ਪੰਜਾਬ

punjab

ETV Bharat / entertainment

Maujaan Hi Maujaan New Release Date: ਹੁਣ ਸਤੰਬਰ 'ਚ ਨਹੀਂ, ਅਕਤੂਬਰ 'ਚ ਰਿਲੀਜ਼ ਹੋਵੇਗੀ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' - ਮੌਜਾਂ ਹੀ ਮੌਜਾਂ

ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਅਤੇ ਬਿਨੂੰ ਢਿਲੋਂ ਦੀ ਫਿਲਮ 'ਮੌਜਾਂ ਹੀ ਮੌਜਾਂ' ਦੀ ਹੁਣ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਫਿਲਮ ਹੁਣ ਅਕਤੂਬਰ ਵਿੱਚ ਰਿਲੀਜ਼ ਹੋਵੇਗੀ।

Maujaan Hi Maujaan New Release Date
Maujaan Hi Maujaan New Release Date

By

Published : Jul 20, 2023, 12:30 PM IST

ਚੰਡੀਗੜ੍ਹ:ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਫਿਲਮ 'ਕੈਰੀ ਆਨ ਜੱਟਾ 3' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ, ਇਸ ਦੇ ਨਾਲ ਹੀ ਗਿੱਪੀ ਗਰੇਵਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਕਿਉਂਕਿ ਅਦਾਕਾਰ ਇੱਕ ਤੋਂ ਬਾਅਦ ਇੱਕ ਜ਼ਬਰਦਸਤ ਫਿਲਮਾਂ ਦਾ ਐਲਾਨ ਕਰ ਰਹੇ ਹਨ ਅਤੇ ਕਈ ਫਿਲਮਾਂ ਦੀਆਂ ਰਿਲੀਜ਼ ਮਿਤੀਆਂ ਦਾ ਵੀ ਐਲਾਨ ਕਰ ਰਹੇ ਹਨ।

ਇਸੇ ਤਰ੍ਹਾਂ ਅਦਾਕਾਰ ਇੰਨੀਂ ਦਿਨੀਂ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਚਰਚਾ ਵਿੱਚ ਹਨ, ਅਦਾਕਾਰ ਨੇ ਹੁਣ ਫਿਲਮ ਦੀ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ, ਪਹਿਲਾਂ ਇਹ ਫਿਲਮ 8 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਅਦਾਕਾਰ ਨੇ ਦੱਸਿਆ ਹੈ ਕਿ ਇਹ ਫਿਲਮ ਹੁਣ 20 ਅਕਤੂਬਰ ਵਿੱਚ ਰਿਲੀਜ਼ ਹੋਵੇਗੀ।

ਮੌਜਾਂ ਹੀ ਮੌਜਾਂ' ਬਹੁਤ ਸਾਰੀ ਕਾਮੇਡੀ ਅਤੇ ਡਰਾਮੇ ਨਾਲ ਭਰੀ ਹੋਈ ਇੱਕ ਮੰਨੋਰੰਜਕ ਫਿਲਮ ਲੱਗਦੀ ਹੈ। ਇਹ ਫਿਲਮ ਇੱਕ ਸ਼ਾਨਦਾਰ ਸਟਾਰਕਾਸਟ ਦੇ ਨਾਲ ਹਾਸੇ ਦਾ ਇੱਕ ਦੰਗਾ ਹੈ। ਫਿਲਮ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ, ਜਿਸ ਨੇ ਪਹਿਲਾਂ 'ਕੈਰੀ ਆਨ ਜੱਟਾ 3' ਵੀ ਲਿਖੀ ਸੀ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਤ ਹੈ, ਜਿਸ ਨੇ ਪਹਿਲਾਂ ਕਈ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਅਮਰਦੀਪ ਗਰੇਵਾਲ ਦੁਆਰਾ ਈਸਟ ਸਨਸ਼ਾਈਨ ਪ੍ਰੋਡਕਸ਼ਨ ਦੇ ਅਧੀਨ ਅਤੇ ਭਾਨਾ ਐਲਏ ਦੁਆਰਾ ਸਹਿ-ਨਿਰਮਤ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂੰ ਗਰੇਵਾਲ, ਹਸਨੀਨ ਚੌਹਾਨ ਅਤੇ ਹੋਰ ਬਹੁਤ ਸਾਰੀ ਪ੍ਰਤਿਭਾਸ਼ਾਲੀ ਕਾਸਟ ਹੈ।

ਇਸ ਤੋਂ ਪਹਿਲਾਂ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਸੀ “ਇਸ ਵਿੱਚ ਇੱਕ ਵੱਖਰੇ ਕਿਰਦਾਰ ਵਾਲੀ ਇੱਕ ਬਹੁਤ ਹੀ ਵਿਲੱਖਣ ਕਹਾਣੀ ਹੈ, ਜੋ ਮੈਂ ਪਹਿਲਾਂ ਨਹੀਂ ਨਿਭਾਈ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਦਿਲੋਂ ਸਾਡੀ ਨਵੀਂ ਰਚਨਾ ਦਾ ਸਮਰਥਨ ਕਰਨਗੇ ਅਤੇ ਸਾਨੂੰ ਅਸੀਸ ਦੇਣਗੇ।”

ਨਿਰਮਾਤਾ ਅਮਰਦੀਪ ਗਰੇਵਾਲ ਨੇ ਕਿਹਾ ਸੀ “ਅਸੀਂ ਆਪਣੀ ਨਵੀਂ ਫਿਲਮ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਪਾਗਲਪਨ, ਹਾਸੇ-ਮਜ਼ਾਕ, ਕਾਮੇਡੀ ਅਤੇ ਸ਼ਾਨਦਾਰ ਸਟਾਰ ਕਾਸਟ ਨਾਲ ਭਰਪੂਰ ਹੈ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਸਾਡੇ ਦਰਸ਼ਕ ਇਸ ਫਿਲਮ ਲਈ ਹਮੇਸ਼ਾ ਵਾਂਗ ਆਪਣਾ ਪਿਆਰ ਅਤੇ ਸਮਰਥਨ ਦੇਣ।"

ਫਿਲਮ ਦੀ ਕਹਾਣੀ ਬਾਰੇ ਵੇਰਵੇ ਅਜੇ ਲੁਕੇ ਹੋਏ ਹਨ, ਪਰ ਫਿਲਮ ਦੀ ਵੰਨਗੀ ਕਾਮੇਡੀ ਹੈ। ਇਸ ਅਕਤੂਬਰ ਤੁਹਾਡੇ ਹਾਸਿਆਂ ਨੂੰ ਦੋਗੁਣਾ ਕਰਨ ਆ ਰਹੀ ਹੈ ਗਿੱਪੀ, ਬਿਨੂੰ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ। ਫਿਲਮ ਦੀ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ।

ABOUT THE AUTHOR

...view details