ਚੰਡੀਗੜ੍ਹ:ਬਿੱਗ ਬੌਸ ਫੇਮ ਅਤੇ ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਅਦਾਕਾਰਾ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਅਤੇ ਆਪਣੀ ਭੋਲੀਆਂ ਗੱਲਾਂ ਨਾਲ ਸਭ ਨੂੰ ਖੁਸ਼ ਕਰਦੀ ਰਹਿੰਦੀ ਹੈ, ਅੱਜ 27 ਜਨਵਰੀ ਨੂੰ ਇਸ ਗਾਇਕਾ ਅਤੇ ਅਦਾਕਾਰਾ ਦਾ ਜਨਮਦਿਨ ਹੈ, ਅਦਾਕਾਰਾ ਨੇ ਇਸ ਸੰਬੰਧੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਹੁਣ ਅਦਾਕਾਰਾ ਦੇ ਕਰੀਬੀ ਦੋਸਤ ਅਤੇ ਗਾਇਕ ਗੁਰੂ ਰੰਧਾਵਾ ਨੇ ਖੂਬਸੂਰਤ ਪੋਸਟ ਸਾਂਝੀ ਕਰਕੇ ਸ਼ਹਿਨਾਜ਼ ਨੂੰ ਜਨਮਦਿਨ ਦੀਆਂ ਵਧਾਈਆਂ ਭੇਜੀਆਂ। ਇਸ ਦੇ ਨਾਲ ਹੀ ਗਾਇਕ ਨੇ ਇੱਕ ਖੂਬਸੂਰਤ ਨੋਟ ਅਤੇ ਫੋਟੋ ਵੀ ਸਾਂਝੀ ਕੀਤੀ ਹੈ।
ਗੁਰੂ ਰੰਧਾਵਾ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ 'ਮੇਰੀ ਪਿਆਰੀ @shehnaazgill ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਨਿੱਤ ਵਧਦੇ ਰਹੋ'। ਹੁਣ ਪ੍ਰਸ਼ੰਸਕ ਪੋਸਟ ਉਤੇ ਦਿਲਚਸਪ ਟਿੱਪਣੀਆਂ ਕਰ ਰਹੇ ਹਨ, ਇੱਕ ਨੇ ਲਿਖਿਆ 'ਬਾਲੀਵੁੱਡ ਵਿੱਚ ਸਭ ਤੋਂ ਵਧੀਆ ਜੋੜੀ'। ਤੁਹਾਨੂੰ ਦੱਸ ਦਈਏ ਕਿ ਦੋਵਾਂ ਦੀ ਨੇੜਤਾ ਦੇਖ ਕੇ ਪ੍ਰਸ਼ੰਸਕ ਇਹ ਵੀ ਸਮਝਣ ਲੱਗ ਪਏ ਸਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।