ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਹੈ ਗਿੱਪੀ ਗਰੇਵਾਲ ਦੀ ਨਵੀਂ ਵੈੱਬ-ਸੀਰੀਜ਼ ‘ਆਊਟ ਲਾਅ’, ਬਲਜੀਤ ਸਿੰਘ ਦਿਓ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - ਗਿੱਪੀ ਗਰੇਵਾਲ

'ਕੈਰੀ ਆਨ ਜੱਟਾ 3' ਦੀ ਸਫ਼ਲਤਾ ਤੋਂ ਬਾਅਦ ਹੁਣ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਆਪਣੀ ਨਵੀਂ ਵੈੱਬ ਸੀਰੀਜ਼ ‘ਆਊਟ ਲਾਅ’ ਵਿੱਚ ਐਕਸ਼ਨ ਮੂਡ ਵਿੱਚ ਦਿਸਣਗੇ। ਇਸ ਦਾ ਨਿਰਦੇਸ਼ਨ ਬਲਜੀਤ ਦਿਓ ਵੱਲੋਂ ਕੀਤਾ ਗਿਆ ਹੈ।

Gippy Grewal
Gippy Grewal

By

Published : Jul 17, 2023, 12:31 PM IST

ਚੰਡੀਗੜ੍ਹ: ਬੀਤੇ ਦਿਨੀਂ ਰਿਲੀਜ਼ ਹੋਈ ਆਪਣੀ ਫਿਲਮ ‘ਕੈਰੀ ਆਨ ਜੱਟਾ 3’ ਦੀ ਸੁਪਰ ਡੁਪਰ ਸਫ਼ਲਤਾ ਦਾ ਆਨੰਦ ਉਠਾ ਰਹੇ ਪੰਜਾਬੀ ਫਿਲਮ ਸਟਾਰ ਗਿੱਪੀ ਗਰੇਵਾਲ ਦਾ ਇਕ ਹੋਰ ਵੱਡਾ ਫਿਲਮੀ ਉਦਮ ‘ਆਊਟ ਲਾਅ’ ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਵੱਲੋਂ ਕੀਤਾ ਗਿਆ ਹੈ।

‘ਬਿਗ ਡੈਡੀ ਫ਼ਿਲਮਜ਼’ ਅਤੇ ‘ਚੋਪਾਲ ਸਟੂਡਿਓਜ਼’ ਦੇ ਬੈਨਰ ਹੇਠ ਬਣਾਈ ਗਈ ਇਸ ਸੀਰੀਜ਼ ਨੂੰ ਲੰਦਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜਿਸ ਦਾ ਕਹਾਣੀ ਲੇਖਨ ਅਤੇ ਨਿਰਮਾਣ ਗਿੱਪੀ ਗਰੇਵਾਲ ਵੱਲੋਂ ਕੀਤਾ ਗਿਆ ਹੈ। ਐਕਸ਼ਨ-ਥ੍ਰਿਲਰ ਸਟੋਰੀ ਬੇਸਡ ਇਸ ਸੀਰੀਜ਼ ਦੇ ਸਹਿ ਨਿਰਮਾਤਾ ਭਾਨਾ ਐਲ.ਏ ਅਤੇ ਵਿਨੋਦ ਅਸਵਾਲ, ਕਾਰਜਕਾਰੀ ਨਿਰਮਾਤਾ ਹਰਦੀਪ ਦੁਲਟ, ਐਡੀਟਰ ਰੋਹਿਤ ਧੀਮਾਨ, ਸਿਨੇਮਾਟੋਗ੍ਰਾਫ਼ਰ ਸੁਖ ਕੰਬੋਜ਼ ਹਨ।

ਪੰਜਾਬੀ ਸਿਨੇਮਾ ਦੀਆਂ ਰਿਲੀਜ਼ ਹੋਣ ਜਾ ਰਹੀਆਂ ਬਹੁਚਰਚਿਤ ਫਿਲਮਾਂ ਵਿਚ ਸ਼ੁਮਾਰ ਇਸ ਸੀਰੀਜ਼ ਦਾ ਖਾਸ ਆਕਰਸ਼ਨ ਇਸ ਦਾ ਐਕਸ਼ਨ ਅਤੇ ਗਿੱਪੀ ਗਰੇਵਾਲ ਦਾ ਹਾਲੀਆ ਫਿਲਮਾਂ ਤੋਂ ਬਿਲਕੁਲ ਵੱਖਰਾ ਗੈਟਅੱਪ ਹੋਵੇਗਾ, ਜਿਸ ਲਈ ਉਨਾਂ ਵੱਲੋਂ ਸਟੋਰੀ ਅਨੁਸਾਰ ਆਪਣੇ ਲੁੱਕ ਨੂੰ ਸੱਚੀ, ਸ਼ਾਨਦਾਰ ਅਤੇ ਪ੍ਰਭਾਵੀ ਬਣਾਉਣ ਦੀ ਕਾਫ਼ੀ ਮਿਹਨਤ ਕੀਤੀ ਗਈ ਹੈ। ਵਿਦੇਸ਼ੀ ਧਰਤੀ 'ਤੇ ਫਲ ਫੁੱਲ ਰਹੇ ਆਪਸੀ ਗੈਗਵਾਰ ਨੂੰ ਦਰਸਾਉਂਦੀ ਇਸ ਸੀਰੀਜ਼ ਵਿਚ ਉਚਕੋਟੀ ਐਕਸ਼ਨ ਦ੍ਰਿਸ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ, ਜਿਸ ਲਈ ਬਾਲੀਵੁੱਡ ਅਤੇ ਹਾਲੀਵੁੱਡ ਫਿਲਮਾਂ ਨਾਲ ਜੁੜੇ ਮੰਨੇ ਪ੍ਰਮੰਨੇ ਐਕਸ਼ਨ ਕੋਰਿਓਗ੍ਰਾਫਰਜ਼ ਦੀਆਂ ਸੇਵਾਵਾਂ ਲਈਆਂ ਗਈਆਂ ਹਨ।

