ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ’ਚ ਜਨੂੰਨੀਅਤ ਨਾਲ ਆਪਣਾ ਲੰਮੇਰ੍ਹਾਂ ਤਜ਼ੁਰਬਾ ਹੰਢਾ ਚੁੱਕੇ ਕਈ ਨੌਜਵਾਨ ਮੌਜੂਦਾ ਸਿਨੇਮਾ ਦ੍ਰਿਸ਼ਾਵਲੀ ’ਚ ਮਜ਼ਬੂਤ ਕਰੀਅਰ ਪੈੜ੍ਹਾਂ ਸਿਰਜਦੇ ਨਜ਼ਰੀ ਪੈ ਰਹੇ ਹਨ, ਜਿੰਨ੍ਹਾਂ ਵਿਚ ਹੀ ਆਪਣੇ ਮਾਣਮੱਤੇ ਨਾਂਅ ਦਾ ਸ਼ੁਮਾਰ ਕਰਵਾਉਣ ਵੱਲ ਵੱਧ ਰਿਹਾ ਹੈ ਗੁਰਪ੍ਰੀਤ ਗਿੱਲ, ਜੋ ਆਜ਼ਾਦ ਨਿਰਦੇਸ਼ਕ ਵਜੋਂ ਇਕ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਿਹਾ ਹੈ।
ਬਤੌਰ ਸਹਾਇਕ ਐਸੋਸੀਏਟ ਨਿਰਦੇਸ਼ਕ ਦੇ ਨਾਲ-ਨਾਲ ਲਾਈਨ ਨਿਰਮਾਤਾ ਦੇ ਤੌਰ 'ਤੇ ਕਈ ਵੱਡੀਆਂ ਫਿਲਮਾਂ ਕਰ ਚੁੱਕਾ ਇਹ ਹੋਣਹਾਰ ਪੰਜਾਬੀ ਇੰਨ੍ਹੀਂ ਦਿਨ੍ਹੀਂ ਐਸੋਸੀਏਟ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਪੁਰਾਣੇ ਕਮਿਟਮੈਂਟਸ਼ ਨਾਲ ਜੁੜੀਆਂ ਫਿਲਮਾਂ ਨੂੰ ਆਖਰੀ ਛੋਹਾ ਦੇਣ ਵਿਚ ਜੁਟਿਆ ਹੋਇਆ ਹੈ, ਜਿੰਨ੍ਹਾਂ ਵਿਚੋਂ ਕੁਝ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।
ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾਂ ਮੋਗਾ ਅਧੀਨ ਆਉਂਦੇ ਪਿੰਡ ਕੋਕਰੀ ਕਲਾਂ ਨਾਲ ਸੰਬੰਧਿਤ ਅਤੇ ਇਕ ਕਿਸਾਨ ਪ੍ਰਤਿਭਾਵਾਨ ਗੁਰਪ੍ਰੀਤ ਦੇ ਹੁਣ ਤੱਕ ਦੇ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੁਆਰਾ ਕੀਤੀਆਂ ਫਿਲਮਾਂ ਵਿਚ ਨਿਰਦੇਸ਼ਕ ਅਮਰਦੀਪ ਗਿੱਲ ਦੀ ਸਿੱਪੀ ਗਿੱਲ ਸਟਾਰਰ ‘ਮਰਜਾਣੇ’, ਸਵ. ਦੀਪ ਸਿੱਧੂ ਦੀ ‘ਜ਼ੋਰਾ ਦਾ ਸੈਕੰਡ ਚੈਪਟਰ’ ਤੋਂ ਇਲਾਵਾ ਰਾਜ ਬਰਾੜ ਦੁਆਰਾ ਨਿਰਮਿਤ ਕੀਤੀ ਗਈ ਉਨਾਂ ਦੀ ਆਖ਼ਰੀ ਫਿਲਮ ‘ਆਮ ਆਦਮੀ’, ਨਿਰਦੇਸ਼ਕ ਨਾਲ ਨਿੰਜਾ, ਵਾਮਿਕਾ ਗੱਬੀ ਦੀ 'ਦੂਰਬੀਨ' ਤੋਂ ਇਲਾਵਾ 'ਵੀਰਾਂ ਨਾਲ ਸਰਦਾਰੀ', 'ਵੈਸਟ ਇਜ਼ ਵੈਸਟ', 'ਜਵਾਨੀ ਜਿੰਦਾਬਾਦ', ਲਘੂ ਫਿਲਮਾਂ ‘ਪਾਰਟੀਸਿਪੇਸ਼ਨ’, ‘ਜਸਟਿਸ’, ‘ਸਕਿੱਲ ਕਿਲਜ਼’, ‘ਮੈਂ ਤੇ ਮੈਂ’ ਆਦਿ ਸ਼ਾਮਿਲ ਰਹੀਆਂ ਹਨ।
- Film Mr Shudai: ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਦਾ ਪਹਿਲਾਂ ਲੁੱਕ ਰਿਲੀਜ਼, ਫਿਲਮ ਇਸ ਨਵੰਬਰ ਦੇਵੇਗੀ ਸਿਨੇਮਾਘਰਾਂ 'ਚ ਦਸਤਕ
- Upcoming Film Khadari: ਹੁਣ ਫ਼ਰਵਰੀ 'ਚ ਹੋਵੇਗਾ ਧਮਾਕਾ, ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਦੀ ਰਿਲੀਜ਼ ਡੇਟ ਦਾ ਐਲਾਨ
- Punjabi Film Drame Aale: ਹੁਣ ਸਟੇਜ ‘ਤੇ ਨਹੀਂ ਸਿਨਮਾਘਰਾਂ ਵਿੱਚ ਹੋਵੇਗਾ ਅਸਲ ਡਰਾਮਾ, ਹਰੀਸ਼ ਵਰਮਾ ਸ਼ਰਨ ਕੌਰ ਦੀ ਫਿਲਮ 'ਡਰਾਮੇ ਆਲੇ' ਦੀ ਰਿਲੀਜ਼ ਦਾ ਐਲਾਨ