ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜੋ ਕਿ "ਉੜੀ: ਦਿ ਸਰਜੀਕਲ ਸਟ੍ਰਾਈਕ" ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਨੇ ਹਾਲ ਹੀ ਵਿੱਚ ਲੰਬੇ ਸਮੇਂ ਬਾਅਦ ਆਪਣੇ ਜੱਦੀ ਪਿੰਡ ਦਾ ਦੌਰਾ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਤੁਹਾਨੂੰ ਦੱਸ ਦਈਏ ਕਿ ਅਦਾਕਾਰ ਵਿੱਕੀ ਕੌਸ਼ਲ ਪੰਜਾਬ ਤੋਂ ਹੈ, ਤਾਂ ਇਸ ਦੌਰਾਨ ਅਦਾਕਾਰ ਨੇ "ਪਿੰਡ" ਦੀ ਆਪਣੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ 'ਤੇ ਖੁਸ਼ੀ ਜ਼ਾਹਰ ਕੀਤੀ।
ਵਿੱਕੀ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਸੀ ਕਿ ਕਿਵੇਂ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਯਾਦ ਕਰਦਾ ਹੈ ਅਤੇ ਘਰ ਵਾਪਸ ਆ ਕੇ ਉਸ ਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਅਦਾਕਾਰ ਦੀ ਪੋਸਟ ਪਰਿਵਾਰ ਅਤੇ ਅਜ਼ੀਜ਼ਾਂ ਦੀ ਮਹੱਤਤਾ ਦੀ ਯਾਦ ਦਿਵਾਉਂਦੀ ਹੈ।
ਹੁਣ ਅਦਾਕਾਰ ਦੇ ਨਾਲ ਪੰਜਾਬੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਫੋਟੋ ਸਾਂਝੀ ਕੀਤੀ ਹੈ ਅਤੇ ਅਦਾਕਾਰ ਲਈ ਪਿਆਰ ਜ਼ਾਹਿਰ ਕੀਤਾ ਹੈ, ਘੁੱਗੀ ਨੇ ਲਿਖਿਆ ' ਛੋਟੇ ਵੀਰ ਵਿੱਕੀ ਕੌਸ਼ਲ ਨੂੰ ਮਿਲਣਾ ਬਹੁਤ ਹੀ ਪਿਆਰਾ ਸੀ, ਇੱਕ ਅਜਿਹਾ ਪਿਆਰਾ ਵਿਅਕਤੀ ਅਤੇ ਇੱਕ ਸ਼ਾਨਦਾਰ ਅਦਾਕਾਰ।' ਤੁਹਾਨੂੰ ਦੱਸ ਦਈਏ ਕਿ ਇਸ ਤਸਵੀਰ ਵਿੱਚ ਵਿੱਕੀ ਦੇ ਨਾਲ ਅਦਾਕਾਰ ਬਿਨੂੰ ਢਿਲੋਂ ਵੀ ਨਜ਼ਰ ਆ ਰਹੇ ਹਨ।