ਜੇਕਰ ਸੀਰੀਜ਼ ਦੀ ਦੂਸਰੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਯੋਗਰਾਜ ਸਿੰਘ, ਰਾਜ ਸਿੰਘ ਝਿੰਜਰ, ਪ੍ਰਿੰਸ ਕੰਵਲਜੀਤ ਸਿਘ ਅਤੇ ਜੱਗੀ ਸਿੰਘ ਆਦਿ ਮੰਝੇ ਹੋਏ ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਇਸ ਸੀਰੀਜ਼ ਦੀ ਕਹਾਣੀ ਨੂੰ ਨਵੇਂ ਅਤੇ ਖ਼ਤਰਨਾਕ ਮੋੜ ਦੇਣ ਵਿਚ ਅਹਿਮ ਭੂਮਿਕਾ ਨਿਭਾਉਣਗੇ।

ਇਸ ਸੀਰੀਜ਼ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਪੰਜਾਬੀ ਸਿਨੇਮਾ ਵਿਚ ਇੰਨ੍ਹੀਂ ਦਿਨ੍ਹੀਂ ਸੁਪਰ ਸਟਾਰਡਮ ਵੱਲ ਵਧਦੇ ਨਜ਼ਰ ਆ ਰਹੇ ਗਿੱਪੀ ਗਰੇਵਾਲ ਅਤੇ ਤਕਨੀਕੀ ਪੱਖੋਂ ਬੇਹਤਰੀਨ ਸਿਨੇਮਾਟੋਗ੍ਰਾਫ਼ਰ-ਨਿਰਦੇਸ਼ਕ ਦੇ ਤੌਰ 'ਤੇ ਨਾਮਣਾ ਖੱਟ ਰਹੇ ਬਲਜੀਤ ਸਿੰਘ ਦਿਓ ਜੋੜੀ ਦੀ ਇਹ ਲਗਾਤਾਰ ਅੱਠਵੀ ਵੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ‘ਮਿਰਜ਼ਾ ਦਾ ਅਨਟੋਲਡ ਸਟੋਰੀ’, ‘ਫ਼ਰਾਰ’, ‘ਮੰਜੇ ਬਿਸਤਰੇ’, ‘ ਡਾਕਾ’, ‘ਮਾਂ’, ‘ਮੰਜੇ ਬਿਸਤਰੇ 2’, ‘ਅਰਦਾਸ’, ‘ਸ਼ਾਵਾ ਨੀ ਗਿਰਧਾਰੀ ਲਾਲ’ ਜਿਹੀਆਂ ਸਫ਼ਲ ਅਤੇ ਚਰਚਿਤ ਫਿਲਮਾਂ ਇਕੱਠਿਆਂ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਇੰਨ੍ਹਾਂ ਦੀ ਇਕ ਹੋਰ ਫਿਲਮ ‘ਮੰਜੇ ਬਿਸਤਰੇ 3’ ਵੀ ਲਗਭਗ ਤਿਆਰ ਹੈ, ਜਿਸ ਦਾ ਪਹਿਲਾਂ ਲੁੱਕ ਵੀ ਜਲਦ ਜਾਰੀ ਕੀਤਾ ਜਾ ਰਿਹਾ ਹੈ।

'ਆਊਟ ਲਾਅ' ਦਾ ਟ੍ਰੇਲਰ ਬੀਤੇ ਦਿਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲਿਆ ਹੈ, ਜਿਸ ਨਾਲ ਉਤਸ਼ਾਹਿਤ ਹੋਈ ਇਸ ਵੈੱਬਸੀਰੀਜ਼ ਨਿਰਮਾਣ ਟੀਮ ਦਾ ਕਹਿਣਾ ਹੈ ਕਿ ਬਾਲੀਵੁੱਡ ਵਾਂਗ ਉਚਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਬਣਾਈ ਗਈ ਇਸ ਵੈੱਬਸੀਰੀਜ਼ ਵਿਚ ਗਿੱਪੀ ਗਰੇਵਾਲ ਦੀ ਆਪਣੇ ਕੋ-ਐਕਟਰਜ਼ ਨਾਲ ਸ਼ਾਨਦਾਰ ਕੈਮਿਸਟਰੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ।

ABOUT THE AUTHOR

...view details