਮ ਇੰਡਸਟਰੀ ਵਿੱਚ ਇੱਕ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਹੰਸਿਕਾ ਆਖਰੀ ਵਾਰ ਤਾਮਿਲ ਫਿਲਮ 'ਮਹਾ' 'ਚ ਨਜ਼ਰ ਆਈ ਸੀ। ਹੰਸਿਕਾ ਹੁਣ ਜੇਐਮ ਰਾਜਾ ਸਰਵਨਨ ਦੀ ਫਿਲਮ 'ਰਾਊਡੀ ਬੇਬੀ' 'ਚ ਨਜ਼ਰ ਆਵੇਗੀ।

ਇਹ ਵੀ ਪੜ੍ਹੋ:An Action Hero Box Office Day 1: ਪਹਿਲੇ ਦਿਨ ਹੀ ਕਮਜ਼ੋਰ ਪਈ ਆਯੁਸ਼ਮਾਨ ਖੁਰਾਨਾ ਦੀ 'ਐਨ ਐਕਸ਼ਨ ਹੀਰੋ', ਇਹ ਹੈ ਕੁਲੈਕਸ਼ਨ

ABOUT THE AUTHOR

...view details