ਈਟੀਵੀ ਭਾਰਤ (ਡੈਸਕ): ਪੰਜਾਬੀ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫ਼ਿਲਮ ਦੀ ਪਹਿਲੀ ਝਲਕ ਜਾਰੀ ਕਰ ਕੀਤੀ ਗਈ ਹੈ। ਜਿਸ ਦੇ ਟਾਈਟਲ ਬਾਰੇ ਹਾਲੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਇਹ ਫਿਲਮ ਓਮਜੀ ਸਿਨੇ ਵਰਲਡ ਅਤੇ ਡਾਇਮੰਡਸਟਾਰ ਵਰਲਡਵਾਈਡ ਵੱਲੋਂ ਪੇਸ਼ ਕੀਤੀ ਜਾ ਰਹੀ ਹੈ।
ਫਿਲਮ ਦੀ ਰਿਲੀਜ ਡੇਟ ਦਾ ਐਲਾਨ:ਇਸ ਫਿਲਮ ਦੇ ਨਿਰਮਾਤਾ ਅਸੂ ਮੁਨੀਸ ਸਾਹਨੀ ਅਤੇ ਖੁੱਦ ਗੁਲਨਾਮ ਭੁੱਲਰ ਹਨ। ਇਸ ਇਹ ਫਿਲਮ ਦੀ ਰਿਲੀਜ ਡੇਟ ਦਾ ਐਲਾਨ ਕਰ ਦਿੱਤਾ ਗਿਆ। ਇਸ ਨੂੰ 9 ਫਰਵਰੀ 2024 ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਬਾਰੇ ਹਾਲੇ ਤੱਕ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਫਿਲਮ ਦੀ ਕਾਸਟ ਨਿਰਦੇਸ਼ ਜਾਂ ਟਾਇਵਲ ਬਾਰੇ ਟੀਮ ਨੇ ਹਾਲੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਗੁਰਨਾਮ ਭੁੱਲਰ ਨੇ ਸਾਂਝੀ ਕੀਤੀ ਜਾਣਕਾਰੀ: ਗੁਰਨਾਮ ਭੁੱਲਰ ਨੇ ਇੰਟਾਗ੍ਰਾਮ ਉਤੇ ਇਸ ਫਿਲਮ ਦੀ ਜਾਣਕਾਰੀ ਇੱਕ ਪੋਸਟ ਪਾ ਕੇ ਸਾਝੀ ਕੀਤੀ। ਉਨ੍ਹਾਂ ਫਿਲਮ ਦੀ 9 ਫਰਵਰੀ 2024 ਨੂੰ ਅਨੋਖੇ ਰਮਾਂਸ਼ ਅਤੇ ਮਜ਼ੇ ਸਿਨੇਮਾ ਘਰਾਂ ਵਿੱਚ ਮਿਲਦੇ ਹਾਂ।