ਚੰਡੀਗੜ੍ਹ: ਕਹਿੰਦੇ ਹਨ ਕਿ ਕੁਝ ਰੂਹਾਂ ਇੰਨੀਆਂ ਸ਼ੁੱਧ ਅਤੇ ਵਿਸ਼ੇਸ਼ ਹੁੰਦੀਆਂ ਹਨ ਕਿ ਭਾਵੇਂ ਉਹ ਸੰਸਾਰ ਨੂੰ ਛੱਡ ਦਿੰਦੀਆਂ ਹਨ, ਉਹ ਕਦੇ ਭੁਲਾਈਆਂ ਨਹੀਂ ਜਾਂਦੀਆਂ। ਸਿੱਧੂ ਮੂਸੇ ਵਾਲਾ ਬਿਨਾਂ ਸ਼ੱਕ ਇੱਕ ਅਜਿਹੀ ਰੂਹ ਸੀ, ਜਿਸ ਦਾ ਸੰਗੀਤ ਅਤੇ ਸ਼ਬਦ ਹਮੇਸ਼ਾ ਹਰ ਦਿਲ ਵਿੱਚ ਵੱਸਦਾ ਰਹੇਗਾ। ਇੱਥੇ ਵੱਖ-ਵੱਖ ਤਰੀਕਿਆਂ ਨਾਲ ਲੋਕ ਅਜੇ ਵੀ ਉਸਨੂੰ ਯਾਦ ਕਰ ਰਹੇ ਹਨ ਅਤੇ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਹਾਲ ਹੀ ਵਿੱਚ ਗਿੱਪੀ ਗਰੇਵਾਲ ਦੇ ਪੁੱਤਰ ਗੁਰਫਤਿਹ ਗਰੇਵਾਲ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਪੋਸਟ ਸਾਂਝੀ ਕੀਤੀ। ਪੋਸਟ ਸਾਂਝੀ ਕਰਦੇ ਹੋਏ ਉਸ ਨੇ ਲਿਖਿਆ 'ਮੇਰੇ ਐਵਾਰਡ 🥇 ਫੰਕਸ਼ਨ ਵਿੱਚ ਮੇਰਾ ਚਾਚਾ, ਮਿਸ ਯੂ @sidhu_moosewala ਚਾਚਾ ਜੀ" ਅਤੇ ਦੁੱਖ ਵਾਲਾ ਇਮੋਜੀ ਸਾਂਝਾ ਕੀਤਾ। ਇਸ ਦੇ ਨਾਲ ਹੀ ਉਸ ਨੇ ਤਸਵੀਰਾਂ ਦੀ ਲੜੀ ਵੀ ਸਾਂਝੀ ਕੀਤੀ ਸੀ।
ਇਸ ਤੋਂ ਪਹਿਲਾਂ ਵੀ ਸ਼ਿੰਦਾ ਗਰੇਵਾਲ ਨੇ ਕੈਨੇਡਾ ਵਿੱਚ ਉਸਦੇ ਕਲਾਸ ਸਮਾਰੋਹ ਵਿੱਚ ਉਸਦੇ ਦਸਤਖਤ 'ਥਾਪੀ' ਕਦਮ ਦੀ ਨਕਲ ਕਰਕੇ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੇਖਿਆ ਗਿਆ ਸੀ।
ਸ਼ਿੰਦਾ ਗਰੇਵਾਲ ਇੱਕ ਪੰਜਾਬੀ ਫ਼ਿਲਮ ਦਾ ਬਾਲ ਅਦਾਕਾਰ ਹੈ। ਉਹ ਪੰਜਾਬੀ ਗਾਇਕ, ਅਦਾਕਾਰ, ਗੀਤਕਾਰ, ਨਿਰਮਾਤਾ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਦਾ ਪੁੱਤਰ ਹੋਣ ਕਰਕੇ ਵੀ ਮਸ਼ਹੂਰ ਹੈ। ਉਹ ਅਕਤੂਬਰ 2021 ਵਿੱਚ ਆਪਣੀ ਫਿਲਮ 'ਹੌਂਸਲਾ ਰੱਖ' ਨਾਲ ਸੁਰਖੀਆਂ ਵਿੱਚ ਆਇਆ ਸੀ। ਇਸ ਤੋਂ ਇਲਾਵਾ ਸ਼ਿੰਦਾ ਗਰੇਵਾਲ (Shinda Grewal) ਬਤੌਰ ਬਾਲ ਕਲਾਕਾਰ ਪੰਜਾਬੀ ਫ਼ਿਲਮ 'ਅਰਦਾਸ ਕਰਾਂ' 'ਚ ਦਿਖਾਈ ਦਿੱਤਾ ਸੀ। ਇਸ ਫ਼ਿਲਮ 'ਚ ਨਿਭਾਏ ਸ਼ਿੰਦੇ ਦੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਅਦਾਕਾਰੀ ਤੋਂ ਬਾਅਦ ਸ਼ਿੰਦਾ ਗਰੇਵਾਲ ਆਪਣੇ ਪਹਿਲੇ ਗੀਤ 'Ice Cap' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਇਆ ਸੀ। ਇਸ ਗਾਣੇ 'ਚ ਸ਼ਿੰਦਾ ਦੇ ਕਿਊਟ ਅੰਦਾਜ਼ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।
ਇਹ ਵੀ ਪੜ੍ਹੋ:Avatar 2 Box Office Collection Day 1: 'ਅਵਤਾਰ 2' ਨੇ ਬਾਕਸ ਆਫਿਸ 'ਤੇ ਕੀਤਾ ਧਮਾਕਾ, ਕੀਤੀ ਇੰਨੀ ਕਮਾਈ