ਮੁੰਬਈ: ਹਿੰਦੀ ਸਿਨੇਮਾਂ ਵਿੱਚ ਸ਼ੋਅ ਮੈਨ ਦੇ ਨਾਮ ਤੋਂ ਮਸ਼ਹੂਰ ਦਿੱਗਜ ਅਦਾਕਾਰ ਰਾਜ ਕਪੂਰ ਅਤੇ ਕਪੂਰ ਪਰਿਵਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਾਜ ਕਪੂਰ ਦੇ ਬੰਗਲੇ ਦੀ ਡੀਲ ਹੋ ਗਈ ਹੈ ਅਤੇ ਇਸਨੂੰ ਦਿੱਗਜ ਕੰਪਨੀ ਗੋਦਰੇਜ ਨੇ ਖਰੀਦ ਲਿਆ ਹੈ। ਗੋਦਰੇਜ ਕੰਪਨੀ ਇੱਥੇ ਹਾਉਸਿੰਗ ਅਪਾਰਟਮੈਂਟ ਬਣਾ ਕੇ ਲੋਕਾਂ ਨੂੰ ਬੇਚੇਗੀ।
ਕੰਪਨੀ ਦੇ ਹਵਾਲੇ ਤੋਣ ਇਹ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੀ ਡੀਲ ਫਾਇਲ ਦੇ ਜਰੀਏ ਦੱਸੀ ਹੈ ਕਿ ਉਨ੍ਹਾਂ ਨੂੰ ਕਪੂਰ ਪਰਿਵਾਰ ਦੇ ਇਹ ਪ੍ਰਾਪਰਟੀ ਕਾਨੂੰਨੀ ਰੂਪ ਤੋਂ ਸਾਰੇ ਉਚਿਤ ਪ੍ਰਕਿਰਿਆ ਦਾ ਪਾਲਣ ਕਰਕੇ ਖਰੀਦ ਲਈ ਹੈ। ਹਾਂਲਾਕਿ ਅਜੇ ਇਸ ਗੱਲ ਦਾ ਖੁਲਾਸਾ ਨਹੀ ਕੀਤਾ ਗਿਆ ਕਿ ਕੰਪਨੀ ਨੇ ਕਪੂਰ ਪਰਿਵਾਰ ਦੇ ਇਸ ਬੰਗਲੇ ਨੂਮ ਕਿੰਨੇ ਰੁਪਏ ਵਿੱਚ ਖਰੀਦਿਆ ਹੈ।
ਕਿੱਥੇ ਹੈ ਕਪੂਰ ਪਰਿਵਾਰ ਦੀ ਵਿਰਾਸਤ ਦਾ ਇਹ ਬੰਗਲਾ: ਹਿੰਦੀ ਸਿਨੇਮਾਂ ਵਿੱਚ 'ਅਵਾਰਾ', ਸ਼੍ਰੀ 420 ਅਤੇ ਸੰਗਮ ਵਰਗੀਆਂ ਸੂਪਰਹਿਟ ਫਿਲਮਾਂ ਦੇ ਚੁੱਕੇ ਰਾਜ ਕਪੂਰ ਦਾ ਇਹ ਬੰਗਲਾ ਮੁੰਬਈ ਸਥਿਤ ਚੇਂਬੁਰ ਦੇ ਦੇਵਨਾਰ ਫਾਰਮ ਰੋਡ 'ਤੇ ਹੈ। ਇੱਥੇ ਇਹ ਦੱਸਣਯੋਗ ਹੈ ਕਿ ਗੋਦਰੇਜ ਕੰਪਨੀ ਇਸ ਤੋਂ ਪਹਿਲਾ ਵੀ ਕਪੂਰ ਪਰਿਵਾਰ ਦੀ ਪ੍ਰਾਪਰਟੀ ਖਰੀਦ ਚੁੱਕੀ ਹੈ। ਇਸ ਕੰਪਨੀ ਨਾ ਅਪਣੇ ਇੱਕ ਪ੍ਰੋਜੈਕਟ ਦੇ ਲਈ ਸਾਲ 2019 ਵਿੱਚ ਆਰਕੇ ਸਟੂਡਿਓ ਦੀ ਪ੍ਰਾਪਤੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਪ੍ਰੋਜੈਕਟ 'ਤੇ ਇਸ ਸਾਲ ਵੱਡਾ ਕੰਮ ਕਰਨ ਜਾ ਰਹੀ ਹੈ।