ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਮਾਣ ਭਰੀ ਪਹਿਚਾਣ ਅਤੇ ਸਫ਼ਲ ਵਜ਼ੂਦ ਸਥਾਪਿਤ ਕਰਨ ਵਿਚ ਸਫ਼ਲ ਰਹੇ ਹਨ ਮੰਝੇ ਹੋਏ ਅਦਾਕਾਰ ਗੁਰਮੀਤ ਸਾਜਨ, ਜੋ ਹੁਣ ਬਤੌਰ ਗਾਇਕ ਵੀ ਕੁਝ ਨਵਾਂ ਅਤੇ ਮਿਆਰੀ ਕਰਨ ਲਈ ਯਤਨਸ਼ੀਲ ਹੋਏ ਹਨ, ਜਿੰਨ੍ਹਾਂ ਵੱਲੋਂ ਗਾਇਆ ਪਲੇਠਾ ਗਾਣਾ ‘ਫਿਕਰ-ਏ-ਪੰਜਾਬ’ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।
ਸੰਗੀਤਕ ਖੇਤਰ ਵਿਚ ਸਤਿਕਾਰਿਤ ਸ਼ਖ਼ਸ਼ੀਅਤ ਵਜੋਂ ਜਾਣੇ ਜਾਂਦੇ ਗੀਤਕਾਰ ਜਸਵੀਰ ਭਲੂਰੀਆਂ ਵੱਲੋਂ ਲਿਖੇ ਅਤੇ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਬਿੱਟਾ ਗਿੱਲ ਦੁਆਰਾ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰ-ਗਾਇਕ ਗੁਰਮੀਤ ਸਾਜਨ (Gurmeet Saajan latest news) ਨੇ ਦੱਸਿਆ ਕਿ ਕਿਸੇ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਅਤੇ ਸੋਨੇ ਦੀ ਚਿੜ੍ਹੀ ਮੰਨੇ ਜਾਂਦੇ ਇਸ ਸੂਬੇ ਨੂੰ ਕਈ ਤਰ੍ਹਾਂ ਦੀਆਂ ਤ੍ਰਾਸਦੀਆਂ ਨੇ ਡੂੰਘੇ ਮੱਕੜ੍ਹਜ਼ਾਲ ਵਿੱਚ ਉਲਝਾ ਲਿਆ ਹੈ, ਜਿਸ ਵਿਚ ਨਸ਼ਿਆਂ ਅਤੇ ਹੋਰ ਕਈ ਅਲਾਮਤਾ ਦੇ ਪ੍ਰਭਾਵ ਨੇ ਇਸ ਦੇ ਸ਼ਾਨਦਾਰ ਅਤੇ ਆਣ, ਬਾਨ ਅਤੇ ਸ਼ਾਨ ਭਰੇ ਵਜ਼ੂਦ ਨੂੰ ਖੋਰਾ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਉਨ੍ਹਾਂ ਦੱਸਿਆ ਕਿ ਜਿੱਥੇ ਹੁਣ ਤੱਕ ਅਭਿਨੈ ਸਫ਼ਰ ਹਮੇਸ਼ਾ ਮਿਆਰੀ ਕੰਮ ਕਰਨ ਨੂੰ ਤਰਜ਼ੀਹ ਦਿੱਤੀ ਹੈ, ਉਥੇ ਸਮਾਜ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਨੂੰ ਵੀ ਸਮੇਂ-ਸਮੇਂ ਨਿਭਾਉਣ ਲਈ ਜੀਅ ਜਾਨ ਨਾਲ ਯਤਨ ਕਰਨ ਦਾ ਤਰੱਦਦ ਕਰ ਰਿਹਾ ਹੈ, ਜਿਸ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਜੋਂ ਹੀ ਦਰਸ਼ਕਾਂ ਦੇ ਸਨਮੁੱਖ ਕਰ ਰਿਹਾ ਹਾਂ ਇਹ ਗਾਣਾ, ਜੋ ਕਿ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੇ ਸ਼ਬਦਾਂ ਆਧਾਰਿਤ ਹੈ।
- Parineeti Chopra and Raghav Chadha are married : ਵਿਆਹ ਦੇ ਬੰਧਨ 'ਚ ਬੱਝੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਵਿਆਹ ਦੀ ਪਹਿਲੀ ਤਸਵੀਰ ਦਾ ਇੰਤਜ਼ਾਰ
- Parineeti Chopra Raghav Chadha Wedding Pics: ਕੀ ਤੁਸੀਂ ਦੇਖੀਆਂ ਸ਼ਾਹੀ ਲੁੱਕ ਵਿੱਚ ਨਵੇਂ ਜੋੜੇ ਦੀਆਂ ਇਹ ਖੂਬਸੂਰਤ ਤਸਵੀਰਾਂ, ਕਰੋ ਇੱਕ ਕਲਿੱਕ
- Pammi Bai New Song: 'ਆਸਰਾ’ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ ਪੰਮੀ ਬਾਈ, ਵੀਡੀਓ ਵਿੱਚ ਰਾਜ ਧਾਲੀਵਾਲ ਵੀ ਆਵੇਗੀ ਨਜ਼ਰ