ਚੰਡੀਗੜ੍ਹ: 2023 ਦਾ ਸਾਲ ਪੰਜਾਬੀ ਫਿਲਮਾਂ ਅਤੇ ਮੰਨੋਰੰਜਨ ਦਾ ਨਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ ਜੋ ਇੱਕ ਮਹਾਨ ਪੰਜਾਬੀ ਸਿਨੇਮਾ ਦੇ ਸਾਲ ਦਾ ਵਾਅਦਾ ਕਰਦੀਆਂ ਹਨ। ਇਸ ਸਾਲ ਕਈ ਫਿਲਮਾਂ ਦਾ ਐਲਾਨ ਕੀਤਾ ਗਿਆ ਹੈ, ਜੋ 2023 ਵਿੱਚ ਰਿਲੀਜ਼ ਹੋਣ ਵਾਲੀਆਂ ਹਨ। ਇਸੇ ਸੂਚੀ ਵਿੱਚ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਦੀ ਨਵੀਂ ਫਿਲਮ ਜੁੜੀ ਗਈ ਹੈ। ਜੀ ਹਾਂ... ਪਾਲੀਵੁੱਡ ਵਿੱਚ ਇੰਨੀਂ ਦਿਨੀਂ ਗਾਇਕ-ਅਦਾਕਾਰ ਗੁਰਨਾਮ ਭੁੱਲਰ ਸਰਗੁਣ ਮਹਿਤਾ ਨਾਲ ਰੁਮਾਂਟਿਕ ਫਿਲਮ 'ਨਿਗਾਹ ਮਾਰਦਾ ਆਈ ਵੇ' ਨੂੰ ਚਰਚਾ ਵਿੱਚ ਹਨ, ਫਿਲਮ ਦੇ ਹੁਣ ਤੱਕ ਦੋ ਗੀਤ ਰਿਲੀਜ਼ ਹੋ ਗਏ ਹਨ ਅਤੇ ਹੁਣ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ, ਅਦਾਕਾਰ ਨੇ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਰੂਪੀ ਗਿੱਲ ਨਾਲ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ।
ਦਰਅਸਲ, ਅਦਾਕਾਰ-ਗਾਇਕ ਗੁਰਨਾਮ ਭੁੱਲਰ ਨੇ 'ਸੁਪਰਸਟਾਰ' ਨਾਮ ਦੀ ਇਸ ਫਿਲਮ 'ਚ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਅਤੇ ਇਸ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਕਰਨਗੇ। 14 ਜੁਲਾਈ, 2023 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਪਹਿਲੀ ਝਲਕ ਜਲਦੀ ਹੀ ਸਾਹਮਣੇ ਆਵੇਗੀ। ਫਿਲਹਾਲ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਿਰਫ ਟਾਈਟਲ ਪੋਸਟਰ ਹੀ ਸ਼ੇਅਰ ਕੀਤਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਇਸ ਨਵੀਂ ਐਲਾਨੀ ਫਿਲਮ ਤੋਂ ਇਲਾਵਾ ਗੁਰਨਾਮ ਭੁੱਲਰ ਕੋਲ 'ਨਿਗਾਹ ਮਾਰਦਾ ਆਈ ਵੇ' ਹੈ, ਜੋ 17 ਮਾਰਚ, 2023 ਨੂੰ ਰਿਲੀਜ਼ ਹੋ ਰਹੀ ਹੈ। ਇਹ 2023 ਦੀ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ ਅਤੇ ਇਸ ਵਿੱਚ ਉਹ ਸਰਗੁਣ ਮਹਿਤਾ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।