ਪੰਜਾਬ

punjab

ETV Bharat / entertainment

Gurchet Chitarkar Film Tamasha: 'ਤਮਾਸ਼ਾ' ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਣਗੇ ਗੁਰਚੇਤ ਚਿੱਤਰਕਾਰ, ਫਿਲਮ ਜਲਦ ਹੋਵੇਗੀ ਰਿਲੀਜ਼ - ਗੁਰਚੇਤ ਚਿੱਤਰਕਾਰ ਦੀ ਫਿਲਮ

Gurchet Chitarkar: ਹਾਲ ਹੀ ਵਿੱਚ ਗੁਰਚੇਤ ਚਿੱਤਰਕਾਰ ਨੇ ਆਪਣੀ ਨਵੀਂ ਫਿਲਮ 'ਤਮਾਸ਼ਾ' ਦਾ ਐਲਾਨ ਕੀਤਾ ਹੈ, ਇਸ ਫਿਲਮ ਦਾ ਪਹਿਲਾਂ ਪੋਸਟਰ ਵੀ ਸਾਹਮਣੇ ਆ ਗਿਆ ਹੈ।

Gurchet Chitarkar Film Tamasha
Gurchet Chitarkar Film Tamasha

By ETV Bharat Punjabi Team

Published : Oct 13, 2023, 5:24 PM IST

ਚੰਡੀਗੜ੍ਹ: ਪੰਜਾਬੀ ਕਾਮੇਡੀ ਫਿਲਮਾਂ ਨੂੰ ਦੁਨੀਆਂ ਭਰ ਵਿੱਚ ਨਵੇਂ ਆਯਾਮ ਦੇਣ ਵਿੱਚ ਸਫਲ ਰਹੇ ਹਨ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ, ਜੋ ਹੁਣ ਆਪਣੀ ਨਵੀਂ ਪੰਜਾਬੀ ਫਿਲਮ 'ਤਮਾਸ਼ਾ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਡੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ (Gurchet Chitarkar Film Tamasha) ਜਾ ਰਿਹਾ ਹੈ।

ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖਿੱਤੇ ਵਿੱਚ ਮਜ਼ਬੂਤ ਧਾਂਕ ਜਮਾ ਚੁੱਕੇ ਅਦਾਕਾਰ ਗੁਰਚੇਤ ਚਿੱਤਰਕਾਰ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੀ ਕਹਾਣੀ ਦਾ ਲੇਖਨ ਅਤੇ ਨਿਰਮਾਣ ਵੀ ਉਨ੍ਹਾਂ ਵੱਲੋਂ ਖੁਦ ਕੀਤਾ ਗਿਆ ਹੈ।

ਪੰਜਾਬ ਦੇ ਮਾਲਵਾ ਖੇਤਰ ਅਤੇ ਚੰਡੀਗੜ੍ਹ ਦੇ ਆਸ-ਪਾਸ ਦੀਆਂ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਗੁਰਪ੍ਰੀਤ ਤੋਤੀ, ਰਾਜ ਧਾਲੀਵਾਲ, ਰਜੀਆ ਖਾਨ, ਮੁੰਨਾ ਜੋਹਨ, ਰਜਿੰਦਰ ਰੌਜੀ ਇਲਾਵਾ ਪੰਜਾਬੀ ਸਿਨੇਮਾ ਅਤੇ ਥੀਏਟਰ ਦੇ ਕਈ ਮੰਨੇ ਪ੍ਰਮੰਨੇ ਅਦਾਕਾਰ ਸ਼ਾਮਿਲ ਹਨ।

ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਗੱਲ ਕਰਦਿਆਂ ਇਸ ਬੇਹਤਰੀਨ ਕਾਮੇਡੀਅਨ ਨੇ ਦੱਸਿਆ ਕਿ ਹਰ ਇਨਸਾਨ ਦੀ ਜ਼ਿੰਦਗੀ ਅੱਜ ਤਮਾਸ਼ੇ ਵਾਂਗ ਹੋ ਗਈ ਹੈ, ਜਿਸ ਵਿੱਚ ਕਦੇ ਹਾਸੇ ਅਤੇ ਕਦੇ ਦੁੱਖ ਦੇ ਰੰਗ ਵਿਖਾਈ ਦਿੰਦੇ ਹਨ ਅਤੇ ਅਜਿਹੀਆਂ ਹੀ ਉਤਰਾਅ-ਚੜ੍ਹਾਅ ਭਰੀਆਂ ਪਰ-ਸਥਿਤੀਆਂ ਦਾ ਵਰਣਨ ਪ੍ਰਗਟਾਵਾ ਕਰਦੀ ਹੈ ਇਹ ਫਿਲਮ।

ਆਪਣੇ ਹੁਣ ਤੱਕ ਦੇ ਅਦਾਕਾਰੀ ਦੌਰਾਨ ਕਈ ਉਮਦਾ ਕਾਮੇਡੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਇਸ ਬਾਕਮਾਲ ਕਲਾਕਾਰ ਨੇ ਦੱਸਿਆ ਕਿ ਉਹਨਾਂ ਦੀ ਸੋਚ ਆਪਣੇ ਇਸ ਕਲਾ ਖੇਤਰ ਲਈ ਹਮੇਸ਼ਾ ਕੁਝ ਨਾ ਕੁਝ ਚੰਗੇਰਾ ਕਰਨ ਦੀ ਰਹੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਆਪਣੇ ਫਿਲਮੀ ਮਿਆਰ ਨਾਲ ਕਦੇ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਦੇਸ਼ ਵਿਦੇਸ਼ ਵਿੱਚ ਆਪਣੀ ਵਿਲੱਖਣ ਕਲਾ ਦਾ ਲੋਹਾ ਮੰਨਵਾ ਚੁੱਕੇ ਇਸ ਅਜ਼ੀਮ ਕਲਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਉਕਤ ਨਵੀਂ ਫਿਲਮ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਉਨ੍ਹਾਂ ਦੇ ਮਨ ਅੰਦਰ ਦੀ ਨੈਗੇਟੀਵਿਟੀ ਨੂੰ ਖਤਮ ਕਰੇਗੀ ਅਤੇ ਨਵੀਂ ਸੋਚ ਪੈਦਾ ਕਰੇਗੀ। ਉਨ੍ਹਾਂ ਦੱਸਿਆ ਕਿ ਜਲਦ ਹੀ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਉਣਗੇ, ਜਿਨਾਂ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ABOUT THE AUTHOR

...view details