ਚੰਡੀਗੜ੍ਹ: ਗਾਇਕ ਤੋਂ ਅਦਾਕਾਰ ਬਣੇ ਗੁਰਨਾਮ ਭੁੱਲਰ ਆਪਣੀ ਸ਼ਾਨਦਾਰ ਅਤੇ ਦਿਲ ਖਿੱਚਵੀਂ ਗਾਇਕੀ ਦੀ ਪ੍ਰਤਿਭਾ ਲਈ ਪੰਜਾਬੀ ਇੰਡਸਟਰੀ ਵਿੱਚ ਬਹੁਤ ਮਸ਼ਹੂਰ ਹਨ। ਪਿਛਲੇ ਸਮੇਂ ਦੌਰਾਨ ਗੁਰਨਾਮ ਭੁੱਲਰ ਨੇ ਇੱਕ ਨਵੀਂ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਐਲਾਨ (Rose Rosy Te Gulab Shooting) ਕੀਤਾ ਸੀ। ਹੁਣ ਨਿਰਮਾਤਾਵਾਂ ਨੇ ਇਸ ਫਿਲਮ ਨੂੰ ਲੈ ਕੇ ਨਵਾਂ ਅਪਡੇਟ ਸਾਂਝਾ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।
ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਨਿਰਮਾਤਾਵਾਂ ਨੇ ਓਮਜੀ ਗਰੁੱਪ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਉਤੇ ਫਿਲਮ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ 'ਰੋਜ਼ ਰੋਜ਼ੀ ਤੇ ਗੁਲਾਬ ਤੁਹਾਨੂੰ 24 ਮਈ, 2024 ਨੂੰ ਬਹੁਤ ਸਾਰੇ ਮੰਨੋਰੰਜਨ ਅਤੇ ਹਾਸੇ ਨਾਲ ਸਿਨੇਮਾਘਰਾਂ ਵਿੱਚ ਦਿਖਾਈ ਦੇਵੇਗੀ, ਸ਼ੂਟ ਜਲਦੀ ਸ਼ੁਰੂ ਹੋਵੇਗਾ।'
- Jawan Box Office Collection Day 21: ਕਿੰਨੇ ਕਰੋੜ ਕਮਾਉਣ ਵਿੱਚ ਸਫ਼ਲ ਰਹੀ ਹੈ 'ਕਿੰਗ ਖਾਨ' ਦੀ ਜਵਾਨ? ਜਾਣੋ 21ਵੇਂ ਦਿਨ ਦੀ ਕਮਾਈ
- Singer Jagdev Khan: 'ਇੱਕ ਗੇੜਾ’ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ ਗਾਇਕ ਜਗਦੇਵ ਖਾਨ, ਮਾਲਵਾ ਖਿੱਤੇ ’ਚ ਮੁਕੰਮਲ ਹੋਈ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ
- Sonam Bajwa Photos: ਗੁਲਾਬੀ ਬੈਕਲੈੱਸ ਡਰੈੱਸ ਵਿੱਚ ਦੇਖੋ ਸੋਨਮ ਬਾਜਵਾ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